ਰਾਖੁ ਸਰਣਿ ਜਗਦੀਸੁਰ ਪਿਆਰੇ; ਮੋਹਿ ਸਰਧਾ ਪੂਰਿ, ਹਰਿ ਗੁਸਾਈ ॥
raakh saran jagadeesur piaare; mohi saradhaa poor, har gusaaee |
ਪੰਜਾਬੀ ਅਰਥਮੈਨੂੰ ਆਪਣੀ ਪਨਾਹ ਹੇਠਾਂ ਰੱਖ, ਹੇ ਪ੍ਰੀਤਮ, ਕੁਲ ਆਲਮ ਦੇ ਮਾਲਕ, ਅਤੇ ਮੇਰਾ ਸਿਦਕ ਪੁਰਾ ਕਰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ!
English meaningKeep me under Your Protection, O Beloved Master of the Universe; fulfill my faith, O Lord of the World.
ਜਨ ਨਾਨਕ ਕੈ ਮਨਿ. ਅਨਦੁ ਹੋਤ ਹੈ; ਹਰਿ ਦਰਸਨੁ. ਨਿਮਖ ਦਿਖਾਈ ॥੨॥੩੯॥੧੩॥੧੫॥੬੭॥
jan naanak kai man. anad hot hai; har darasan. nimakh dikhaaee |2|39|13|15|67|
ਪੰਜਾਬੀ ਅਰਥਗੋਲੇ ਨਾਨਕ ਦਾ ਚਿੱਤ ਖੁਸ਼ੀ ਨਾਲ ਪਰੀਪੂਰਨ ਹੋ ਹੋ ਜਾਂਦਾ ਹੈ, ਜਦ ਉਹ ਵਾਹਿਗੁਰੂ ਦਾ ਦੀਦਾਰ ਇੱਕ ਮੁਹਤ ਭਰ ਲਈ ਭੀ ਵੇਖ ਲੈਂਦਾ ਹੈ।
English meaningServant Nanak's mind is filled with bliss, when he beholds the Blessed Vision of the Lord's Darshan, even for an instant. ||2||39||13||15||67||
ਰਾਗੁ ਆਸਾ ਘਰੁ ੨ ਮਹਲਾ ੫ ॥
raag aasaa ghar 2 mahalaa 5 |
ਪੰਜਾਬੀ ਅਰਥਆਸਾ ਪੰਜਵੀਂ ਪਾਤਸ਼ਾਹੀ।
English meaningRaag Aasaa, Second House, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. By The Grace Of The True Guru:
ਜਿਨਿ ਲਾਈ ਪ੍ਰੀਤਿ; ਸੋਈ ਫਿਰਿ ਖਾਇਆ ॥
jin laaee preet; soee fir khaaeaa |
ਪੰਜਾਬੀ ਅਰਥਜੋ ਮਾਇਆ ਨੂੰ ਪਿਆਰ ਕਰਦਾ ਹੈ, ਉਸ ਨੂੰ ਇਹ ਆਖਰਕਾਰ ਖਾ ਜਾਂਦੀ ਹੈ।
English meaningOne who loves her, is ultimately devoured.
ਜਿਨਿ ਸੁਖਿ ਬੈਠਾਲੀ; ਤਿਸੁ ਭਉ ਬਹੁਤੁ ਦਿਖਾਇਆ ॥
jin sukh baitthaalee; tis bhau bahut dikhaaeaa |
ਪੰਜਾਬੀ ਅਰਥਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ, ਉਸ ਨੂੰ ਇਹ ਘਣਾ ਡਰਾਉਂਦੀ ਹੈ।
English meaningOne who seats her in comfort, is totally terrified by her.
ਭਾਈ ਮੀਤ ਕੁਟੰਬ; ਦੇਖਿ ਬਿਬਾਦੇ ॥
bhaaee meet kuttanb; dekh bibaade |
ਪੰਜਾਬੀ ਅਰਥਭਰਾ, ਮਿੱਤ੍ਰ ਤੇ ਸਾਕ-ਸੈਨ, ਇਸ ਨੂੰ ਤੱਕ ਕੇ ਝਗੜਾ ਕਰਦੇ ਹਨ।
English meaningSiblings, friends and family, beholding her, argue.
ਹਮ ਆਈ ਵਸਗਤਿ; ਗੁਰ ਪਰਸਾਦੇ ॥੧॥
ham aaee vasagat; gur parasaade |1|
ਪੰਜਾਬੀ ਅਰਥਪਰ ਗੁਰਾਂ ਦੀ ਦਇਆ ਦੁਆਰਾ ਉਹ ਮੇਰੇ ਕਾਬੂ ਵਿੱਚ ਆ ਗਈ ਹੈ।
English meaningBut she has come under my control, by Guru's Grace. ||1||
ਐਸਾ ਦੇਖਿ; ਬਿਮੋਹਿਤ ਹੋਏ ॥
aisaa dekh; bimohit hoe |
ਪੰਜਾਬੀ ਅਰਥਉਸ ਦੀ ਐਹੋ ਜੈਹੀ ਤਾਕਤ ਵੇਖ ਕੇ ਮੋਹਤ ਹੋ ਗਏ ਹਨ,
English meaningBeholding her, all are bewitched:
ਸਾਧਿਕ ਸਿਧ ਸੁਰਦੇਵ ਮਨੁਖਾ; ਬਿਨੁ ਸਾਧੂ. ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥
saadhik sidh suradev manukhaa; bin saadhoo. sabh dhrohan dhrohe |1| rahaau |
ਪੰਜਾਬੀ ਅਰਥਅਭਿਆਸੀ ਕਰਾਮਾਤੀ ਬੰਦੇ, ਦੇਵਤੇ, ਆਕਾਸ਼ੀ ਜੀਵ ਅਤੇ ਪ੍ਰਾਨੀ। ਸੰਤਾਂ ਦੇ ਬਗੈਰ, ਹੋਰ ਸਾਰੇ ਉਸ ਦੇ ਛਲ ਦੁਆਰਾ ਛਲੇ ਗਏ ਹਨ। ਠਹਿਰਾਉ।
English meaningthe strivers, the Siddhas, the demi-gods, angels and mortals. All, except the Saadhus, are deceived by her deception. ||1||Pause||
ਇਕਿ ਫਿਰਹਿ ਉਦਾਸੀ; ਤਿਨੑ ਕਾਮਿ ਵਿਆਪੈ ॥
eik fireh udaasee; tina kaam viaapai |
ਪੰਜਾਬੀ ਅਰਥਕਈ ਬਿਰੱਤਕ ਬਣ ਰਮਤੇ ਫਿਰਦੇ ਹਨ: ਪ੍ਰੰਤੂ, ਭੋਗ ਬਿਲਾਸ ਉਨ੍ਹਾਂ ਨੂੰ ਦੁਖੀ ਕਰਦਾ ਹੈ।
English meaningSome wander around as renunciates, but they are engrossed in sexual desire.
ਇਕਿ ਸੰਚਹਿ ਗਿਰਹੀ; ਤਿਨੑ ਹੋਇ ਨ ਆਪੈ ॥
eik sancheh girahee; tina hoe na aapai |
ਪੰਜਾਬੀ ਅਰਥਕਈ ਘਰਬਾਰੀ ਹੋ ਮਾਇਆ ਨੂੰ ਇਕੱਤਰ ਕਰਦੇ ਹਨ; ਪ੍ਰੰਤੂ ਇਹ ਉਨ੍ਹਾਂ ਦੀ ਨਿੱਜ ਦੀ ਨਹੀਂ ਬਣਦੀ।
English meaningSome grow rich as householders, but she does not belong to them.
ਇਕਿ ਸਤੀ ਕਹਾਵਹਿ; ਤਿਨੑ ਬਹੁਤੁ ਕਲਪਾਵੈ ॥
eik satee kahaaveh; tina bahut kalapaavai |
ਪੰਜਾਬੀ ਅਰਥਕਈ, ਜੋ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਖਰਾ ਸਤਾਉਂਦੀ ਹੈ।
English meaningSome call themselves men of charity, and she torments them terribly.
ਹਮ. ਹਰਿ ਰਾਖੇ; ਲਗਿ ਸਤਿਗੁਰ ਪਾਵੈ ॥੨॥
ham. har raakhe; lag satigur paavai |2|
ਪੰਜਾਬੀ ਅਰਥਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਬਚਾ ਲਿਆ ਹੈ।
English meaningThe Lord has saved me, by attaching me to the Feet of the True Guru. ||2||
ਤਪੁ ਕਰਤੇ; ਤਪਸੀ ਭੂਲਾਏ ॥
tap karate; tapasee bhoolaae |
ਪੰਜਾਬੀ ਅਰਥਤਪੱਸਿਆ ਕਰਦੇ ਹੋਇਆਂ ਤੱਪੀਆਂ ਨੂੰ ਇਹ ਕੁਰਾਹੇ ਪਾ ਦਿੰਦੀ ਹੈ।
English meaningShe leads astray the penitents who practice penance.
ਪੰਡਿਤ ਮੋਹੇ; ਲੋਭਿ ਸਬਾਏ ॥
panddit mohe; lobh sabaae |
ਪੰਜਾਬੀ ਅਰਥਸਮੂਹ ਵਿਦਵਾਨ ਬ੍ਰਾਹਮਣ ਲਾਲਚ ਨੇ ਮੋਹ ਲਏ ਹਨ।
English meaningThe scholarly Pandits are all seduced by greed.
ਤ੍ਰੈ ਗੁਣ ਮੋਹੇ; ਮੋਹਿਆ ਆਕਾਸੁ ॥
trai gun mohe; mohiaa aakaas |
ਪੰਜਾਬੀ ਅਰਥਲੱਟੂ ਹੋਏ ਹੋਏ ਹਨ, ਤਿੰਨਾਂ ਸੁਭਾਵਾਂ ਵਾਲੇ ਬੰਦੇ ਅਤੇ ਲੱਟੂ ਹੋਇਆ ਹੋਇਆ ਹੈ ਅਸਮਾਨ।
English meaningThe world of the three qualities is enticed, and the heavens are enticed.
ਹਮ. ਸਤਿਗੁਰ ਰਾਖੇ; ਦੇ ਕਰਿ ਹਾਥੁ ॥੩॥
ham. satigur raakhe; de kar haath |3|
ਪੰਜਾਬੀ ਅਰਥਸੱਚੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ।
English meaningThe True Guru has saved me, by giving me His Hand. ||3||
ਗਿਆਨੀ ਕੀ; ਹੋਇ ਵਰਤੀ ਦਾਸਿ ॥
giaanee kee; hoe varatee daas |
ਪੰਜਾਬੀ ਅਰਥਬ੍ਰਹਮ ਬੇਤਾ ਅੱਗੇ ਉਹ ਨੌਕਰ ਹੋ ਕੰਮ ਕਰਦੀ ਹੈ।
English meaningShe is the slave of those who are spiritually wise.
ਕਰ ਜੋੜੇ; ਸੇਵਾ ਕਰੇ ਅਰਦਾਸਿ ॥
kar jorre; sevaa kare aradaas |
ਪੰਜਾਬੀ ਅਰਥਹੱਥ ਬੰਨ੍ਹ ਕੇ ਉਹ ਉਸ ਦੀ ਟਹਿਲ ਕਮਾਉਂਦੀ ਹੈ ਅਤੇ ਬੇਨਤੀ ਕਰਦੀ ਹੈ:
English meaningWith her palms pressed together, she serves them and offers her prayer:
ਜੋ ਤੂੰ ਕਹਹਿ; ਸੁ ਕਾਰ ਕਮਾਵਾ ॥
jo toon kaheh; su kaar kamaavaa |
ਪੰਜਾਬੀ ਅਰਥਜਿਹੜਾ ਤੂੰ ਹੁਕਮ ਦਿੰਦਾ ਹੈ ਮੈਂ ਓਹੀ ਕੰਮ ਕਰਾਂਗੀ,
English meaning"Whatever you wish, that is what I shall do."
ਜਨ ਨਾਨਕ ਗੁਰਮੁਖ ਨੇੜਿ; ਨ ਆਵਾ ॥੪॥੧॥
jan naanak guramukh nerr; na aavaa |4|1|
ਪੰਜਾਬੀ ਅਰਥਅਤੇ ਮੈਂ ਗੁਰੂ-ਸਮਰਪਣ ਦੇ ਲਾਗੇ ਨਹੀਂ ਲੱਗਾਂਗੀ", ਹੇ ਗੋਲੇ ਨਾਨਕ।
English meaningO servant Nanak, she does not draw near to the Gurmukh. ||4||1||
ਆਸਾ ਮਹਲਾ ੫ ॥
aasaa mahalaa 5 |
ਪੰਜਾਬੀ ਅਰਥਆਸਾ ਪੰਜਵੀਂ ਪਾਤਸ਼ਾਹੀ।
English meaningAasaa, Fifth Mehl:
ਸਸੂ ਤੇ; ਪਿਰਿ ਕੀਨੀ ਵਾਖਿ ॥
sasoo te; pir keenee vaakh |
ਪੰਜਾਬੀ ਅਰਥਮੇਰੀ ਸੱਸ (ਮਾਇਆ) ਨਾਲੋਂ, ਮੇਰੇ ਪ੍ਰੀਤਮ (ਹਰੀ) ਨੇ ਮੈਨੂੰ ਅਲੱਗ ਕਰ ਦਿੱਤਾ ਹੈ।
English meaningI have been separated from my Beloved by Maya (my mother-in-law).
ਦੇਰ ਜਿਠਾਣੀ ਮੁਈ; ਦੂਖਿ ਸੰਤਾਪਿ ॥
der jitthaanee muee; dookh santaap |
ਪੰਜਾਬੀ ਅਰਥਮੇਰੀ ਦਰਾਣੀ (ਆਸਾ) ਅਤੇ ਜਿਠਾਣੀ (ਤ੍ਰਿਸ਼ਨਾ) ਤਕਲੀਫ ਅਤੇ ਗ਼ਮ ਨਾਲ ਮਰ ਗਈਆਂ ਹਨ।
English meaningHope and desire (my younger brother-in-law and sister-in-law) are dying of grief.
ਘਰ ਕੇ ਜਿਠੇਰੇ ਕੀ; ਚੂਕੀ ਕਾਣਿ ॥
ghar ke jitthere kee; chookee kaan |
ਪੰਜਾਬੀ ਅਰਥਮੈਂ ਆਪਣੇ ਘਰ ਵਾਲੇ ਦੇ ਵੱਡੇ ਭਾਈ ਦੀ ਮੁਹਤਾਜੀ ਛੱਡ ਦਿੱਤੀ ਹੈ।
English meaningI am no longer swayed by the fear of Death (my elder brother-in-law).
ਪਿਰਿ ਰਖਿਆ ਕੀਨੀ; ਸੁਘੜ ਸੁਜਾਣਿ ॥੧॥
pir rakhiaa keenee; sugharr sujaan |1|
ਪੰਜਾਬੀ ਅਰਥਮੇਰੇ ਸਿਆਣੇ ਅਤੇ ਸਰਬੱਗ ਪਤੀ ਨੇ ਮੈਨੂੰ ਬਚਾ ਲਿਆ ਹੈ।
English meaningI am protected by my All-knowing, Wise Husband Lord. ||1||
ਸੁਨਹੁ ਲੋਕਾ; ਮੈ ਪ੍ਰੇਮ ਰਸੁ ਪਾਇਆ ॥
sunahu lokaa; mai prem ras paaeaa |
ਪੰਜਾਬੀ ਅਰਥਸੁਣੋ ਹੇ ਪੁਰਸ਼ੋ! ਮੈਂ ਪ੍ਰੀਤ ਦਾ ਰਸ ਪਾ ਲਿਆ ਹੈ।
English meaningListen, O people: I have tasted the elixir of love.
ਦੁਰਜਨ ਮਾਰੇ ਵੈਰੀ ਸੰਘਾਰੇ; ਸਤਿਗੁਰਿ. ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥
durajan maare vairee sanghaare; satigur. mo kau har naam divaaeaa |1| rahaau |
ਪੰਜਾਬੀ ਅਰਥਮੈਂ ਖੋਟੇ ਪੁਰਸ਼ ਨੂੰ ਮਾਰ ਸੁੱਟਿਆ ਹੈ ਅਤੇ ਆਪਣੇ ਦੁਸ਼ਮਨਾਂ ਨੂੰ ਨਾਸ ਕਰ ਦਿੱਤਾ ਹੈ। ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਬਖਸ਼ਿਆ ਹੈ। ਠਹਿਰਾਉ।
English meaningThe evil ones are dead, and my enemies are destroyed. The True Guru has given me the Name of the Lord. ||1||Pause||
ਪ੍ਰਥਮੇ; ਤਿਆਗੀ ਹਉਮੈ ਪ੍ਰੀਤਿ ॥
prathame; tiaagee haumai preet |
ਪੰਜਾਬੀ ਅਰਥਪਹਿਲਾਂ ਮੈਂ ਹੰਗਤਾ ਦਾ ਪਿਆਰ ਛੱਡ ਦਿੱਤਾ ਹੈ।
English meaningFirst, I renounced my egotistical love of myself.
ਦੁਤੀਆ; ਤਿਆਗੀ ਲੋਗਾ ਰੀਤਿ ॥
duteea; tiaagee logaa reet |
ਪੰਜਾਬੀ ਅਰਥਦੂਜੇ ਮੈਂ ਲੋਕਾਂ ਦੀਆਂ ਰਸਮਾਂ ਨੂੰ ਤਲਾਂਜਲੀ ਦੇ ਦਿੱਤੀ ਹੈ।
English meaningSecond, I renounced the ways of the world.
ਤ੍ਰੈ ਗੁਣ ਤਿਆਗਿ; ਦੁਰਜਨ ਮੀਤ ਸਮਾਨੇ ॥
trai gun tiaag; durajan meet samaane |
ਪੰਜਾਬੀ ਅਰਥਤਿੰਨਾਂ ਲੱਛਣਾ ਨੂੰ ਛੱਡ ਕੇ ਮੈਂ ਖੋਟੇ ਪੁਰਸ਼ ਤੇ ਮਿੱਤ੍ਰਾਂ ਨੂੰ ਇਕ ਬਰਾਬਰ ਜਾਣਦਾ ਹਾਂ।
English meaningRenouncing the three qualities, I look alike upon friend and enemy.
ਤੁਰੀਆ ਗੁਣੁ; ਮਿਲਿ ਸਾਧ ਪਛਾਨੇ ॥੨॥
tureea gun; mil saadh pachhaane |2|
ਪੰਜਾਬੀ ਅਰਥਸੰਤ ਗੁਰਾਂ ਨੂੰ ਮਿਲ ਕੇ ਮੈਂ ਚੋਥੀ ਅਵਸਥਾ ਦੀਆਂ ਉਤਕ੍ਰਿਸ਼ਟਤਾਈਆਂ (ਖੁਬੀਆਂ) ਨੂੰ ਅਨੁਭਵ ਕਰ ਲਿਆ ਹੈ।
English meaningAnd then, the fourth state of bliss was revealed to me by the Holy One. ||2||
ਸਹਜ ਗੁਫਾ ਮਹਿ; ਆਸਣੁ ਬਾਧਿਆ ॥
sehaj gufaa meh; aasan baadhiaa |
ਪੰਜਾਬੀ ਅਰਥਬੈਕੁੰਠੀ ਪਰਮ ਅਨੰਦ ਦੀ ਕੰਦਰਾ (ਦਸਮ ਦੁਆਰ) ਵਿੱਚ ਮੈਂ ਟਿਕਾਣਾ ਮੱਲਿਆ ਹੈ।
English meaningIn the cave of celestial bliss, I have obtained a seat.
ਜੋਤਿ ਸਰੂਪ; ਅਨਾਹਦੁ ਵਾਜਿਆ ॥
jot saroop; anaahad vaajiaa |
ਪੰਜਾਬੀ ਅਰਥਰੌਸ਼ਨੀ ਦੇ ਰੂਪ, ਵਾਹਿਗੁਰੂ ਨੇ ਬੈਕੁੰਠੀ ਕੀਰਤਨ ਮੇਰੇ ਲਈ ਕੀਤਾ ਹੈ।
English meaningThe Lord of Light plays the unstruck melody of bliss.
ਮਹਾ ਅਨੰਦੁ; ਗੁਰਸਬਦੁ ਵੀਚਾਰਿ ॥
mahaa anand; gurasabad veechaar |
ਪੰਜਾਬੀ ਅਰਥਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪਰਾਪਤ ਹੋਈ ਹੈ।
English meaningI am in ecstasy, contemplating the Word of the Guru's Shabad.
ਪਿ੍ਰਅ ਸਿਉ ਰਾਤੀ; ਧਨ ਸੋਹਾਗਣਿ ਨਾਰਿ ॥੩॥
pria siau raatee; dhan sohaagan naar |3|
ਪੰਜਾਬੀ ਅਰਥਆਪਣੇ ਪ੍ਰੀਤਮ ਨਾਲ ਰੰਗੀਜੀ ਹੋਈ ਮੈਂ ਮੁਬਾਰਕ ਤੇ ਪਰਸੰਨ ਪਤਨੀ ਹੋ ਗਈ ਹਾਂ।
English meaningImbued with my Beloved Husband Lord, I am the blessed, happy soul-bride. ||3||
ਜਨ ਨਾਨਕੁ ਬੋਲੇ; ਬ੍ਰਹਮ ਬੀਚਾਰੁ ॥
jan naanak bole; braham beechaar |
ਪੰਜਾਬੀ ਅਰਥਗੋਲਾ ਨਾਨਕ, ਸੁਆਮੀ ਦਾ ਸਿਮਰਨ ਉਚਾਰਨ ਕਰਦਾ ਹੈ।
English meaningServant Nanak chants the wisdom of God;
ਜੋ ਸੁਣੇ ਕਮਾਵੈ; ਸੁ ਉਤਰੈ ਪਾਰਿ ॥
jo sune kamaavai; su utarai paar |
ਪੰਜਾਬੀ ਅਰਥਜੋ ਇਸ ਨੂੰ ਸੁਣਦਾ ਅਤੇ ਇਸ ਦੀ ਕਮਾਈ ਕਰਦਾ ਹੈ ਉਹ ਤਰ ਜਾਂਦਾ ਹੈ।
English meaningone who listens and practices it, is carried across and saved.
ਜਨਮਿ ਨ ਮਰੈ; ਨ ਆਵੈ. ਨ ਜਾਇ ॥
janam na marai; na aavai. na jaae |
ਪੰਜਾਬੀ ਅਰਥਉਹ ਜੰਮਦਾ ਨਹੀਂ, ਨਾਂ ਹੀ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
English meaningHe is not born, and he does not die; he does not come or go.
ਹਰਿ ਸੇਤੀ; ਓਹੁ ਰਹੈ ਸਮਾਇ ॥੪॥੨॥
har setee; ohu rahai samaae |4|2|
ਪੰਜਾਬੀ ਅਰਥਵਾਹਿਗੁਰੂ ਨਾਲ ਉਹ ਅਭੇਦ ਹੋਇਆ ਰਹਿੰਦਾ ਹੈ।
English meaningHe remains blended with the Lord. ||4||2||
ਆਸਾ ਮਹਲਾ ੫ ॥
aasaa mahalaa 5 |
ਪੰਜਾਬੀ ਅਰਥਆਸਾ ਪੰਜਵੀਂ ਪਾਤਸ਼ਾਹੀ।
English meaningAasaa, Fifth Mehl:
ਨਿਜ ਭਗਤੀ; ਸੀਲਵੰਤੀ ਨਾਰਿ ॥
nij bhagatee; seelavantee naar |
ਪੰਜਾਬੀ ਅਰਥਪਤਨੀ ਅਦੁੱਤੀ ਸ਼ਰਧਾ-ਪ੍ਰੇਮ, ਸੀਤਲ ਸੁਭਾ,
English meaningThe bride shows such special devotion, and has such an agreeable disposition.
ਰੂਪਿ ਅਨੂਪ; ਪੂਰੀ ਆਚਾਰਿ ॥
roop anoop; pooree aachaar |
ਪੰਜਾਬੀ ਅਰਥਲਾਸਾਨੀ ਸੁੰਦਰਤਾ ਅਤੇ ਪੂਰਨ ਚੰਗੇ ਚਾਲ ਚਲਨ ਵਾਲੀ ਹੈ।
English meaningHer beauty is incomparable, and her character is perfect.
ਜਿਤੁ ਗਿ੍ਰਹਿ ਵਸੈ; ਸੋ ਗਿ੍ਰਹੁ ਸੋਭਾਵੰਤਾ ॥
jit grihi vasai; so grihu sobhaavantaa |
ਪੰਜਾਬੀ ਅਰਥਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਉਪਮਾ ਯੋਗ ਹੈ।
English meaningThe house in which she dwells is such a praiseworthy house.
ਗੁਰਮੁਖਿ ਪਾਈ; ਕਿਨੈ ਵਿਰਲੈ ਜੰਤਾ ॥੧॥
guramukh paaee; kinai viralai jantaa |1|
ਪੰਜਾਬੀ ਅਰਥਗੁਰਾਂ ਦੇ ਰਾਹੀਂ ਕਿਸੇ ਵਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ।
English meaningBut rare are those who, as Gurmukh, attain that state||1||
ਸੁਕਰਣੀ ਕਾਮਣਿ; ਗੁਰ ਮਿਲਿ. ਹਮ ਪਾਈ ॥
sukaranee kaaman; gur mil. ham paaee |
ਪੰਜਾਬੀ ਅਰਥਗੁਰਾਂ ਨੂੰ ਭੇਟ ਕੇ ਮੈਂ ਪਵਿੱਤ੍ਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਹੈ।
English meaningAs the soul-bride of pure actions, I have met with the Guru.