ਬਿਖੈ ਬਾਚੁ. ਹਰਿ ਰਾਚੁ; ਸਮਝੁ ਮਨ ਬਉਰਾ ਰੇ ॥
bikhai baach. har raach; samajh man bauraa re |
ਪੰਜਾਬੀ ਅਰਥਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਅਤੇ ਇਹ ਸਿਖ-ਮਤ ਧਾਰਨ ਕਰ, ਹੇ ਮੇਰੀ ਕਮਲੀ ਜਿੰਦੜੀਏ!
English meaningSo escape from corruption and immerse yourself in the Lord; take this advice, O crazy mind.
ਨਿਰਭੈ ਹੋਇ. ਨ ਹਰਿ ਭਜੇ; ਮਨ ਬਉਰਾ ਰੇ, ਗਹਿਓ ਨ. ਰਾਮ ਜਹਾਜੁ ॥੧॥ ਰਹਾਉ ॥
nirabhai hoe. na har bhaje; man bauraa re, gahio na. raam jahaaj |1| rahaau |
ਪੰਜਾਬੀ ਅਰਥਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬੋਹਿਥ ਉੱਤੇ ਸਵਾਰ ਨਹੀਂ ਹੋਈ, ਹੇ ਮੇਰੀ ਕਮਲੀ ਜਿੰਦੜੀਏ! ਠਹਿਰਾਉ।
English meaningYou have not meditated fearlessly on the Lord, O crazy mind; you have not embarked upon the Lord's Boat. ||1||Pause||
ਮਰਕਟ ਮੁਸਟੀ ਅਨਾਜ ਕੀ. ਮਨ ਬਉਰਾ ਰੇ; ਲੀਨੀ ਹਾਥੁ ਪਸਾਰਿ ॥
marakatt musattee anaaj kee. man bauraa re; leenee haath pasaar |
ਪੰਜਾਬੀ ਅਰਥਹੇ ਮੇਰੀ ਕਮਲੀ ਜਿੰਦੜੀਏ! ਆਪਣਾ ਹੱਥ ਅਗਾਂਹਾਂ ਕਰ ਕੇ ਬਾਦਰ ਦਾਣਿਆਂ ਦੀ ਮੁੱਠੀ ਭਰ ਲੈਦਾ ਹੈ।
English meaningThe monkey stretches out its hand, O crazy mind, and takes a handful of corn;
ਛੂਟਨ ਕੋ ਸਹਸਾ ਪਰਿਆ. ਮਨ ਬਉਰਾ ਰੇ; ਨਾਚਿਓ ਘਰ ਘਰ ਬਾਰਿ ॥੨॥
chhoottan ko sahasaa pariaa. man bauraa re; naachio ghar ghar baar |2|
ਪੰਜਾਬੀ ਅਰਥਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ ਹੇ ਮੇਰੀ ਕਮਲੀ ਜਿੰਦੜੀਏ! ਉਸ ਨੂੰ ਹਰ ਮਕਾਨ ਦੇ ਬੂਹੇ ਮੂਹਰੇ ਨਚਣਾ ਪੈਦਾ ਹੈ।
English meaningnow unable to escape, O crazy mind, it is made to dance door to door. ||2||
ਜਿਉ ਨਲਨੀ. ਸੂਅਟਾ ਗਹਿਓ, ਮਨ ਬਉਰਾ ਰੇ; ਮਾਯਾ ਇਹੁ ਬਿਉਹਾਰੁ ॥
jiau nalanee. sooattaa gahio, man bauraa re; maayaa ihu biauhaar |
ਪੰਜਾਬੀ ਅਰਥਜਿਸ ਤਰ੍ਹਾਂ ਕੁੜਿੱਕੀ ਦੇ ਜ਼ਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਏਸ ਤਰ੍ਹਾਂ ਹੀ ਸੰਸਾਰੀ ਕਾਰ-ਵਿਹਾਰ ਨਾਲ ਇਨਸਾਨ ਜਕੜਿਆਂ ਜਾਂਦਾ ਹੈ।
English meaningLike the parrot caught in the trap, O crazy mind, you trapped by the affairs of Maya.
ਜੈਸਾ ਰੰਗੁ ਕਸੁੰਭ ਕਾ, ਮਨ ਬਉਰਾ ਰੇ; ਤਿਉ ਪਸਰਿਓ ਪਾਸਾਰੁ ॥੩॥
jaisaa rang kasunbh kaa, man bauraa re; tiau pasario paasaar |3|
ਪੰਜਾਬੀ ਅਰਥਜਿਸ ਤਰ੍ਹਾਂ ਉਡ ਪੁਡ ਜਾਣ ਵਾਲੀ ਹੈ ਰੰਗਤ ਕੁਸੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ! ਉਸੇ ਤਰ੍ਹਾਂ ਦਾ ਹੈ ਜਗਤ ਦਾ ਖਿਲਾਰਾ।
English meaningLike the weak dye of the safflower, O crazy mind, so is the expanse of this world of form and substance. ||3||
ਨਾਵਨ ਕਉ ਤੀਰਥ ਘਨੇ, ਮਨ ਬਉਰਾ ਰੇ; ਪੂਜਨ ਕਉ ਬਹੁ ਦੇਵ ॥
naavan kau teerath ghane, man bauraa re; poojan kau bahu dev |
ਪੰਜਾਬੀ ਅਰਥਹੇ ਮੇਰੀ ਕਮਲੀ ਜਿੰਦੇ ਇਸ਼ਨਾਨ ਕਰਨ ਲਈ ਬਹੁਤੇ ਧਰਮ ਅਸਥਾਨ ਹਨ ਅਤੇ ਉਪਾਸ਼ਨਾ ਕਰਨ ਲਈ ਅਨੇਕਾਂ ਦੇਵਤੇ।
English meaningThere are so many holy shrines in which to bathe, O crazy mind, and so many gods to worship.
ਕਹੁ ਕਬੀਰ. ਛੂਟਨੁ ਨਹੀ, ਮਨ ਬਉਰਾ ਰੇ; ਛੂਟਨੁ. ਹਰਿ ਕੀ ਸੇਵ ॥੪॥੧॥੬॥੫੭॥
kahu kabeer. chhoottan nahee, man bauraa re; chhoottan. har kee sev |4|1|6|57|
ਪੰਜਾਬੀ ਅਰਥਕਬੀਰ ਜੀ ਆਖਦੇ ਹਨ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਹੇ ਮੇਰੀ ਕਮਲੀ ਜਿੰਦੇ! ਰੱਬ ਦੀ ਸੇਵਾ ਦੁਆਰਾ ਹੀ ਤੇਰਾ ਖਲਾਸੀ ਹੋਏਗੀ।
English meaningSays Kabeer, you shall not be saved like this, O crazy mind; only by serving the Lord will you find release. ||4||1||6||57||
ਗਉੜੀ ॥
gaurree |
ਅਗਨਿ ਨ ਦਹੈ, ਪਵਨੁ ਨਹੀ ਮਗਨੈ; ਤਸਕਰੁ. ਨੇਰਿ ਨ ਆਵੈ ॥
agan na dahai, pavan nahee maganai; tasakar. ner na aavai |
ਪੰਜਾਬੀ ਅਰਥਅੱਗ ਇਸ ਨੂੰ ਫੁਕਦੀ ਨਹੀਂ ਨਾਂ ਹੀ ਹਵਾ ਇਸ ਨੂੰ ਉਡਾ ਕੇ ਲੈ ਜਾਂਦੀ ਹੈ। ਚੋਰ ਇਸ ਦੇ ਨੇੜੇ ਨਹੀਂ ਲਗਦਾ।
English meaningFire does not burn it, and the wind does not blow it away; thieves cannot get near it.
ਰਾਮ ਨਾਮ ਧਨੁ, ਕਰਿ ਸੰਚਉਨੀ; ਸੋ ਧਨੁ. ਕਤ ਹੀ ਨ ਜਾਵੈ ॥੧॥
raam naam dhan, kar sanchaunee; so dhan. kat hee na jaavai |1|
ਪੰਜਾਬੀ ਅਰਥਸੁਆਮੀ ਦੇ ਨਾਮ ਦੀ ਐਸੀ ਦੌਲਤ ਇਕੱਤ੍ਰ ਕਰ। ਉਹ ਦੌਲਤ ਕਿਧਰੇ ਨਹੀਂ ਜਾਂਦੀ।
English meaningAccumulate the wealth of the Lord's Name; that wealth does not go anywhere. ||1||
ਹਮਰਾ ਧਨੁ. ਮਾਧਉ ਗੋਬਿੰਦੁ ਧਰਣੀਧਰੁ; ਇਹੈ ਸਾਰ ਧਨੁ ਕਹੀਐ ॥
hamaraa dhan. maadhau gobind dharaneedhar; ihai saar dhan kaheeai |
ਪੰਜਾਬੀ ਅਰਥਮਾਇਆ ਦਾ ਸੁਆਮੀ, ਆਲਮ ਦਾ ਮਾਲਕ ਅਤੇ ਧਰਤੀ ਦਾ ਆਸਰਾ, ਵਾਹਿਗੁਰੂ ਮੇਰੀ ਦੌਲਤ ਹੈ। ਇਹੀ ਅਸਲੀ ਦੌਲਤ ਆਖੀ ਜਾਂਦੀ ਹੈ।
English meaningMy wealth is God, the Lord of Wealth, the Lord of the Universe, the Support of the earth: this is called the most excellent wealth.
ਜੋ ਸੁਖੁ. ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ. ਰਾਜਿ ਨ ਲਹੀਐ ॥੧॥ ਰਹਾਉ ॥
jo sukh. prabh gobind kee sevaa; so sukh. raaj na laheeai |1| rahaau |
ਪੰਜਾਬੀ ਅਰਥਜੋ ਠੰਢ ਚੈਨ ਸੁਆਮੀ ਮਾਲਕ ਦੀ ਘਾਲ ਅੰਦਰ ਪਰਾਪਤ ਹੁੰਦੀ ਹੈ, ਉਹ ਠੰਢ ਚੈਨ ਪਾਤਸ਼ਾਹੀ ਵਿੱਚ ਨਹੀਂ ਲੱਭਦੀ। ਠਹਿਰਾਉ।
English meaningThe peace which is obtained by serving God, the Lord of the Universe - that peace cannot be found in kingdoms or power. ||1||Pause||
ਇਸੁ ਧਨ ਕਾਰਣਿ. ਸਿਵ ਸਨਕਾਦਿਕ; ਖੋਜਤ ਭਏ ਉਦਾਸੀ ॥
eis dhan kaaran. siv sanakaadik; khojat bhe udaasee |
ਪੰਜਾਬੀ ਅਰਥਸ਼ਿਵਜੀ ਅਤੇ ਸਨਕ ਆਦਿਕ ਇਸ ਦੌਲਤ ਦੀ ਖੋਜ ਭਾਲ ਖਾਤਰ ਜਗਤ-ਤਿਆਗੀ ਹੋ ਗਏ।
English meaningShiva and Sanak, in their search for this wealth, became Udaasees, and renounced the world.
ਮਨਿ ਮੁਕੰਦੁ. ਜਿਹਬਾ ਨਾਰਾਇਨੁ; ਪਰੈ ਨ. ਜਮ ਕੀ ਫਾਸੀ ॥੨॥
man mukand. jihabaa naaraaein; parai na. jam kee faasee |2|
ਪੰਜਾਬੀ ਅਰਥਜਿਸ ਦੇ ਦਿਲ ਅੰਦਰ ਮੁਕਤੀ ਦੇਣਹਾਰ ਅਤੇ ਜਿਸ ਦੀ ਜੀਭ ਉਤੇ ਸਰਬ-ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਦਾ।
English meaningOne whose mind is filled with the Lord of liberation, and whose tongue chants the Name of the Lord, shall not be caught by the noose of Death. ||2||
ਨਿਜ ਧਨੁ ਗਿਆਨੁ, ਭਗਤਿ ਗੁਰਿ ਦੀਨੀ; ਤਾਸੁ ਸੁਮਤਿ ਮਨੁ ਲਾਗਾ ॥
nij dhan giaan, bhagat gur deenee; taas sumat man laagaa |
ਪੰਜਾਬੀ ਅਰਥਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਅਤੇ ਬ੍ਰਹਮ ਬੀਚਾਰ ਮੇਰੀ ਜ਼ਾਤੀ ਦੌਲਤ ਹੈ। ਉਸ ਸਰੇਸ਼ਟ ਸਿਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ।
English meaningMy own wealth is the spiritual wisdom and devotion given by the Guru; my mind is held steady in perfect neutral balance.
ਜਲਤ ਅੰਭ, ਥੰਭਿ ਮਨੁ ਧਾਵਤ; ਭਰਮ ਬੰਧਨ ਭਉ ਭਾਗਾ ॥੩॥
jalat anbh, thanbh man dhaavat; bharam bandhan bhau bhaagaa |3|
ਪੰਜਾਬੀ ਅਰਥਸਾਈਂ ਦਾ ਨਾਮ ਸੜਦੀ ਹੋਈ ਰੂਹ ਨਹੀਂ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਲਈ ਥੰਮ। ਉਸ ਨਾਲ ਵਹਿਮ ਦੇ ਡਰ ਅਤੇ ਜੂੜ ਉਡ ਪੁੱਡ ਜਾਂਦੇ ਹਨ।
English meaningIt is like water for the burning soul, like an anchoring support for the wandering mind; the bondage of doubt and fear is dispelled. ||3||
ਕਹੈ ਕਬੀਰੁ. ਮਦਨ ਕੇ ਮਾਤੇ; ਹਿਰਦੈ ਦੇਖੁ ਬੀਚਾਰੀ ॥
kahai kabeer. madan ke maate; hiradai dekh beechaaree |
ਪੰਜਾਬੀ ਅਰਥਕਬੀਰ ਜੀ ਆਖਦੇ ਹਨ, "ਓ ਤੂੰ ਕਾਮ ਦੇ ਮੱਤੇ ਹੋਏ ਬੰਦੇ! ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ।"
English meaningSays Kabeer: O you who are intoxicated with sexual desire, reflect upon this in your heart, and see.
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ; ਹਮ ਘਰਿ. ਏਕੁ ਮੁਰਾਰੀ ॥੪॥੧॥੭॥੫੮॥
tum ghar laakh kott asv hasatee; ham ghar. ek muraaree |4|1|7|58|
ਪੰਜਾਬੀ ਅਰਥਤੇਰੇ ਗ੍ਰਹਿ ਵਿੱਚ ਲੱਖਾਂ ਅਤੇ ਕ੍ਰੋੜਾਂ ਹੀ ਕੋਤਲ ਅਤੇ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ਼ ਨੂੰ ਮਾਰਨ ਵਾਲਾ ਇਕ ਪ੍ਰਭੂ ਹੀ ਹੈ।
English meaningWithin your home there are hundreds of thousands, millions of horses and elephants; but within my home is the One Lord. ||4||1||7||58||
ਗਉੜੀ ॥
gaurree |
ਜਿਉ ਕਪਿ ਕੇ ਕਰ. ਮੁਸਟਿ ਚਨਨ ਕੀ; ਲੁਬਧਿ. ਨ ਤਿਆਗੁ ਦਇਓ ॥
jiau kap ke kar. musatt chanan kee; lubadh. na tiaag deo |
ਪੰਜਾਬੀ ਅਰਥਜਿਸ ਤਰ੍ਹਾਂ ਲਾਲਚ ਕਰਕੇ ਬਾਂਦਰ ਆਪਣੇ ਹੱਥ ਦੀ ਛੱਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ,
English meaningLike the monkey with a handful of grain, who will not let go because of greed
ਜੋ ਜੋ ਕਰਮ ਕੀਏ. ਲਾਲਚ ਸਿਉ; ਤੇ ਫਿਰਿ. ਗਰਹਿ ਪਰਿਓ ॥੧॥
jo jo karam kee. laalach siau; te fir. gareh pario |1|
ਪੰਜਾਬੀ ਅਰਥਅਤੇ ਉਸ ਕਰਕੇ ਫਸ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਰੇ ਅਮਲ ਜੋ ਹਿਰਸ ਰਾਹੀਂ ਬੰਦਾ ਕਮਾਉਂਦਾ ਹੈ, ਉਹ ਆਖਰ ਨੂੰ ਉਸ ਦੀ ਗਰਦਨ ਦੁਆਲੇ ਦੀ ਫਾਹੀ ਬਣ ਜਾਂਦੇ ਹਨ।
English meaning- just so, all the deeds committed in greed ultimately become a noose around one's neck. ||1||
ਭਗਤਿ ਬਿਨੁ; ਬਿਰਥੇ ਜਨਮੁ ਗਇਓ ॥
bhagat bin; birathe janam geo |
ਪੰਜਾਬੀ ਅਰਥਵਾਹਿਗੁਰੂ ਦੀ ਅਨੁਰਾਗੀ ਸੇਵਾ ਦੇ ਬਗੈਰ ਮਨੁੱਖੀ ਜੀਵਨ ਬੇਅਰਥ ਬੀਤ ਜਾਂਦਾ ਹੈ।
English meaningWithout devotional worship, human life passes away in vain.
ਸਾਧਸੰਗਤਿ ਭਗਵਾਨ ਭਜਨ ਬਿਨੁ; ਕਹੀ. ਨ ਸਚੁ ਰਹਿਓ ॥੧॥ ਰਹਾਉ ॥
saadhasangat bhagavaan bhajan bin; kahee. na sach rahio |1| rahaau |
ਪੰਜਾਬੀ ਅਰਥਸਚਿਆਰਾ ਦੀ ਸੰਗਤ ਅਤੇ ਭਾਗਾਂ ਵਾਲੇ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਧਰੇ ਸੱਚ ਨਿਵਾਸ ਨਹੀਂ ਰਖਦਾ। ਠਹਿਰਾਉ।
English meaningWithout the Saadh Sangat, the Company of the Holy, without vibrating and meditating on the Lord God, one does not abide in Truth. ||1||Pause||
ਜਿਉ ਉਦਿਆਨ. ਕੁਸਮ ਪਰਫੁਲਿਤ; ਕਿਨਹਿ. ਨ ਘ੍ਰਾਉ ਲਇਓ ॥
jiau udiaan. kusam parafulit; kineh. na ghraau leo |
ਪੰਜਾਬੀ ਅਰਥਜਿਸ ਤਰ੍ਹਾਂ ਬੀਅਬਾਨ ਵਿੱਚ ਫੁਲ ਖਿੜਦਾ ਹੈ ਅਤੇ ਕੋਈ ਭੀ ਉਸ ਦੀ ਸੁੰਗਧੀ ਨਹੀਂ ਮਾਣਦਾ,
English meaningLike the flower which blossoms in the wilderness with no one to enjoy its fragrance,
ਤੈਸੇ ਭ੍ਰਮਤ ਅਨੇਕ ਜੋਨਿ ਮਹਿ; ਫਿਰਿ ਫਿਰਿ ਕਾਲ ਹਇਓ ॥੨॥
taise bhramat anek jon meh; fir fir kaal heo |2|
ਪੰਜਾਬੀ ਅਰਥਇਸੇ ਤਰ੍ਹਾਂ ਆਦਮੀ ਕਈ ਜੂਨੀਆਂ ਅੰਦਰ ਭਟਕਦਾ ਹੈ ਅਤੇ ਮੌਤ ਉਸ ਨੂੰ ਬਾਰੰਬਰ ਤਬਾਹ ਕਰਦੀ ਹੈ।
English meaningso do people wander in reincarnation; over and over again, they are destroyed by Death. ||2||
ਇਆ ਧਨ ਜੋਬਨ ਅਰੁ ਸੁਤ ਦਾਰਾ; ਪੇਖਨ ਕਉ ਜੁ ਦਇਓ ॥
eaa dhan joban ar sut daaraa; pekhan kau ju deo |
ਪੰਜਾਬੀ ਅਰਥਇਹ ਦੌਲਤ, ਜੁਆਨੀ, ਪੁਤ੍ਰ ਅਤੇ ਪਤਨੀ, ਜੋ ਸੁਆਮੀ ਦੇ ਦਿਤੇ ਹਨ, ਕੇਵਲ ਇਕ ਬੀਤ ਜਾਣ ਵਾਲਾ ਨਜ਼ਾਰਾ ਹੈ।
English meaningThis wealth, youth, children and spouse which the Lord has given you - this is all just a passing show.
ਤਿਨ ਹੀ ਮਾਹਿ ਅਟਕਿ. ਜੋ ਉਰਝੇ; ਇੰਦ੍ਰੀ ਪ੍ਰੇਰਿ ਲਇਓ ॥੩॥
tin hee maeh attak. jo urajhe; indree prer leo |3|
ਪੰਜਾਬੀ ਅਰਥਜੋ ਇਨ੍ਹਾਂ ਅੰਦਰ ਫਸ ਅਤੇ ਉਲਝ ਜਾਂਦੇ ਹਨ, ਉਨ੍ਹਾਂ ਨੂੰ ਇੰਦਰੇ ਉਕਸਾ ਕੇ ਕੁਰਾਹੇ ਪਾ ਦਿੰਦੇ ਹਨ।
English meaningThose who are caught and entangled in these are carried away by sensual desire. ||3||
ਅਉਧ ਅਨਲ. ਤਨੁ ਤਿਨ ਕੋ ਮੰਦਰੁ; ਚਹੁ ਦਿਸ ਠਾਟੁ ਠਇਓ ॥
aaudh anal. tan tin ko mandar; chahu dis tthaatt ttheo |
ਪੰਜਾਬੀ ਅਰਥਉਮਰ ਅੱਗ ਹੈ, ਦੇਹਿ ਫੂਸ ਦਾ ਘਰ ਹੈ। ਚੌਹੀ ਪਾਸੀਂ ਸਾਰੇ ਇਹ ਬਨਾਵਟ ਬਣੀ ਹੋਈ ਹੈ।
English meaningAge is the fire, and the body is the house of straw; on all four sides, this play is being played out.
ਕਹਿ ਕਬੀਰ. ਭੈ ਸਾਗਰ ਤਰਨ ਕਉ; ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥
keh kabeer. bhai saagar taran kau; mai satigur ott leo |4|1|8|59|
ਪੰਜਾਬੀ ਅਰਥਕਬੀਰ ਜੀ ਆਖਦੇ ਹਨ ਕਿ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।
English meaningSays Kabeer, to cross over the terriffying world-ocean, I have taken to the Shelter of the True Guru. ||4||1||8||59||
ਗਉੜੀ₈ ॥
gaurree₈ |
ਪਾਨੀ ਮੈਲਾ; ਮਾਟੀ ਗੋਰੀ ॥
paanee mailaa; maattee goree |
ਪੰਜਾਬੀ ਅਰਥਪਾਣੀ ਵਰਗਾ ਵੀਰਜ ਗੰਦਾ ਹੈ ਅਤੇ ਅੰਡ ਥੈਲੀ ਦੀ ਰਤੂਬਤ ਲਾਲ।
English meaningThe water of the sperm is cloudy, and the egg of the ovary is crimson.
ਇਸ ਮਾਟੀ ਕੀ ਪੁਤਰੀ ਜੋਰੀ ॥੧॥
eis maattee kee putaree joree |1|
ਪੰਜਾਬੀ ਅਰਥਇਸ ਮਿੱਟੀ ਤੋਂ ਪੁਤਲੀ ਬਣਾਈ ਗਈ ਹੈ।
English meaningFrom this clay, the puppet is fashioned. ||1||
ਮੈ ਨਾਹੀ; ਕਛੁ ਆਹਿ ਨ ਮੋਰਾ ॥
mai naahee; kachh aaeh na moraa |
ਪੰਜਾਬੀ ਅਰਥਮੈਂ ਕੁਝ ਭੀ ਨਹੀਂ ਅਤੇ ਕੋਈ ਸ਼ੈ ਮੇਰੀ ਨਹੀਂ।
English meaningI am nothing, and nothing is mine.
ਤਨੁ ਧਨੁ ਸਭੁ ਰਸੁ; ਗੋਬਿੰਦ ਤੋਰਾ ॥੧॥ ਰਹਾਉ ॥
tan dhan sabh ras; gobind toraa |1| rahaau |
ਪੰਜਾਬੀ ਅਰਥਮੇਰੀ ਦੇਹਿ, ਦੌਲਤ ਅਤੇ ਸਾਰੀਆਂ ਨਿਆਮ੍ਹਤਾ ਤੇਰੀਆਂ ਹਨ ਹੇ ਜਗਤ ਦੇ ਰਖਿਅਕ! ਠਹਿਰਾਉ।
English meaningThis body, wealth, and all delicacies are Yours, O Lord of the Universe. ||1||Pause||
ਇਸ ਮਾਟੀ ਮਹਿ; ਪਵਨੁ ਸਮਾਇਆ ॥
eis maattee meh; pavan samaaeaa |
ਪੰਜਾਬੀ ਅਰਥਇਸ ਮਿਟੀ (ਦੇਹਿ) ਅੰਦਰ ਸੁਆਸ ਪਾ ਦਿੱਤਾ ਗਿਆ ਹੈ।
English meaningInto this clay, the breath is infused.