ਕਹੈ ਨਾਨਕੁ. ਛਪੈ ਕਿਉ ਛਪਿਆ; ਏਕੀ ਏਕੀ ਵੰਡਿ ਦੀਆ ॥੪॥੭॥
kahai naanak. chhapai kiau chhapiaa; ekee ekee vandd deea |4|7|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਲੁਕਾਉਣ ਦੁਆਰਾ ਸਾਹਿਬ ਕਿਸ ਤਰ੍ਹਾਂ ਲੁਕਾਇਆ ਜਾ ਸਕਦਾ ਹੈ। ਇਕ ਇਕ ਕਰਕੇ ਉਸ ਨੇ ਸਾਰੇ ਰਤਨ ਵੰਡ ਦਿੱਤੇ।
English meaningSays Nanak, by hiding, how can the Lord be hidden? He has given each their share, one by one. ||4||7||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਕਰਮ ਕਰਤੂਤਿ ਬੇਲਿ ਬਿਸਥਾਰੀ; ਰਾਮ ਨਾਮੁ ਫਲੁ ਹੂਆ ॥
karam karatoot bel bisathaaree; raam naam fal hooaa |
ਪੰਜਾਬੀ ਅਰਥਚੰਗੇ ਅਮਲਾਂ ਅਤੇ ਸਚੇ ਚਾਲ-ਚਲਣ ਦੀ ਬੇਲ ਫੈਲਰੀ ਹੋਈ ਹੈ ਅਤੇ ਇਸ ਨੂੰ ਸੁਆਮੀ ਦੇ ਨਾਮ ਦਾ ਮੇਵਾ ਲਗਿਆ ਹੋਇਆ ਹੈ।
English meaningThe vine of good actions and character has spread out, and it bears the fruit of the Lord's Name.
ਤਿਸੁ ਰੂਪੁ ਨ ਰੇਖ. ਅਨਾਹਦੁ ਵਾਜੈ; ਸਬਦੁ ਨਿਰੰਜਨਿ ਕੀਆ ॥੧॥
tis roop na rekh. anaahad vaajai; sabad niranjan keea |1|
ਪੰਜਾਬੀ ਅਰਥਉਸ ਨਾਮ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਇਹ ਸੁਤੇ ਸਿਧ ਗੂੰਜਦਾ ਹੈ। ਨਾਮ ਦੇ ਰਾਹੀਂ ਹੀ ਪਵਿੱਤ੍ਰ ਪ੍ਰਭੂ ਪ੍ਰਗਟ ਹੁੰਦਾ ਹੈ।
English meaningThe Name has no form or outline; it vibrates with the unstruck Sound Current; through the Word of the Shabad, the Immaculate Lord is revealed. ||1||
ਕਰੇ ਵਖਿਆਣੁ; ਜਾਣੈ ਜੇ ਕੋਈ ॥
kare vakhiaan; jaanai je koee |
ਪੰਜਾਬੀ ਅਰਥਜੇਕਰ ਇਨਸਾਨ ਨਾਮ ਨੂੰ ਸਮਝੇ, ਕੇਵਲ ਤਦ ਹੀ ਉਹ ਇਸ ਦੀ ਵਿਆਖਿਆ ਕਰ ਸਕਦਾ ਹੈ, ਅਤੇ।
English meaningOne can speak on this only when he knows it.
ਅੰਮਿ੍ਰਤੁ ਪੀਵੈ ਸੋਈ ॥੧॥ ਰਹਾਉ ॥
amrit peevai soee |1| rahaau |
ਪੰਜਾਬੀ ਅਰਥਕੇਵਲ ਓਹੀ ਸੁਧ ਅੰਮ੍ਰਿਤ ਰਸ ਨੂੰ ਪਾਨ ਕਰਦਾ ਹੈ। ਠਹਿਰਾਉ।
English meaningHe alone drinks in the Ambrosial Nectar. ||1||Pause||
ਜਿਨੑ ਪੀਆ. ਸੇ ਮਸਤ ਭਏ ਹੈ; ਤੂਟੇ ਬੰਧਨ ਫਾਹੇ ॥
jina peea. se masat bhe hai; tootte bandhan faahe |
ਪੰਜਾਬੀ ਅਰਥਜੋ ਆਬਿ-ਹਿਯਾਤ ਨੂੰ ਚੱਖਦੇ ਹਨ, ਉਹ ਪਰਮ ਪ੍ਰਸੰਨ ਹੋ ਜਾਂਦੇ ਹਨ। ਉਨ੍ਹਾਂ ਦੇ ਜੂੜ ਅਤੇ ਫਾਂਸੀਆਂ ਕੱਟੀਆਂ ਜਾਂਦੀਆਂ ਹਨ।
English meaningThose who drink it in are enraptured; their bonds and shackles are cut away.
ਜੋਤੀ ਜੋਤਿ ਸਮਾਣੀ ਭੀਤਰਿ; ਤਾ ਛੋਡੇ ਮਾਇਆ ਕੇ ਲਾਹੇ ॥੨॥
jotee jot samaanee bheetar; taa chhodde maaeaa ke laahe |2|
ਪੰਜਾਬੀ ਅਰਥਜਦ ਮਨੁੱਖੀ ਨੂਰ ਰੱਬੀ ਨੂਰ ਅੰਦਰ ਲੀਨ ਹੋ ਜਾਂਦਾ ਹੈ, ਤਦ ਧਨ-ਦੌਲਤ ਦੀ ਲਾਲਸਾ ਮੁੱਕ ਜਾਂਦੀ ਹੈ।
English meaningWhen one's light blends into the Divine Light, then the desire for Maya is ended. ||2||
ਸਰਬ ਜੋਤਿ ਰੂਪੁ ਤੇਰਾ ਦੇਖਿਆ; ਸਗਲ ਭਵਨ ਤੇਰੀ ਮਾਇਆ ॥
sarab jot roop teraa dekhiaa; sagal bhavan teree maaeaa |
ਪੰਜਾਬੀ ਅਰਥਸਾਰੀਆਂ ਰੌਸ਼ਨੀਆਂ ਅੰਦਰ ਮੈਂ ਤੇਰਾ ਸਰੂਪ ਦੇਖਦਾ ਹਾਂ। ਸਾਰੇ ਜਹਾਨ ਤੇਰੀ ਦੌਲਤ ਹਨ।
English meaningAmong all lights, I behold Your Form; all the worlds are Your Maya.
ਰਾਰੈ. ਰੂਪਿ ਨਿਰਾਲਮੁ ਬੈਠਾ; ਨਦਰਿ ਕਰੇ ਵਿਚਿ ਛਾਇਆ ॥੩॥
raarai. roop niraalam baitthaa; nadar kare vich chhaaeaa |3|
ਪੰਜਾਬੀ ਅਰਥਅਨੇਕਾਂ ਸਰੂਪਾਂ ਅਤੇ ਉਨ੍ਹਾਂ ਦਿਆਂ ਝਗੜਿਆਂ ਅੰਦਰ ਉਹ ਨਿਰਲੇਪ ਵਿਚਰਦਾ ਹੈ। ਆਤਮਕ ਅਗਿਆਨਤਾ ਅੰਦਰ ਖ਼ੱਚਤ ਹੋਇਆਂ ਉੱਤੇ ਵੀ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
English meaningAmong the tumults and forms, He sits in serene detachment; He bestows His Glance of Grace upon those who are engrossed in the illusion. ||3||
ਬੀਣਾ ਸਬਦੁ ਵਜਾਵੈ ਜੋਗੀ; ਦਰਸਨਿ ਰੂਪਿ ਅਪਾਰਾ ॥
beenaa sabad vajaavai jogee; darasan roop apaaraa |
ਪੰਜਾਬੀ ਅਰਥਯੋਗੀ ਜੋ ਰੱਬ ਦੇ ਨਾਮ ਦੀ ਬੰਸਰੀ ਵਜਾਉਂਦਾ ਹੈ, ਉਹ ਬਿਅੰਤ ਸੁੰਦਰ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ।
English meaningThe Yogi who plays on the instrument of the Shabad gains the Blessed Vision of the Infinitely Beautiful Lord.
ਸਬਦਿ ਅਨਾਹਦਿ. ਸੋ ਸਹੁ ਰਾਤਾ; ਨਾਨਕੁ ਕਹੈ ਵਿਚਾਰਾ ॥੪॥੮॥
sabad anaahad. so sahu raataa; naanak kahai vichaaraa |4|8|
ਪੰਜਾਬੀ ਅਰਥਮਸਕੀਨ ਨਾਨਕ ਆਖਦਾ ਹੈ: ਉਹ ਸਾਹਿਬ ਨਾਮ ਦੇ ਬੈਕੁੰਠੀ ਕੀਰਤਨ ਅੰਦਰ ਲੀਨ ਹੈ।
English meaningHe, the Lord, is immersed in the Unstruck Shabad of the Word, says Nanak, the humble and meek. ||4||8||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਮੈ ਗੁਣ; ਗਲਾ ਕੇ ਸਿਰਿ ਭਾਰ ॥
mai gun; galaa ke sir bhaar |
ਪੰਜਾਬੀ ਅਰਥਮੇਰੀ ਖੂਬੀ ਇਹ ਹੈ ਕਿ ਆਪਣੇ ਸੀਸ ਉਤੇ ਮੈਂ ਵਾਧੂ ਗੱਲਾਂ ਬਾਤਾਂ ਕਰਨ ਦਾ ਬੋਝ ਚੁੱਕਿਆ ਹੋਇਆ ਹੈ।
English meaningMy virtue is that I carry the load of my words upon my head.
ਗਲੀ ਗਲਾ; ਸਿਰਜਣਹਾਰ ॥
galee galaa; sirajanahaar |
ਪੰਜਾਬੀ ਅਰਥਕਰਤਾਰ ਦਾ ਬਚਨ ਬਿਲਾਸ, ਸਾਰਿਆਂ ਬਚਨ ਬਿਲਾਸਾਂ ਵਿਚੋਂ ਪਰਮ ਸ਼੍ਰੇਸ਼ਟ ਹੈ।
English meaningThe real words are the Words of the Creator Lord.
ਖਾਣਾ ਪੀਣਾ ਹਸਣਾ ਬਾਦਿ ॥
khaanaa peenaa hasanaa baad |
ਪੰਜਾਬੀ ਅਰਥਆਦਮੀ ਦਾ ਖਾਣ, ਪੀਣ ਤੇ ਹੱਸਣ ਬੇਫਾਇਦਾ ਹੈ,
English meaningHow useless are eating, drinking and laughing,
ਜਬ ਲਗੁ ਰਿਦੈ; ਨ ਆਵਹਿ ਯਾਦਿ ॥੧॥
jab lag ridai; na aaveh yaad |1|
ਪੰਜਾਬੀ ਅਰਥਜਦ ਤਾਈਂ ਆਪਣੇ ਚਿੱਤ ਅੰਦਰ ਉਸ ਨੂੰ ਸਾਈਂ ਚੇਤੇ ਨਹੀਂ ਆਉਂਦਾ।
English meaningif the Lord is not cherished in the heart! ||1||
ਤਉ ਪਰਵਾਹ ਕੇਹੀ; ਕਿਆ ਕੀਜੈ ॥
tau paravaah kehee; kiaa keejai |
ਪੰਜਾਬੀ ਅਰਥਤੂੰ ਕਾਹਦੇ ਲਈ ਅਤੇ ਕਿਉਂ ਕਿਸੇ ਹੋਰਸ ਦੀ ਮੁਛੰਦਗੀ ਧਰਾਵੇਂ,
English meaningWhy should someone care for anything else,
ਜਨਮਿ ਜਨਮਿ; ਕਿਛੁ ਲੀਜੀ ਲੀਜੈ ॥੧॥ ਰਹਾਉ ॥
janam janam; kichh leejee leejai |1| rahaau |
ਪੰਜਾਬੀ ਅਰਥਜੇਕਰ ਆਪਣੀ ਸਮੂਹ ਆਰਬਲਾ ਵਿੱਚ, ਹਾਸਲ ਕਰਨਯੋਗ ਚੀਜ਼, ਨਾਮ ਨੂੰ ਇਕੱਤ੍ਰ ਕਰੇਂ। ਠਹਿਰਾਉ।
English meaningif throughout his life, he gathers in that which is truly worth gathering? ||1||Pause||
ਮਨ ਕੀ ਮਤਿ; ਮਤਾਗਲੁ ਮਤਾ ॥
man kee mat; mataagal mataa |
ਪੰਜਾਬੀ ਅਰਥਮਨ ਦੀ ਅਕਲ ਨਸ਼ਈ ਹਾਥੀ ਵਰਗੀ ਹੈ।
English meaningThe intellect of the mind is like a drunken elephant.
ਜੋ ਕਿਛੁ ਬੋਲੀਐ; ਸਭੁ ਖਤੋ ਖਤਾ ॥
jo kichh boleeai; sabh khato khataa |
ਪੰਜਾਬੀ ਅਰਥਜਿਹੜਾ ਕੁਛ ਅਸੀਂ ਆਖਦੇ ਹਾਂ ਉਹ ਸਾਰਾ ਗਲਤਾਂ ਦਾ ਗਲਤ ਹੈ।
English meaningWhatever one utters is totally false, the most false of the false.
ਕਿਆ ਮੁਹੁ ਲੈ; ਕੀਚੈ ਅਰਦਾਸਿ ॥
kiaa muhu lai; keechai aradaas |
ਪੰਜਾਬੀ ਅਰਥਕਿਹੜਾ ਮੂੰਹ ਲੈ ਕੇ ਅਸੀਂ ਬੇਨਤੀ ਕਰੀਏ,
English meaningSo what face should we put on to offer our prayer,
ਪਾਪੁ ਪੁੰਨੁ ਦੁਇ; ਸਾਖੀ ਪਾਸਿ ॥੨॥
paap pun due; saakhee paas |2|
ਪੰਜਾਬੀ ਅਰਥਜਦ ਕਿ ਗੁਨਾਹ ਤੇ ਗੁਣ ਦੋਨੇ, ਗਵਾਹਾਂ ਵਜੋ, ਨੇੜੇ ਹੀ ਹਨ।
English meaningwhen both virtue and vice are close at hand as witnesses? ||2||
ਜੈਸਾ ਤੂੰ ਕਰਹਿ; ਤੈਸਾ ਕੋ ਹੋਇ ॥
jaisaa toon kareh; taisaa ko hoe |
ਪੰਜਾਬੀ ਅਰਥਜੇਹੋ ਜੇਹਾ ਤੂੰ ਕਿਸੇ ਨੂੰ ਬਣਾਉਂਦਾ ਹੈ, ਉਹੋ ਜੇਹਾ ਉਹ ਹੋ ਜਾਂਦਾ ਹੈ।
English meaningAs You make us, so we become.
ਤੁਝ ਬਿਨੁ; ਦੂਜਾ ਨਾਹੀ ਕੋਇ ॥
tujh bin; doojaa naahee koe |
ਪੰਜਾਬੀ ਅਰਥਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।
English meaningWithout You, there is no other at all.
ਜੇਹੀ ਤੂੰ ਮਤਿ ਦੇਹਿ; ਤੇਹੀ ਕੋ ਪਾਵੈ ॥
jehee toon mat dehi; tehee ko paavai |
ਪੰਜਾਬੀ ਅਰਥਜੇਹੋ ਜੇਹੀ ਸਮਝ ਤੂੰ ਕਿਸੇ ਨੂੰ ਦਿੰਦਾ ਹੈ, ਉਹੋ ਜੇਹੀ ਹੀ ਉਹ ਹਾਸਲ ਕਰਦਾ ਹੈ।
English meaningAs is the understanding which You bestow, so do we receive.
ਤੁਧੁ ਆਪੇ ਭਾਵੈ; ਤਿਵੈ ਚਲਾਵੈ ॥੩॥
tudh aape bhaavai; tivai chalaavai |3|
ਪੰਜਾਬੀ ਅਰਥਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਬੰਦੇ ਨੂੰ ਤੋਰਦਾ ਹੈਂ।
English meaningAs it pleases Your Will, so do You lead us. ||3||
ਰਾਗ ਰਤਨ; ਪਰੀਆ ਪਰਵਾਰ ॥
raag ratan; pareea paravaar |
ਪੰਜਾਬੀ ਅਰਥਆਪਣੀਆਂ ਰਾਗਣੀਆਂ ਤੇ ਵੰਸ਼ ਸਮੇਤ ਈਸ਼ਵਰੀ ਕੀਰਤਨ ਇਕ ਜਵੇਹਰ ਹੈ।
English meaningThe divine crystalline harmonies, their consorts, and their celestial families
ਤਿਸੁ ਵਿਚਿ; ਉਪਜੈ ਅੰਮਿ੍ਰਤੁ ਸਾਰ ॥
tis vich; upajai amrit saar |
ਪੰਜਾਬੀ ਅਰਥਉਸ ਦੇ ਵਿੱਚੋਂ ਸੁੱਧਾਰਸ ਦਾ ਜੌਹਰ ਉਤਪੰਨ ਹੁੰਦਾ ਹੈ।
English meaningfrom them, the essence of Ambrosial Nectar is produced.
ਨਾਨਕ. ਕਰਤੇ ਕਾ; ਇਹੁ ਧਨੁ ਮਾਲੁ ॥
naanak. karate kaa; ihu dhan maal |
ਪੰਜਾਬੀ ਅਰਥਨਾਨਕ, ਇਹ ਸਿਰਜਣਹਾਰ ਦੀ ਦੌਲਤ ਅਤੇ ਜਾਇਦਾਦ ਹੈ।
English meaningO Nanak, this is the wealth and property of the Creator Lord.
ਜੇ ਕੋ ਬੂਝੈ; ਏਹੁ ਬੀਚਾਰੁ ॥੪॥੯॥
je ko boojhai; ehu beechaar |4|9|
ਪੰਜਾਬੀ ਅਰਥਕੀ ਕੋਈ ਐਸਾ ਜਣਾ ਹੈ, ਜੋ ਇਸ ਨੁਕਤੇ, ਨਜ਼ਰੀਏ ਨੂੰ ਸਮਝਦਾ ਹੈ?
English meaningIf only this essential reality were understood! ||4||9||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਕਰਿ ਕਿਰਪਾ. ਅਪਨੈ ਘਰਿ ਆਇਆ; ਤਾ ਮਿਲਿ ਸਖੀਆ. ਕਾਜੁ ਰਚਾਇਆ ॥
kar kirapaa. apanai ghar aaeaa; taa mil sakheea. kaaj rachaaeaa |
ਪੰਜਾਬੀ ਅਰਥਜਦ ਆਪਣੀ ਮਿਹਰ ਰਾਹੀਂ ਕੰਤ ਮੇਰੇ ਧਾਮ ਵਿੱਚ ਆ ਗਿਆ, ਤਦ, ਮੇਰੀਆਂ ਸਹੇਲੀਆਂ ਨੇ, ਇਕੱਠੇ ਹੋ ਕੇ, ਵਿਆਹ ਦਾ ਪ੍ਰਬੰਧ ਕੀਤਾ।
English meaningWhen by His Grace He came to my home, then my companions met together to celebrate my marriage.
ਖੇਲੁ ਦੇਖਿ; ਮਨਿ ਅਨਦੁ ਭਇਆ; ਸਹੁ ਵੀਆਹਣ ਆਇਆ ॥੧॥
khel dekh; man anad bheaa; sahu veeaahan aaeaa |1|
ਪੰਜਾਬੀ ਅਰਥਇਸ ਖੇਡ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਮੇਰਾ ਹਰੀ ਲਾੜ੍ਹਾ ਮੈਨੂੰ ਵਿਆਹਣ ਲਈ ਆਇਆ ਹੈ।
English meaningBeholding this play, my mind became blissful; my Husband Lord has come to marry me. ||1||
ਗਾਵਹੁ ਗਾਵਹੁ ਕਾਮਣੀ; ਬਿਬੇਕ ਬੀਚਾਰੁ ॥
gaavahu gaavahu kaamanee; bibek beechaar |
ਪੰਜਾਬੀ ਅਰਥਗਾਇਨ ਕਰੋ, ਗਾਇਨ ਕਰੋ, ਹੇ ਇਸਤ੍ਰੀਓ! ਸਿਆਣਪ ਅਤੇ ਸੋਚ ਵੀਚਾਰ ਦੇ ਗੀਤ।
English meaningSo sing - yes, sing the songs of wisdom and reflection, O brides.
ਹਮਰੈ ਘਰਿ ਆਇਆ; ਜਗਜੀਵਨੁ ਭਤਾਰੁ ॥੧॥ ਰਹਾਉ ॥
hamarai ghar aaeaa; jagajeevan bhataar |1| rahaau |
ਪੰਜਾਬੀ ਅਰਥਮੇਰੇ ਗ੍ਰਹਿ ਅੰਦਰ ਜਗਤ ਦੀ ਜਿੰਦ ਜਾਨ, ਮੇਰਾ ਕੰਤ, ਆਇਆ ਹੈ। ਠਹਿਰਾਉ।
English meaningMy spouse, the Life of the world, has come into my home. ||1||Pause||
ਗੁਰੂ ਦੁਆਰੈ. ਹਮਰਾ ਵੀਆਹੁ ਜਿ ਹੋਆ; ਜਾਂ ਸਹੁ ਮਿਲਿਆ. ਤਾਂ ਜਾਨਿਆ ॥
guroo duaarai. hamaraa veeaahu ji hoaa; jaan sahu miliaa. taan jaaniaa |
ਪੰਜਾਬੀ ਅਰਥਗੁਰਾਂ ਦੇ ਰਾਹੀਂ ਮੇਰਾ ਵੀਆਹ ਹੋ ਗਿਆ। ਜਦ ਮੈਂ ਆਪਣੇ ਕੰਤ ਨੂੰ ਮਿਲ ਪਿਆ, ਤਦ ਮੈਂ ਉਸ ਨੂੰ ਸਿੰਆਣ ਲਿਆ।
English meaningWhen I was married within the Gurdwara, the Guru's Gate, I met my Husband Lord, and I came to know Him.
ਤਿਹੁ ਲੋਕਾ ਮਹਿ. ਸਬਦੁ ਰਵਿਆ ਹੈ; ਆਪੁ ਗਇਆ ਮਨੁ ਮਾਨਿਆ ॥੨॥
tihu lokaa meh. sabad raviaa hai; aap geaa man maaniaa |2|
ਪੰਜਾਬੀ ਅਰਥਉਸ ਦਾ ਨਾਮ ਤਿੰਨਾਂ ਜਹਾਨਾਂ ਅੰਦਰ ਵੱਸ ਰਿਹਾ ਹੈ। ਜਦ ਮੇਰਾ ਹੰਕਾਰ ਨਵਿਰਤ ਹੋ ਗਿਆ, ਮੇਰਾ ਚਿੱਤ ਪ੍ਰਸੰਨ ਹੋ ਗਿਆ।
English meaningThe Word of His Shabad is pervading the three worlds; when my ego was quieted, my mind became happy. ||2||
ਆਪਣਾ ਕਾਰਜੁ. ਆਪਿ ਸਵਾਰੇ; ਹੋਰਨਿ. ਕਾਰਜੁ ਨ ਹੋਈ ॥
aapanaa kaaraj. aap savaare; horan. kaaraj na hoee |
ਪੰਜਾਬੀ ਅਰਥਆਪਣਾ ਕੰਮ ਸੁਆਮੀ ਆਪ ਹੀ ਰਾਸ ਕਰਦਾ ਹੈ। ਇਹ ਕੰਮ ਕਿਸੇ ਹੋਰਸ ਪਾਸੋਂ ਰਾਸ ਨਹੀਂ ਹੋ ਸਕਦਾ।
English meaningHe Himself arranges His own affairs; His affairs cannot be arranged by anyone else.
ਜਿਤੁ ਕਾਰਜਿ, ਸਤੁ ਸੰਤੋਖੁ ਦਇਆ ਧਰਮੁ ਹੈ; ਗੁਰਮੁਖਿ. ਬੂਝੈ ਕੋਈ ॥੩॥
jit kaaraj, sat santokh deaa dharam hai; guramukh. boojhai koee |3|
ਪੰਜਾਬੀ ਅਰਥਗੁਰਾਂ ਦੇ ਰਾਹੀਂ ਕੋਈ ਵਿਰਲਾ ਪੁਰਸ਼ ਹੀ ਇਸ ਵਿਆਹ ਨੂੰ ਸਮਝਦਾ ਹੈ, ਜਿਸ ਦੁਆਰ ਸਚ, ਸਬਰ-ਸਿਦਕ ਰਹਿਮ ਤੇ ਈਮਾਨ ਪੈਦਾ ਹੁੰਦੇ ਹਨ।
English meaningBy the affair of this marriage, truth, contentment, mercy and faith are produced; but how rare is that Gurmukh who understands it! ||3||
ਭਨਤਿ ਨਾਨਕੁ; ਸਭਨਾ ਕਾ ਪਿਰੁ. ਏਕੋ ਸੋਇ ॥
bhanat naanak; sabhanaa kaa pir. eko soe |
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਕੇਵਲ ਉਹੀ ਸੁਆਮੀ ਹੀ ਸਾਰਿਆਂ ਦਾ ਕੰਤ ਹੈ।
English meaningSays Nanak, that Lord alone is the Husband of all.
ਜਿਸ ਨੋ ਨਦਰਿ ਕਰੇ; ਸਾ ਸੋਹਾਗਣਿ ਹੋਇ ॥੪॥੧੦॥
jis no nadar kare; saa sohaagan hoe |4|10|
ਪੰਜਾਬੀ ਅਰਥਜਿਸ ਉੱਤੇ ਉਹ ਹਰੀ-ਕੰਤ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਅਨੰਦ ਮਾਣਨ ਵਾਲੀ ਪਤਨੀ ਹੋ ਜਾਂਦੀ ਹੈ।
English meaningShe, upon whom He casts His Glance of Grace, becomes the happy soul-bride. ||4||10||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਗਿ੍ਰਹੁ ਬਨੁ ਸਮਸਰਿ; ਸਹਜਿ ਸੁਭਾਇ ॥
grihu ban samasar; sehaj subhaae |
ਪੰਜਾਬੀ ਅਰਥਉਹ ਜੋ ਅਡੋਲਤਾ ਅੰਦਰ ਵਸਦਾ ਹੈ, ਉਸ ਦੇ ਲਈ ਘਰ ਅਤੇ ਜੰਗਲ ਇਕਸਾਰ ਹਨ।
English meaningHome and forest are the same, for one who dwells in the balance of intuitive peace and poise.
ਦੁਰਮਤਿ ਗਤੁ ਭਈ; ਕੀਰਤਿ ਠਾਇ ॥
duramat gat bhee; keerat tthaae |
ਪੰਜਾਬੀ ਅਰਥਉਸਦੀ ਮੰਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦੀ ਜਗ੍ਹਾ ਮੱਲ ਲੈਂਦੀ ਹੈ।
English meaningHis evil-mindedness departs, and the Praises of God take its place.
ਸਚ ਪਉੜੀ; ਸਾਚਉ ਮੁਖਿ ਨਾਂਉ ॥
sach paurree; saachau mukh naanau |
ਪੰਜਾਬੀ ਅਰਥਮੂੰਹ ਦੇ ਨਾਲ ਸੱਚੇ ਨਾਮ ਦਾ ਉਚਾਰਨ ਕਰਨਾ, ਸਾਈਂ ਕੋਲ ਅਪੜਨ ਲਈ ਸੱਚੀ ਸੀੜ੍ਹੀ ਹੈ।
English meaningTo chant the True Name with one's mouth is the true ladder.