ਆਪਿ ਛਡਾਏ ਛੁਟੀਐ; ਸਤਿਗੁਰ ਚਰਣ ਸਮਾਲਿ ॥੪॥
aap chhaddaae chhutteeai; satigur charan samaal |4|
ਪੰਜਾਬੀ ਅਰਥਜੇਕਰ ਹਰੀ ਖੁਦ ਤੈਨੂੰ ਰਿਹਾ ਕਰੇ ਤੂੰ ਰਿਹਾ ਹੋ ਜਾਏਗੀ! ਸੱਚੇ ਗੁਰਾਂ ਦੇ ਪੈਰਾਂ ਦੀ ਤੂੰ ਉਪਾਸ਼ਨਾ ਕਰ।
English meaningIf the Lord Himself saves you, then you shall be saved. Dwell upon the Feet of the True Guru. ||4||
ਮਨ ਕਰਹਲਾ. ਮੇਰੇ ਪਿਆਰਿਆ; ਵਿਚਿ ਦੇਹੀ ਜੋਤਿ ਸਮਾਲਿ ॥
man karahalaa. mere piaariaa; vich dehee jot samaal |
ਪੰਜਾਬੀ ਅਰਥਮੇਰੀ ਮਿੱਠੜੀ ਜਿੰਦੜੀਏ! ਹੰਭਲਾ ਮਾਰ ਅਤੇ ਆਪਣੇ ਸਰੀਰ ਅੰਦਰਲੇ ਰੱਬੀ ਨੂਰ ਦਾ ਧਿਆਨ ਧਾਰ।
English meaningO my dear beloved camel-like mind, dwell upon the Divine Light within the body.
ਗੁਰਿ. ਨਉ ਨਿਧਿ ਨਾਮੁ ਵਿਖਾਲਿਆ; ਹਰਿ ਦਾਤਿ ਕਰੀ ਦਇਆਲਿ ॥੫॥
gur. nau nidh naam vikhaaliaa; har daat karee deaal |5|
ਪੰਜਾਬੀ ਅਰਥਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।
English meaningThe Guru has shown me the nine treasures of the Naam. The Merciful Lord has bestowed this gift. ||5||
ਮਨ ਕਰਹਲਾ. ਤੂੰ ਚੰਚਲਾ; ਚਤੁਰਾਈ ਛਡਿ ਵਿਕਰਾਲਿ ॥
man karahalaa. toon chanchalaa; chaturaaee chhadd vikaraal |
ਪੰਜਾਬੀ ਅਰਥਹੈ ਮੇਰੇ ਚੁਲਬੁਲੇ ਮਨੁਏ! ਤੂੰ ਹੰਭਲਾ ਮਾਰ ਅਤੇ ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।
English meaningO camel-like mind, you are so fickle; give up your cleverness and corruption.
ਹਰਿ ਹਰਿ ਨਾਮੁ ਸਮਾਲਿ ਤੂੰ; ਹਰਿ ਮੁਕਤਿ ਕਰੇ ਅੰਤ ਕਾਲਿ ॥੬॥
har har naam samaal toon; har mukat kare ant kaal |6|
ਪੰਜਾਬੀ ਅਰਥਵਾਹਿਗੁਰੂ ਸੁਆਮੀ ਦੇ ਨਾਮ ਦਾ ਤੂੰ ਆਰਾਧਨ ਕਰ। ਅਖੀਰ ਦੇ ਵੇਲੇ ਵਾਹਿਗੁਰੂ ਤੇਰਾ ਪਾਰ ਉਤਾਰਾ ਕਰੇਗਾ।
English meaningDwell upon the Name of the Lord, Har, Har; at the very last moment, the Lord shall liberate you. ||6||
ਮਨ ਕਰਹਲਾ. ਵਡਭਾਗੀਆ; ਤੂੰ ਗਿਆਨੁ ਰਤਨੁ ਸਮਾਲਿ ॥
man karahalaa. vaddabhaageea; toon giaan ratan samaal |
ਪੰਜਾਬੀ ਅਰਥਹੈ ਮੇਰੀ ਭਰਮਦੀ ਜਿੰਦੜੀਏ! ਜੇਕਰ ਤੂੰ ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਲਵੇ ਤਾਂ ਤੂੰ ਪਰਮ ਚੰਗੇ ਨਸੀਬਾਂ ਵਾਲੀ ਹੋਵੇਗੀ।
English meaningO camel-like mind, you are so very fortunate; dwell upon the jewel of spiritual wisdom.
ਗੁਰ ਗਿਆਨੁ ਖੜਗੁ. ਹਥਿ ਧਾਰਿਆ; ਜਮੁ ਮਾਰਿਅੜਾ ਜਮਕਾਲਿ ॥੭॥
gur giaan kharrag. hath dhaariaa; jam maariarraa jamakaal |7|
ਪੰਜਾਬੀ ਅਰਥਆਪਣੇ ਹੱਥ ਵਿੱਚ ਮੌਤ ਨੂੰ ਮਾਰਨ ਵਾਲੀ ਗੁਰੂ ਦੇ ਬ੍ਰਹਿਮ ਵੀਚਾਰ ਦੀ ਤਲਵਾਰ ਫੜ ਕੇ ਤੂੰ ਮੌਤ ਦੇ ਫਰੇਸ਼ਤੇ ਨੂੰ ਮਾਰ ਸੁੱਟ।
English meaningYou hold in your hands the sword of the Guru's spiritual wisdom; with this destroyer of death, kill the Messenger of Death. ||7||
ਅੰਤਰਿ ਨਿਧਾਨੁ. ਮਨ ਕਰਹਲੇ; ਭ੍ਰਮਿ ਭਵਹਿ ਬਾਹਰਿ ਭਾਲਿ ॥
antar nidhaan. man karahale; bhram bhaveh baahar bhaal |
ਪੰਜਾਬੀ ਅਰਥਤੇਰੇ ਅੰਦਰ ਨਾਮ ਖ਼ਜ਼ਾਨਾ ਹੈ, ਹੈ ਮੇਰੇ ਉਡਾਰੂ ਮਨੂਏ! ਤੂੰ ਇਸ ਨੂੰ ਲਭਦਾ ਹੋਇਆ ਵਹਿਮ ਅੰਦਰ ਬਾਹਰ ਭਟਕਦਾ ਫਿਰਦਾ ਹੈ।
English meaningThe treasure is deep within, O camel-like mind, but you wander around outside in doubt, searching for it.
ਗੁਰੁ ਪੁਰਖੁ ਪੂਰਾ ਭੇਟਿਆ; ਹਰਿ ਸਜਣੁ ਲਧੜਾ ਨਾਲਿ ॥੮॥
gur purakh pooraa bhettiaa; har sajan ladharraa naal |8|
ਪੰਜਾਬੀ ਅਰਥਜਦ ਤੂੰ ਪੂਰਨ ਨਿਰੰਕਾਰੀ ਗੁਰੂ ਜੀ ਨੂੰ ਮਿਲੇਗਾ ਤੂੰ ਵਾਹਿਗੁਰੂ ਮਿੱਤਰ ਨੂੰ ਆਪਣੇ ਨਾਲ ਹੀ ਪਾ ਲਏਗਾ।
English meaningMeeting the Perfect Guru, the Primal Being, you shall discover that the Lord, your Best Friend, is with you. ||8||
ਰੰਗਿ ਰਤੜੇ. ਮਨ ਕਰਹਲੇ; ਹਰਿ ਰੰਗੁ ਸਦਾ ਸਮਾਲਿ ॥
rang ratarre. man karahale; har rang sadaa samaal |
ਪੰਜਾਬੀ ਅਰਥਤੂੰ ਸੰਸਾਰੀ ਰੰਗ ਰਲੀਆਂ ਅੰਦਰ ਖਚਤ ਹੋਈ ਹੋਈ ਹੈ। ਹੈ ਮੇਰੀ ਭੌਦੀ ਜਿੰਦੇ! ਪ੍ਰਭੂ ਦੀ ਪ੍ਰੀਤ ਨੂੰ ਤੂੰ ਸਦੀਵ ਹੀ ਧਾਰਨ ਕਰ।
English meaningYou are engrossed in pleasures, O camel-like mind; dwell upon the Lord's lasting love instead!
ਹਰਿ ਰੰਗੁ. ਕਦੇ ਨ ਉਤਰੈ; ਗੁਰ ਸੇਵਾ ਸਬਦੁ ਸਮਾਲਿ ॥੯॥
har rang. kade na utarai; gur sevaa sabad samaal |9|
ਪੰਜਾਬੀ ਅਰਥਗੁਰਾਂ ਦੀ ਘਾਲ ਕਮਾਉਣ ਅਤੇ ਨਾਮ ਦੇ ਸਿਮਰਨ ਦੁਆਰਾ ਰੱਬ ਦੀ ਰੰਗਤ ਕਦਾਚਿਤ ਨਹੀਂ ਲਹਿੰਦੀ।
English meaningThe color of the Lord's Love never fades away; serve the Guru, and dwell upon the Word of the Shabad. ||9||
ਹਮ ਪੰਖੀ ਮਨ ਕਰਹਲੇ; ਹਰਿ ਤਰਵਰੁ ਪੁਰਖੁ ਅਕਾਲਿ ॥
ham pankhee man karahale; har taravar purakh akaal |
ਪੰਜਾਬੀ ਅਰਥਅਸੀਂ ਪੰਛੀ ਹਾਂ, ਹੈ ਮੇਰੀ ਭੌਦੀ ਆਤਮਾ! ਅਤੇ ਅਬਿਨਾਸੀ ਵਾਹਿਗੁਰੂ ਸੁਆਮੀ ਇਕ ਬਿਰਛ ਹੈ।
English meaningWe are birds, O camel-like mind; the Lord, the Immortal Primal Being, is the tree.
ਵਡਭਾਗੀ ਗੁਰਮੁਖਿ ਪਾਇਆ; ਜਨ ਨਾਨਕ. ਨਾਮੁ ਸਮਾਲਿ ॥੧੦॥੨॥
vaddabhaagee guramukh paaeaa; jan naanak. naam samaal |10|2|
ਪੰਜਾਬੀ ਅਰਥਗੁਰਾਂ ਦੇ ਰਾਹੀਂ ਪਰਮ ਚੰਗੇ ਕਰਮਾਂ ਵਾਲੇ ਬਿਰਛ ਨੂੰ ਪ੍ਰਾਪਤ ਹੁੰਦੇ ਹਨ। ਹੇ ਗੋਲੇ ਨਾਨਕ! ਤੂੰ ਨਾਮ ਦਾ ਚਿੰਤਨ ਕਰ।
English meaningThe Gurmukhs are very fortunate - they find it. O servant Nanak, dwell upon the Naam, the Name of the Lord. ||10||2||
ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ ॥
raag gaurree guaareree mahalaa 5 asattapadeea |
ਪੰਜਾਬੀ ਅਰਥਰਾਗੁ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ ਅਸਟਪਦੀਆਂ।
English meaningRaag Gauree Gwaarayree, Fifth Mehl, Ashtpadheeyaa:
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ, ਉਸ ਦਾ ਨਾਮ ਅਤੇ ਰਚਨਹਾਰ ਉਸ ਦੀ ਵਿਅਕਤੀ। ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English meaningOne Universal Creator God. Truth Is The Name. Creative Being Personified. By Guru's Grace:
ਜਬ ਇਹੁ; ਮਨ ਮਹਿ ਕਰਤ ਗੁਮਾਨਾ ॥
jab ihu; man meh karat gumaanaa |
ਪੰਜਾਬੀ ਅਰਥਜਦ ਇਹ ਪ੍ਰਾਣੀ ਆਪਣੇ ਚਿੱਤ ਅੰਦਰ ਹੰਕਾਰੀ ਧਾਰਦਾ ਹੈ,
English meaningWhen this mind is filled with pride,
ਤਬ ਇਹੁ; ਬਾਵਰੁ ਫਿਰਤ ਬਿਗਾਨਾ ॥
tab ihu; baavar firat bigaanaa |
ਪੰਜਾਬੀ ਅਰਥਤਦ ਉਹ ਪਗਲਾ ਤੇ ਪਰਾਇਆ ਹੋ ਕੇ ਭਟਕਦਾ ਫਿਰਦਾ ਹੈ।
English meaningthen it wanders around like a madman and a lunatic.
ਜਬ ਇਹੁ ਹੂਆ; ਸਗਲ ਕੀ ਰੀਨਾ ॥
jab ihu hooaa; sagal kee reenaa |
ਪੰਜਾਬੀ ਅਰਥਜਦ ਇਹ ਸਾਰਿਆਂ ਦੀ ਧੂੜ ਹੋ ਜਾਂਦਾ ਹੈ,
English meaningBut when it becomes the dust of all,
ਤਾ ਤੇ ਰਮਈਆ; ਘਟਿ ਘਟਿ ਚੀਨਾ ॥੧॥
taa te rameea; ghatt ghatt cheenaa |1|
ਪੰਜਾਬੀ ਅਰਥਉਸ ਕਾਰਣ ਉਹ ਵਿਆਪਕ ਵਾਹਿਗੁਰੂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।
English meaningthen it recognizes the Lord in each and every heart. ||1||
ਸਹਜ ਸੁਹੇਲਾ; ਫਲੁ ਮਸਕੀਨੀ ॥
sehaj suhelaa; fal masakeenee |
ਪੰਜਾਬੀ ਅਰਥਆਜਜ਼ੀ ਦਾ ਮੇਵਾ ਕੁਦਰਤੀ ਤੌਰ ਤੇ ਮਨ-ਭਾਉਣਾ ਹੈ।
English meaningThe fruit of humility is intuitive peace and pleasure.
ਸਤਿਗੁਰ ਅਪੁਨੈ; ਮੋਹਿ ਦਾਨੁ ਦੀਨੀ ॥੧॥ ਰਹਾਉ ॥
satigur apunai; mohi daan deenee |1| rahaau |
ਪੰਜਾਬੀ ਅਰਥਇਹ ਬਖਸ਼ੀਸ਼ ਮੇਰੇ ਸੱਚੇ ਗੁਰਦੇਵ ਜੀ ਨੇ ਮੈਨੂੰ ਦਿੱਤੀ ਹੈ। ਠਹਿਰਾਉ।
English meaningMy True Guru has given me this gift. ||1||Pause||
ਜਬ ਕਿਸ ਕਉ; ਇਹੁ ਜਾਨਸਿ ਮੰਦਾ ॥
jab kis kau; ihu jaanas mandaa |
ਪੰਜਾਬੀ ਅਰਥਜਦ ਉਹ ਹੋਰਨਾ ਨੂੰ ਬੁਰਾ ਸਮਝਦਾ ਹੈ,
English meaningWhen he believes others to be bad,
ਤਬ ਸਗਲੇ; ਇਸੁ ਮੇਲਹਿ ਫੰਦਾ ॥
tab sagale; is meleh fandaa |
ਪੰਜਾਬੀ ਅਰਥਤਾਂ ਸਾਰੇ ਉਸ ਨੂੰ ਜਾਲ ਅੰਦਰ ਫਸਾਉਂਦੇ ਹਨ।
English meaningthen everyone lays traps for him.
ਮੇਰ ਤੇਰ; ਜਬ ਇਨਹਿ ਚੁਕਾਈ ॥
mer ter; jab ineh chukaaee |
ਪੰਜਾਬੀ ਅਰਥਜਦ ਉਹ ਮੇਰੇ ਅਤੇ ਤੇਰੇ ਦੇ ਅਰਥਾ ਵਿੱਚ ਖਿਆਲ ਕਰਨੋਂ ਹਟ ਜਾਂਦਾ ਹੈ,
English meaningBut when he stops thinking in terms of 'mine' and 'yours',
ਤਾ ਤੇ ਇਸੁ ਸੰਗਿ; ਨਹੀ ਬੈਰਾਈ ॥੨॥
taa te is sang; nahee bairaaee |2|
ਪੰਜਾਬੀ ਅਰਥਤਾਂ ਉਸ ਨਾਲ ਕੋਈ ਭੀ ਦੁਸ਼ਮਨੀ ਨਹੀਂ ਕਰਦਾ।
English meaningthen no one is angry with him. ||2||
ਜਬ ਇਨਿ; ਅਪੁਨੀ ਅਪਨੀ ਧਾਰੀ ॥
jab in; apunee apanee dhaaree |
ਪੰਜਾਬੀ ਅਰਥਜਦ ਉਹ ਮੇਰੀ ਆਪਣੀ, ਮੇਰੀ ਆਪਣੀ ਦੀ ਰਟ ਨੂੰ ਚਿਮੜਦਾ ਹੈ,
English meaningWhen he clings to 'my own, my own',
ਤਬ ਇਸ ਕਉ; ਹੈ ਮੁਸਕਲੁ ਭਾਰੀ ॥
tab is kau; hai musakal bhaaree |
ਪੰਜਾਬੀ ਅਰਥਤਾਂ ਉਸ ਨੂੰ ਵੱਡੀ ਔਕੜ ਆ ਬਣਦੀ ਹੈ।
English meaningthen he is in deep trouble.
ਜਬ ਇਨਿ; ਕਰਣੈਹਾਰੁ ਪਛਾਤਾ ॥
jab in; karanaihaar pachhaataa |
ਪੰਜਾਬੀ ਅਰਥਜਦ ਇਹ ਆਪਣੇ ਸਿਰਜਣਹਾਰ ਨੂੰ ਸਿੰਞਾਣ ਲੈਂਦਾ ਹੈ,
English meaningBut when he recognizes the Creator Lord,
ਤਬ ਇਸ ਨੋ; ਨਾਹੀ ਕਿਛੁ ਤਾਤਾ ॥੩॥
tab is no; naahee kichh taataa |3|
ਪੰਜਾਬੀ ਅਰਥਤਾਂ ਇਸ ਨੂੰ ਕੋਈ ਭੀ ਸੜੇਵਾਂ ਨਹੀਂ ਹੁੰਦਾ।
English meaningthen he is free of torment. ||3||
ਜਬ ਇਨਿ; ਅਪੁਨੋ ਬਾਧਿਓ ਮੋਹਾ ॥
jab in; apuno baadhio mohaa |
ਪੰਜਾਬੀ ਅਰਥਜਦ ਇਹ ਆਦਮੀ ਆਪਣੇ ਆਪ ਨੂੰ ਸੰਸਾਰੀ ਮਮਤਾ ਨਾਲ ਉਲਝਾ ਲੈਂਦਾ ਹੈ,
English meaningWhen he entangles himself in emotional attachment,
ਆਵੈ ਜਾਇ; ਸਦਾ ਜਮਿ ਜੋਹਾ ॥
aavai jaae; sadaa jam johaa |
ਪੰਜਾਬੀ ਅਰਥਉਹ ਆਵਾਗਉਣ ਵਿੱਚ ਪੈਦਾ ਹੈ ਅਤੇ ਹਮੇਸ਼ਾਂ ਮੌਤ ਦੀ ਤਾੜ ਹੇਠਾ ਹੁੰਦਾ ਹੈ।
English meaninghe comes and goes in reincarnation, under the constant gaze of Death.
ਜਬ ਇਸ ਤੇ; ਸਭ ਬਿਨਸੇ ਭਰਮਾ ॥
jab is te; sabh binase bharamaa |
ਪੰਜਾਬੀ ਅਰਥਜਦ ਸਾਰੇ ਸੰਦੇਹ ਉਸ ਪਾਸੋਂ ਦੂਰ ਹੋ ਜਾਂਦੇ ਹਨ,
English meaningBut when all his doubts are removed,
ਭੇਦੁ ਨਾਹੀ; ਹੈ ਪਾਰਬ੍ਰਹਮਾ ॥੪॥
bhed naahee; hai paarabrahamaa |4|
ਪੰਜਾਬੀ ਅਰਥਤਦ ਉਸ ਦੀ ਸ਼ਰੋਮਣੀ ਸਾਹਿਬ ਦੇ ਵਿਚਕਾਰ ਕੋਈ ਫ਼ਰਕ ਨਹੀਂ ਰਹਿੰਦਾ।
English meaningthen there is no difference between him and the Supreme Lord God. ||4||
ਜਬ ਇਨਿ; ਕਿਛੁ ਕਰਿ ਮਾਨੇ ਭੇਦਾ ॥
jab in; kichh kar maane bhedaa |
ਪੰਜਾਬੀ ਅਰਥਜਦ ਤੋਂ ਉਹ ਕੁਝ ਫ਼ਰਕ ਤਸਲੀਮ ਕਰਦਾ ਹੈ,
English meaningWhen he perceives differences,
ਤਬ ਤੇ ਦੂਖ; ਡੰਡ ਅਰੁ ਖੇਦਾ ॥
tab te dookh; ddandd ar khedaa |
ਪੰਜਾਬੀ ਅਰਥਉਦੋਂ ਤੋਂ ਉਹ ਤਕਲਫ਼ਿ ਸਜ਼ਾ ਅਤੇ ਅਪਦਾ ਸਹਾਰਦਾ ਹੈ।
English meaningthen he suffers pain, punishment and sorrow.
ਜਬ ਇਨਿ; ਏਕੋ ਏਕੀ ਬੂਝਿਆ ॥
jab in; eko ekee boojhiaa |
ਪੰਜਾਬੀ ਅਰਥਜਦ ਤੋਂ ਇਹ ਕੇਵਲ ਇਕ ਪ੍ਰਭੂ ਨੂੰ ਜਾਨਣ ਲੱਗ ਜਾਂਦਾ ਹੈ,
English meaningBut when he recognizes the One and Only Lord,
ਤਬ ਤੇ ਇਸ ਨੋ; ਸਭੁ ਕਿਛੁ ਸੂਝਿਆ ॥੫॥
tab te is no; sabh kichh soojhiaa |5|
ਪੰਜਾਬੀ ਅਰਥਉਦੋਂ ਤੋਂ ਉਸ ਨੂੰ ਸਾਰੇ ਕੁਝ ਦੀ ਗਿਆਤ ਹੋ ਜਾਂਦੀ ਹੈ।
English meaninghe understands everything. ||5||
ਜਬ ਇਹੁ ਧਾਵੈ; ਮਾਇਆ ਅਰਥੀ ॥
jab ihu dhaavai; maaeaa arathee |
ਪੰਜਾਬੀ ਅਰਥਜਦ ਉਹ ਧਨ ਦੌਲਤ ਦੇ ਵਾਸਤੇ ਭੱਜ ਦੌੜ ਕਰਦਾ ਹੈ,
English meaningWhen he runs around for the sake of Maya and riches,
ਨਹ ਤਿ੍ਰਪਤਾਵੈ; ਨਹ ਤਿਸ ਲਾਥੀ ॥
neh tripataavai; neh tis laathee |
ਪੰਜਾਬੀ ਅਰਥਤਾਂ ਨਾਂ ਉਹ ਰੱਜਦਾ ਹੈ ਤੇ ਨਾਂ ਹੀ ਉਸ ਦੀ ਪਿਆਸ ਬੁਝਦੀ ਹੈ।
English meaninghe is not satisfied, and his desires are not quenched.
ਜਬ ਇਸ ਤੇ; ਇਹੁ ਹੋਇਓ ਜਉਲਾ ॥
jab is te; ihu hoeo jaulaa |
ਪੰਜਾਬੀ ਅਰਥਜਦ ਉਹ ਇਸ ਪਾਸੋਂ ਦੌੜ ਜਾਂਦਾ ਹੈ,
English meaningBut when he runs away from Maya,
ਪੀਛੈ ਲਾਗਿ ਚਲੀ; ਉਠਿ ਕਉਲਾ ॥੬॥
peechhai laag chalee; utth kaulaa |6|
ਪੰਜਾਬੀ ਅਰਥਤਾਂ ਲਕਸ਼ਮੀ ਉਠ ਕੇ ਉਸ ਦੇ ਮਗਰ ਲਗ ਟੁਰਦੀ ਹੈ।
English meaningthen the Goddess of Wealth gets up and follows him. ||6||
ਕਰਿ ਕਿਰਪਾ; ਜਉ ਸਤਿਗੁਰੁ ਮਿਲਿਓ ॥
kar kirapaa; jau satigur milio |
ਪੰਜਾਬੀ ਅਰਥਜਦ ਉਸਦੀ ਦਇਆ ਦੁਆਰਾ ਸੱਚੇ ਗੁਰੂ ਜੀ ਮਿਲ ਪੈਦੇ ਹਨ,
English meaningWhen, by His Grace, the True Guru is met,
ਮਨ ਮੰਦਰ ਮਹਿ; ਦੀਪਕੁ ਜਲਿਓ ॥
man mandar meh; deepak jalio |
ਪੰਜਾਬੀ ਅਰਥਤਾਂ ਬੰਦੇ ਦੇ ਦਿਲ ਦੇ ਮਹਿਲ ਅੰਦਰ ਦੀਵਾ ਬਲ ਪੈਦਾ ਹੈ।
English meaningthe lamp is lit within the temple of the mind.
ਜੀਤ ਹਾਰ ਕੀ, ਸੋਝੀ ਕਰੀ ॥
jeet haar kee, sojhee karee |
ਪੰਜਾਬੀ ਅਰਥਜਦ ਇਨਸਾਨ ਫਤਹ ਅਤੇ ਸ਼ਿਕਸਤ ਨੂੰ ਅਨੁਭਵ ਕਰ ਲੈਂਦਾ ਹੈ,
English meaningWhen he realizes what victory and defeat really are,
ਤਉ ਇਸੁ ਘਰ ਕੀ; ਕੀਮਤਿ ਪਰੀ ॥੭॥
tau is ghar kee; keemat paree |7|
ਪੰਜਾਬੀ ਅਰਥਤਦ ਉਹ ਏਸ ਗ੍ਰਹਿ ਦੀ ਕਦਰ ਨੂੰ ਜਾਣ ਲੈਂਦਾ ਹੈ।
English meaningthen he comes to appreciate the true value of his own home. ||7||