ਭਰਮ ਮੋਹ ਕਛੁ ਸੂਝਸਿ ਨਾਹੀ; ਇਹ ਪੈਖਰ ਪਏ ਪੈਰਾ ॥੨॥
bharam moh kachh soojhas naahee; ih paikhar pe pairaa |2|
ਪੰਜਾਬੀ ਅਰਥਸੰਦੇਹ ਅਤੇ ਸੰਸਾਰੀ ਲਗਨ ਅੰਦਰ ਉਸ ਨੂੰ ਕੁਛ ਭੀ ਨਹੀਂ ਦਿਸਦਾ। ਇਹ ਜੂੜ ਉਸ ਦੇ ਪੈਰਾ ਨੂੰ ਪਏ ਹੋਏ ਹਨ।
English meaningIn doubt and emotional attachment, this person understands nothing; with this leash, these feet are tied up. ||2||
ਤਬ ਇਹੁ ਕਹਾ ਕਮਾਵਨ ਪਰਿਆ; ਜਬ ਇਹੁ ਕਛੂ ਨ ਹੋਤਾ ॥
tab ihu kahaa kamaavan pariaa; jab ihu kachhoo na hotaa |
ਪੰਜਾਬੀ ਅਰਥਉਦੋਂ ਇਹ ਆਦਮੀ ਕੀ ਕੰਮ ਕਰਦਾ ਸੀ, ਜਦ ਇਸ ਸਦੀ ਹੋਦਂ ਹੀ ਨਹੀਂ ਸੀ?
English meaningWhat did this person do, when he did not exist?
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ; ਸਭੁ ਕਿਛੁ ਆਪਹਿ ਕਰਤਾ ॥੩॥
jab ek niranjan nirankaar prabh; sabh kichh aapeh karataa |3|
ਪੰਜਾਬੀ ਅਰਥਜਦ ਪਵਿੱਤ੍ਰ ਤੇ ਸਰੂਪ-ਰਹਿਤ ਸੁਆਮੀ ਕਲਮਕੱਲਾ ਹੀ ਸੀ, ਉਦੋਂ ਉਹ ਸਾਰਾ ਕੁਝ ਆਪੇ ਹੀ ਕਰਦਾ ਸੀ।
English meaningWhen the Immaculate and Formless Lord God was all alone, He did everything by Himself. ||3||
ਅਪਨੇ ਕਰਤਬ ਆਪੇ ਜਾਨੈ; ਜਿਨਿ ਇਹੁ ਰਚਨੁ ਰਚਾਇਆ ॥
apane karatab aape jaanai; jin ihu rachan rachaaeaa |
ਪੰਜਾਬੀ ਅਰਥਜਿਸ ਨੇ ਇਹ ਸੰਸਾਰ ਸਾਜਿਆ ਹੈ, ਆਪਣੇ ਕੰਮਾਂ ਨੂੰ ਉਹ ਆਪ ਹੀ ਜਾਣਦਾ ਹੈ।
English meaningHe alone knows His actions; He created this creation.
ਕਹੁ ਨਾਨਕ. ਕਰਣਹਾਰੁ ਹੈ ਆਪੇ; ਸਤਿਗੁਰਿ. ਭਰਮੁ ਚੁਕਾਇਆ ॥੪॥੫॥੧੬੩॥
kahu naanak. karanahaar hai aape; satigur. bharam chukaaeaa |4|5|163|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਆਪ ਹੀ ਸਭ ਕੁਛ ਕਰਣ ਵਾਲਾ ਹੈ। ਸੱਚੇ ਗੁਰਾਂ ਨੇ ਮੇਰਾ ਸ਼ੰਕਾ ਨਵਿਰਤ ਕਰ ਦਿਤਾ ਹੈ।
English meaningSays Nanak, the Lord Himself is the Doer. The True Guru has dispelled my doubts. ||4||5||163||
ਗਉੜੀ ਮਾਲਾ ਮਹਲਾ ੫ ॥
gaurree maalaa mahalaa 5 |
ਪੰਜਾਬੀ ਅਰਥਗਊੜੀ ਮਾਲਾ ਪਾਤਸ਼ਾਹੀ ਪੰਜਵੀਂ।
English meaningGauree Maalaa, Fifth Mehl:
ਹਰਿ ਬਿਨੁ; ਅਵਰ ਕਿ੍ਰਆ ਬਿਰਥੇ ॥
har bin; avar kriaa birathe |
ਪੰਜਾਬੀ ਅਰਥਵਾਹਿਗੁਰੂ ਦੀ ਯਾਦ ਦੇ ਬਗੈਰ ਹੋਰ ਸਾਰੇ ਕੰਮ ਨਿਸਫਲ ਹਨ।
English meaningWithout the Lord, other actions are useless.
ਜਪ ਤਪ ਸੰਜਮ ਕਰਮ ਕਮਾਣੇ; ਇਹਿ ਓਰੈ ਮੂਸੇ ॥੧॥ ਰਹਾਉ ॥
jap tap sanjam karam kamaane; ihi orai moose |1| rahaau |
ਪੰਜਾਬੀ ਅਰਥਦਿਖਾਵੇ ਦਾ ਪਾਠ, ਤਪੱਸਿਆ, ਸਵੈ-ਰਿਆਜ਼ਤ, ਅਤੇ ਹੋਰ ਸੰਸਕਾਰਾਂ ਦਾ ਕਰਣਾ, ਇਹ ਸਭ ਨੇੜੇ ਹੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।
English meaningMeditative chants, intense deep meditation, austere self-discipline and rituals - these are plundered in this world. ||1||Pause||
ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ. ਆਢੁ ਨ ਪਾਇਆ ॥
barat nem sanjam meh rahataa; tin kaa. aadt na paaeaa |
ਪੰਜਾਬੀ ਅਰਥਜੋ ਉਪਹਾਸ, ਨਿਤ ਦੇ ਕਰਮਾਂ ਅਤੇ ਕਸ਼ਟ ਅੰਦਰ ਵਸਦਾ ਹੈ, ਉਸ ਨੂੰ ਉਨ੍ਹਾਂ ਦੀ ਇਕ ਕਾਣੀ ਕੌਡੀ ਭੀ ਨਹੀਂ ਮਿਲਦੀ।
English meaningFasting, daily rituals, and austere self-discipline - those who keep the practice of these, are rewarded with less than a shell.
ਆਗੈ ਚਲਣੁ. ਅਉਰੁ ਹੈ ਭਾਈ; ਊਂਹਾ. ਕਾਮਿ ਨ ਆਇਆ ॥੧॥
aagai chalan. aaur hai bhaaee; aoonhaa. kaam na aaeaa |1|
ਪੰਜਾਬੀ ਅਰਥਅਗੇ ਤਰੀਕਾ ਵੱਖਰਾ ਹੈ, ਹੈ ਵੀਰ! ਉਥੇ ਇਹ ਕੰਮ ਨਹੀਂ ਆਉਂਦੇ।
English meaningHereafter, the way is different, O Siblings of Destiny. There, these things are of no use at all. ||1||
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ; ਆਗੈ. ਠਉਰ ਨ ਪਾਵੈ ॥
teerath naae ar dharanee bhramataa; aagai. tthaur na paavai |
ਪੰਜਾਬੀ ਅਰਥਜੋ ਧਰਮ ਅਸਥਾਨਾਂ ਤੇ ਮੱਜਨ ਕਰਦਾ ਹੈ ਅਤੇ ਜ਼ਮੀਨ ਤੇ ਭਾਉਂਦਾ ਫਿਰਦਾ ਹੈ, ਉਸ ਨੂੰ ਅਗੇ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
English meaningThose who bathe at sacred shrines of pilgrimage, and wander over the earth, find no place of rest hereafter.
ਊਹਾ. ਕਾਮਿ ਨ ਆਵੈ, ਇਹ ਬਿਧਿ; ਓਹੁ ਲੋਗਨ. ਹੀ ਪਤੀਆਵੈ ॥੨॥
aoohaa. kaam na aavai, ih bidh; ohu logan. hee pateeaavai |2|
ਪੰਜਾਬੀ ਅਰਥਉਥੇ ਇਹ ਤਰੀਕਾ ਕੰਮ ਨਹੀਂ ਆਉਂਦਾ। ਇਸ ਨਾਲ ਉਹ ਕੇਵਲ ਲੋਕਾਂ ਨੂੰ ਹੀ ਖੁਸ਼ ਕਰਦਾ ਹੈ।
English meaningThere, these are of no use at all. By these things, they only please other people. ||2||
ਚਤੁਰ ਬੇਦ ਮੁਖ ਬਚਨੀ ਉਚਰੈ; ਆਗੈ ਮਹਲੁ. ਨ ਪਾਈਐ ॥
chatur bed mukh bachanee ucharai; aagai mehal. na paaeeai |
ਪੰਜਾਬੀ ਅਰਥਚਾਰੇ ਹੀ ਵੇਦਾਂ ਦਾ ਮੂੰਹ-ਜਬਾਨੀ ਪਾਠ ਕਰਨ ਦੁਆਰਾ ਇਨਸਾਨ, ਅਗੇ ਸਾਹਿਬ ਦੀ ਹਜੂਰੀ ਨੂੰ ਪ੍ਰਾਪਤ ਨਹੀਂ ਹੁੰਦਾ।
English meaningReciting the four Vedas from memory, they do not obtain the Mansion of the Lord's Presence hereafter.
ਬੂਝੈ ਨਾਹੀ. ਏਕੁ ਸੁਧਾਖਰੁ; ਓਹੁ ਸਗਲੀ ਝਾਖ ਝਖਾਈਐ ॥੩॥
boojhai naahee. ek sudhaakhar; ohu sagalee jhaakh jhakhaaeeai |3|
ਪੰਜਾਬੀ ਅਰਥਜੋ ਇਕ ਪਵਿੱਤਰ ਨਾਮ ਨੂੰ ਨਹੀਂ ਸਮਝਦਾ, ਉਹ ਸਾਰਾ ਬੇਹੁਦਾ ਬਕਵਾਸ ਕਰਦਾ ਹੈ।
English meaningThose who do not understand the One Pure Word, utter total nonsense. ||3||
ਨਾਨਕੁ ਕਹਤੋ. ਇਹੁ ਬੀਚਾਰਾ; ਜਿ ਕਮਾਵੈ ਸੁ ਪਾਰ ਗਰਾਮੀ ॥
naanak kahato. ihu beechaaraa; ji kamaavai su paar garaamee |
ਪੰਜਾਬੀ ਅਰਥਨਾਨਕ ਇਹ ਰਾਇ ਜ਼ਾਹਰ ਕਰਦਾ ਹੈ। ਜੋ ਇਸ ਤੇ ਅਮਲ ਕਰਦਾ ਹੈ, ਉਹ ਜੀਵਨ ਦੇ ਸਮੁੰਦਰ ਤੋਂ ਤਰਣ ਵਾਲਾ ਬਣ ਜਾਂਦਾ ਹੈ।
English meaningNanak voices this opinion: those who practice it, swim across.
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥
gur sevahu ar naam dhiaavahu; tiaagahu manahu gumaanee |4|6|164|
ਪੰਜਾਬੀ ਅਰਥਗੁਰਾਂ ਦੀ ਟਹਿਲ ਕਮਾ, ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਆਪਣੇ ਮਨ ਦੀ ਹੰਗਤਾ ਨੂੰ ਛੱਡ ਦੇ।
English meaningServe the Guru, and meditate on the Naam; renounce the egotistical pride from your mind. ||4||6||164||
ਗਉੜੀ ਮਾਲਾ ੫ ॥
gaurree maalaa 5 |
ਪੰਜਾਬੀ ਅਰਥਗਊੜੀ ਮਾਲਾ ਪਾਤਸ਼ਾਹੀ ਪੰਜਵੀ।
English meaningGauree Maalaa, Fifth Mehl:
ਮਾਧਉ; ਹਰਿ ਹਰਿ ਹਰਿ. ਮੁਖਿ ਕਹੀਐ ॥
maadhau; har har har. mukh kaheeai |
ਪੰਜਾਬੀ ਅਰਥਹੈ ਮਾਇਆ ਦੇ ਪਤੀ! ਮੇਰੇ ਵਾਹਿਗੁਰੁ ਸੁਆਮੀ, ਆਪਣੇ ਮੂੰਹ ਨਾਲ ਮੈਂ ਤੇਰਾ ਨਾਮ ਉਚਾਰਨ ਕਰਦਾ ਹਾਂ।
English meaningO Lord, I chant Your Name, Har, Har, Har.
ਹਮ ਤੇ ਕਛੂ. ਨ ਹੋਵੈ ਸੁਆਮੀ; ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥
ham te kachhoo. na hovai suaamee; jiau raakhahu tiau raheeai |1| rahaau |
ਪੰਜਾਬੀ ਅਰਥਆਪਣੇ ਆਪ ਮੇਰੇ ਕੋਲੋਂ ਕੁਝ ਭੀ ਨਹੀਂ ਹੋ ਸਕਦਾ, ਹੇ ਸਾਈਂ! ਜਿਸ ਤਰ੍ਹਾਂ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਠਹਿਰਾਉ।
English meaningI cannot do anything by myself, O Lord and Master. As You keep me, so I remain. ||1||Pause||
ਕਿਆ ਕਿਛੁ ਕਰੈ. ਕਿ ਕਰਣੈਹਾਰਾ; ਕਿਆ ਇਸੁ ਹਾਥਿ ਬਿਚਾਰੇ ॥
kiaa kichh karai. ki karanaihaaraa; kiaa is haath bichaare |
ਪੰਜਾਬੀ ਅਰਥਬੰਦਾ ਕੀ ਕਰ ਸਕਦਾ ਹੈ, ਉਹ ਕੀ ਕਰਣ ਜੋਗ ਹੈ ਅਤੇ ਇਸ ਗਰੀਬ ਜੀਵ ਦੇ ਹੱਕ ਵਿੱਚ ਕੀ ਹੈ?
English meaningWhat can the mere mortal do? What is in the hands of this poor creature?
ਜਿਤੁ ਤੁਮ ਲਾਵਹੁ. ਤਿਤ ਹੀ ਲਾਗਾ; ਪੂਰਨ ਖਸਮ ਹਮਾਰੇ ॥੧॥
jit tum laavahu. tith hee laagaa; pooran khasam hamaare |1|
ਪੰਜਾਬੀ ਅਰਥਹੇ ਮੇਰੇ ਸਰਬ ਸਮਰਥ ਮਾਲਕ, ਉਹ ਉਸੇ ਨਾਲ ਜੁੜਦਾ ਹੈ, ਜਿਸ ਨਾਲ ਤੂੰ ਉਸ ਨੂੰ ਜੋੜਦਾ ਹੈ।
English meaningAs You attach us, so we are attached, O my Perfect Lord and Master. ||1||
ਕਰਹੁ ਕਿ੍ਰਪਾ. ਸਰਬ ਕੇ ਦਾਤੇ; ਏਕ ਰੂਪ ਲਿਵ ਲਾਵਹੁ ॥
karahu kripaa. sarab ke daate; ek roop liv laavahu |
ਪੰਜਾਬੀ ਅਰਥਮੇਰੇ ਉਤੇ ਤਰਸ ਕਰ ਹੈ ਸਾਰਿਆਂ ਦੇ ਦਾਤਾਰ ਅਤੇ ਕੇਵਲ ਆਪਣੇ ਸਰੂਪ ਨਾਲ ਹੀ ਮੇਰੀ ਪਿਰਹੜੀ ਗੰਢ।
English meaningTake pity on me, O Great Giver of all, that I may enshrine love for Your Form alone.
ਨਾਨਕ ਕੀ ਬੇਨੰਤੀ ਹਰਿ ਪਹਿ; ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥
naanak kee benantee har peh; apunaa naam japaavahu |2|7|165|
ਪੰਜਾਬੀ ਅਰਥਨਾਨਕ ਵਾਹਿਗੁਰੂ ਪਾਸ ਪ੍ਰਾਰਥਨਾ ਕਰਦਾ ਹੈ ਕਿ ਉਹ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਏ।
English meaningNanak offers this prayer to the Lord, that he may chant the Naam, the Name of the Lord. ||2||7||165||
ਰਾਗੁ ਗਉੜੀ ਮਾਝ₁ ਮਹਲਾ ੫ ॥
raag gaurree maajha₁ mahalaa 5 |
ਪੰਜਾਬੀ ਅਰਥਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀ।
English meaningRaag Gauree Maajh, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. By The Grace Of The True Guru:
ਦੀਨ ਦਇਆਲ; ਦਮੋਦਰ ਰਾਇਆ ਜੀਉ ॥
deen deaal; damodar raaeaa jeeo |
ਪੰਜਾਬੀ ਅਰਥਹੈ ਪੂਜਯ ਪਾਤਸ਼ਾਹ! ਪ੍ਰਭੂ, ਮਸਕੀਨਾ ਤੇ ਮਿਹਰਬਾਨ ਅਤੇ ਪੇਟ ਉਦਾਲੇ-ਰੱਸੀ ਧਾਰਨ ਕਰਨ ਵਾਲੇ,
English meaningO Merciful to the meek, O Dear Lord King,
ਕੋਟਿ ਜਨਾ ਕਰਿ; ਸੇਵ ਲਗਾਇਆ ਜੀਉ ॥
kott janaa kar; sev lagaaeaa jeeo |
ਪੰਜਾਬੀ ਅਰਥਕ੍ਰੋੜਾਂ ਹੀ ਪੁਰਸ਼ਾਂ ਨੂੰ ਤੂੰ ਆਪਣੀ ਟਹਿਲ ਕਮਾਉਣ ਅੰਦਰ ਜੋੜਿਆ ਹੋਇਆ ਹੈ।
English meaningYou have engaged millions of people in Your Service.
ਭਗਤ ਵਛਲੁ; ਤੇਰਾ ਬਿਰਦੁ ਰਖਾਇਆ ਜੀਉ ॥
bhagat vachhal; teraa birad rakhaaeaa jeeo |
ਪੰਜਾਬੀ ਅਰਥਤੂੰ ਆਪਣੇ ਅਨੁਰਾਗੀਆਂ ਦਾ ਪਿਆਰਾ ਹੈਂ। ਇਹ ਨਿਤਕ੍ਰਮ ਤੂੰ ਧਾਰਨ ਕੀਤਾ ਹੋਇਆ ਹੈ।
English meaningYou are the Lover of Your devotees; this is Your Nature.
ਪੂਰਨ ਸਭਨੀ ਜਾਈ ਜੀਉ ॥੧॥
pooran sabhanee jaaee jeeo |1|
ਪੰਜਾਬੀ ਅਰਥਤੂੰ ਹੇ ਸਾਈਂ! ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈਂ।
English meaningYou are totally pervading all places. ||1||
ਕਿਉ ਪੇਖਾ ਪ੍ਰੀਤਮੁ; ਕਵਣ ਸੁਕਰਣੀ ਜੀਉ ॥
kiau pekhaa preetam; kavan sukaranee jeeo |
ਪੰਜਾਬੀ ਅਰਥਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਰਾਂ ਵੇਖਾਂਗੀ? ਉਹ ਕਿਹੜੀ ਜੀਵਨੀ ਰਹੁ ਰੀਤੀ ਹੈ?
English meaningHow can I behold my Beloved? What is that way of life?
ਸੰਤਾ ਦਾਸੀ; ਸੇਵਾ ਚਰਣੀ ਜੀਉ ॥
santaa daasee; sevaa charanee jeeo |
ਪੰਜਾਬੀ ਅਰਥਸਾਹਿਬ ਦੇ ਸਾਧੂਆਂ ਦੀ ਟਹਿਲਣ ਹੋ ਜਾ, ਅਤੇ ਉਨ੍ਹਾਂ ਦੇ ਚਰਨਾਂ ਦੀ ਟਹਿਲ ਕਮਾ।
English meaningBecome the slave of the Saints, and serve at their feet.
ਇਹੁ ਜੀਉ ਵਤਾਈ; ਬਲਿ ਬਲਿ ਜਾਈ ਜੀਉ ॥
eihu jeeo vataaee; bal bal jaaee jeeo |
ਪੰਜਾਬੀ ਅਰਥਉਨ੍ਹਾਂ ਉਤੋਂ, ਇਹ ਆਤਮਾ ਮੈਂ ਸਦਕੇ ਕਰਦੀ, ਅਤੇ ਕੁਰਬਾਨ, ਕੁਰਬਾਨ ਜਾਂਦੀ ਹਾਂ।
English meaningI dedicate this soul; I am a sacrifice, a sacrifice to them.
ਤਿਸੁ; ਨਿਵਿ ਨਿਵਿ ਲਾਗਉ ਪਾਈ ਜੀਉ ॥੨॥
tis; niv niv laagau paaee jeeo |2|
ਪੰਜਾਬੀ ਅਰਥਬਹੁਤ ਹੀ ਝੁਕ ਕੇ, ਮੈਂ ਉਸ ਪ੍ਰਭੂ ਦੇ ਪੈਰੀ ਪੈਂਦੀ ਹਾਂ।
English meaningBowing low, I fall at the Feet of the Lord. ||2||
ਪੋਥੀ ਪੰਡਿਤ; ਬੇਦ ਖੋਜੰਤਾ ਜੀਉ ॥
pothee panddit; bed khojantaa jeeo |
ਪੰਜਾਬੀ ਅਰਥਪੰਡਤ ਪੁਸਤਕਾਂ ਤੇ ਵੇਦਾਂ ਨੂੰ ਵਾਚਦਾ ਹੈ।
English meaningThe Pandits, the religious scholars, study the books of the Vedas.
ਹੋਇ ਬੈਰਾਗੀ; ਤੀਰਥਿ ਨਾਵੰਤਾ ਜੀਉ ॥
hoe bairaagee; teerath naavantaa jeeo |
ਪੰਜਾਬੀ ਅਰਥਤਿਆਗੀ ਹੋ ਕੇ ਕੋਈ ਪਰਮ ਅਸਥਾਨਾਂ ਤੇ ਨ੍ਹਾਉਂਦਾ ਹੈ।
English meaningSome become renunciates, and bathe at sacred shrines of pilgrimage.
ਗੀਤ ਨਾਦ; ਕੀਰਤਨੁ ਗਾਵੰਤਾ ਜੀਉ ॥
geet naad; keeratan gaavantaa jeeo |
ਪੰਜਾਬੀ ਅਰਥਕੋਈ ਜਣਾ ਗਾਉਣਾ ਤੇ ਸੁਰੀਲੀਆਂ ਸੁਰਾਂ ਅਲਾਪਦਾ ਹੈ।
English meaningSome sing tunes and melodies and songs.
ਹਰਿ; ਨਿਰਭਉ ਨਾਮੁ ਧਿਆਈ ਜੀਉ ॥੩॥
har; nirbhau naam dhiaaee jeeo |3|
ਪੰਜਾਬੀ ਅਰਥਪਰ ਮੈਂ ਭੈ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕਰਦੀ ਹਾਂ।
English meaningBut I meditate on the Naam, the Name of the Fearless Lord. ||3||
ਭਏ ਕਿ੍ਰਪਾਲ; ਸੁਆਮੀ ਮੇਰੇ ਜੀਉ ॥
bhe kripaal; suaamee mere jeeo |
ਪੰਜਾਬੀ ਅਰਥਮੇਰੇ ਉਤੇ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੈ।
English meaningMy Lord and Master has become merciful to me.
ਪਤਿਤ. ਪਵਿਤ; ਲਗਿ ਗੁਰ ਕੇ ਪੈਰੇ ਜੀਉ ॥
patit. pavit; lag gur ke paire jeeo |
ਪੰਜਾਬੀ ਅਰਥਗੁਰਾਂ ਦੇ ਪੇਰੀ ਪੈ ਕੇ, ਮੈਂ ਪਾਪੀ, ਪਵਿੱਤ ਹੋ ਗਈ ਹਾਂ।
English meaningI was a sinner, and I have been sanctified, taking to the Guru's Feet.