ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 253

Sri Guru Granth Sahib Ji

Read respectfully, Ang by Ang, with available transliteration and meanings.

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਯਯਾ; ਜਾਰਉ ਦੁਰਮਤਿ ਦੋਊ ॥

yayaa; jaarau duramat doaoo |

ਪੰਜਾਬੀ ਅਰਥ

ਯ-ਆਪਣੀ ਮੰਦੀ ਅਕਲ ਤੇ ਦਵੈਤ-ਭਾਵ ਨੂੰ ਸਾੜ ਸੁਟ।

English meaning

YAYYA: Burn away duality and evil-mindedness.

↗

ਤਿਸਹਿ ਤਿਆਗਿ; ਸੁਖ ਸਹਜੇ ਸੋਊ ॥

tiseh tiaag; sukh sahaje soaoo |

ਪੰਜਾਬੀ ਅਰਥ

ਇਨ੍ਹਾਂ ਨੂੰ ਛੱਡ ਦੇ ਅਤੇ ਆਰਾਮ ਅਤੇ ਅਡੋਲਤਾ ਅੰਦਰ ਸੌਂ।

English meaning

Give them up, and sleep in intuitive peace and poise.

↗

ਯਯਾ; ਜਾਇ ਪਰਹੁ ਸੰਤ ਸਰਨਾ ॥

yayaa; jaae parahu sant saranaa |

ਪੰਜਾਬੀ ਅਰਥ

ਯ-ਜਾਹ ਜਾ ਕੇ ਸਾਧੂਆਂ ਦੀ ਸ਼ਰਣਾਗਤ ਸੰਭਾਲ,

English meaning

Yaya: Go, and seek the Sanctuary of the Saints;

↗

ਜਿਹ ਆਸਰ; ਇਆ ਭਵਜਲੁ ਤਰਨਾ ॥

jih aasar; eaa bhavajal taranaa |

ਪੰਜਾਬੀ ਅਰਥ

ਜਿਨ੍ਹਾਂ ਦੀ ਮਦਦ ਨਾਲ ਤੂੰ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।

English meaning

with their help, you shall cross over the terrifying world-ocean.

↗

ਯਯਾ; ਜਨਮਿ ਨ ਆਵੈ ਸੋਊ ॥

yayaa; janam na aavai soaoo |

ਪੰਜਾਬੀ ਅਰਥ

ਯ- ਉਹ ਮੁੜ ਕੇ ਦੇਹਿ ਨਹੀਂ ਧਾਰਦਾ,

English meaning

Yaya: One who weaves the One Name into his heart,

↗

ਏਕ ਨਾਮ ਲੇ; ਮਨਹਿ ਪਰੋਊ ॥

ek naam le; maneh paroaoo |

ਪੰਜਾਬੀ ਅਰਥ

ਜੋ ਇਕ ਨਾਮ ਨੂੰ ਲੈ ਕੇ, ਆਪਣੇ ਦਿਲ ਅੰਦਰ ਪਰੋ ਲੈਂਦਾ ਹੈ।

English meaning

Does not have to take birth again.

↗

ਯਯਾ. ਜਨਮੁ ਨ ਹਾਰੀਐ; ਗੁਰ ਪੂਰੇ ਕੀ ਟੇਕ ॥

yayaa. janam na haareeai; gur poore kee ttek |

ਪੰਜਾਬੀ ਅਰਥ

ਯ-ਪੂਰਨ ਗੁਰਾਂ ਦੇ ਆਸਰੇ ਰਾਹੀਂ, ਤੂੰ ਆਪਣਾ ਮਨੁੱਖੀ ਜੀਵਨ ਨਹੀਂ ਹਾਰੇਗਾ।

English meaning

Yaya: This human life shall not be wasted, if you take the Support of the Perfect Guru.

↗

ਨਾਨਕ. ਤਿਹ ਸੁਖੁ ਪਾਇਆ; ਜਾ ਕੈ ਹੀਅਰੈ ਏਕ ॥੧੪॥

naanak. tih sukh paaeaa; jaa kai heearai ek |14|

ਪੰਜਾਬੀ ਅਰਥ

ਨਾਨਕ ਜਿਸ ਦੇ ਦਿਲ ਅੰਦਰ ਕੇਵਲ ਇਕ ਪ੍ਰਭੂ ਹੈ ਉਹ ਆਰਾਮ ਪਾ ਲੈਦਾ ਹੈ।

English meaning

O Nanak, one whose heart is filled with the One Lord finds peace. ||14||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਅੰਤਰਿ ਮਨ ਤਨ ਬਸਿ ਰਹੇ; ਈਤ ਊਤ ਕੇ ਮੀਤ ॥

antar man tan bas rahe; eet aoot ke meet |

ਪੰਜਾਬੀ ਅਰਥ

ਜੋ ਇਸ ਲੋਕ ਅਤੇ ਪਰਲੋਕ ਵਿੱਚ ਆਦਮੀ ਦਾ ਮਿੱਤਰ ਹੈ, ਉਹ ਉਸ ਦੀ ਆਤਮਾ ਅਤੇ ਦੇਹਿ ਅੰਦਰ ਰਹਿੰਦਾ ਹੈ।

English meaning

The One who dwells deep within the mind and body is your friend here and hereafter.

↗

ਗੁਰਿ ਪੂਰੈ ਉਪਦੇਸਿਆ; ਨਾਨਕ ਜਪੀਐ ਨੀਤ ॥੧॥

gur poorai upadesiaa; naanak japeeai neet |1|

ਪੰਜਾਬੀ ਅਰਥ

ਪੂਰਨ ਗੁਰਾਂ ਨੇ ਹੇ ਨਾਨਕ! ਹਮੇਸ਼ਾਂ ਸਾਹਿਬ ਦਾ ਸਿਮਰਨ ਕਰਨ ਦੀ ਮੈਨੂੰ ਸਿਖ ਮਤ ਦਿੱਤੀ ਹੈ।

English meaning

The Perfect Guru has taught me, O Nanak, to chant His Name continually. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਅਨਦਿਨੁ ਸਿਮਰਹੁ. ਤਾਸੁ ਕਉ; ਜੋ ਅੰਤਿ ਸਹਾਈ ਹੋਇ ॥

anadin simarahu. taas kau; jo ant sahaaee hoe |

ਪੰਜਾਬੀ ਅਰਥ

ਰਾਤ ਦਿਨ ਉਸਦਾ ਆਰਾਧਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।

English meaning

Night and day, meditate in remembrance on the One who will be your Help and Support in the end.

↗

ਇਹ ਬਿਖਿਆ ਦਿਨ ਚਾਰਿ ਛਿਅ; ਛਾਡਿ ਚਲਿਓ ਸਭੁ ਕੋਇ ॥

eih bikhiaa din chaar chhia; chhaadd chalio sabh koe |

ਪੰਜਾਬੀ ਅਰਥ

ਇਹ ਜਹਿਰ ਕੇਵਲ ਚਾਰ ਜਾ ਛਿਆਂ ਦਿਹਾੜੀਆਂ ਲਈ ਹੈ। ਸਾਰੇ ਹੀ ਇਸ ਨੂੰ ਛੱਡ ਕੇ ਟੁਰ ਜਾਣਗੇ।

English meaning

This poison shall last for only a few days; everyone must depart, and leave it behind.

↗

ਕਾ ਕੋ; ਮਾਤ ਪਿਤਾ ਸੁਤ ਧੀਆ ॥

kaa ko; maat pitaa sut dheea |

ਪੰਜਾਬੀ ਅਰਥ

ਕਿਸ ਦੇ ਹਨ ਮਾਈ, ਬਾਪ, ਪੁੱਤ ਅਤੇ ਲੜਕੀਆਂ?

English meaning

Who is our mother, father, son and daughter?

↗

ਗਿ੍ਰਹ ਬਨਿਤਾ; ਕਛੁ ਸੰਗਿ ਨ ਲੀਆ ॥

grih banitaa; kachh sang na leea |

ਪੰਜਾਬੀ ਅਰਥ

ਘਰ, ਪਤਨੀ ਅਤੇ ਹੋਰ ਕੁਝ ਉਸ ਨਾਲ ਨਹੀਂ ਲਿਜਾਂਦਾ।

English meaning

Household, wife, and other things shall not go along with you.

↗

ਐਸੀ ਸੰਚਿ; ਜੁ ਬਿਨਸਤ ਨਾਹੀ ॥

aisee sanch; ju binasat naahee |

ਪੰਜਾਬੀ ਅਰਥ

ਐਹੋ ਜੇਹੀ ਦੌਲਤ ਇਕੱਠੀ ਕਰ ਜੋ ਨਾਸ ਨਹੀਂ ਹੁੰਦੀ,

English meaning

So gather that wealth which shall never perish,

↗

ਪਤਿ ਸੇਤੀ; ਅਪੁਨੈ ਘਰਿ ਜਾਹੀ ॥

pat setee; apunai ghar jaahee |

ਪੰਜਾਬੀ ਅਰਥ

ਤਾਂ ਜੋ ਤੂੰ ਆਪਣੇ ਧਾਮ ਨੂੰ ਇੱਜਤ ਆਬਰੂ ਨਾਲ ਜਾਵੇਂ।

English meaning

so that you may go to your true home with honor.

↗

ਸਾਧਸੰਗਿ; ਕਲਿ ਕੀਰਤਨੁ ਗਾਇਆ ॥

saadhasang; kal keeratan gaaeaa |

ਪੰਜਾਬੀ ਅਰਥ

ਜੋ ਇਸ ਕਲਜੁਗ ਅੰਦਰ ਸਤਿ ਸੰਗਤ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ,

English meaning

In this Dark Age of Kali Yuga, those who sing the Kirtan of the Lord's Praises in the Saadh Sangat, the Company of the Holy

↗

ਨਾਨਕ. ਤੇ ਤੇ; ਬਹੁਰਿ. ਨ ਆਇਆ ॥੧੫॥

naanak. te te; bahur. na aaeaa |15|

ਪੰਜਾਬੀ ਅਰਥ

ਹੇ ਨਾਨਕ! ਉਹ ਮੁੜ ਕੇ ਇਸ ਜਗ ਵਿੱਚ ਨਹੀਂ ਆਉਂਦੇ।

English meaning

- O Nanak, they do not have to endure reincarnation again. ||15||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਅਤਿ ਸੁੰਦਰ. ਕੁਲੀਨ ਚਤੁਰ; ਮੁਖਿ ਙਿਆਨੀ, ਧਨਵੰਤ ॥

at sundar. kuleen chatur; mukh ngiaanee, dhanavant |

ਪੰਜਾਬੀ ਅਰਥ

ਭਾਵੇਂ ਇਨਸਾਨ ਪਰਮ ਸੁਨੱਖਾ, ਵੱਡਾ ਖਾਨਾਦਾਨੀ, ਸਿਆਣਾ ਅਤੇ ਚੋਟੀ ਦਾ ਬ੍ਰਹਿਮ-ਬੇਤਾ ਅਤੇ ਅਮੀਰ ਹੋਵੇ,

English meaning

He may be very handsome, born into a highly respected family, very wise, a famous spiritual teacher, prosperous and wealthy;

↗

ਮਿਰਤਕ ਕਹੀਅਹਿ ਨਾਨਕਾ; ਜਿਹ ਪ੍ਰੀਤਿ ਨਹੀ. ਭਗਵੰਤ ॥੧॥

miratak kaheeeh naanakaa; jih preet nahee. bhagavant |1|

ਪੰਜਾਬੀ ਅਰਥ

ਤਾਂ ਭੀ ਉਹ ਮੁਰਦਾ ਆਖਿਆ ਜਾਏਗਾ ਜੇਕਰ ਉਸ ਦੀ ਮੁਹੱਬਤ ਮੁਬਾਰਕ ਮਾਲਕ ਨਾਲ ਨਹੀਂ, ਹੇ ਨਾਨਕ!

English meaning

but even so, he is looked upon as a corpse, O Nanak, if he does not love the Lord God. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਙੰਙਾ; ਖਟੁ ਸਾਸਤ੍ਰ ਹੋਇ ਙਿਆਤਾ ॥

ngangaa; khatt saasatr hoe ngiaataa |

ਪੰਜਾਬੀ ਅਰਥ

ਬੰਦਾ ਛਿਆਂ ਹੀ ਫਲਸਫੇ ਦੇ ਗ੍ਰੰਥਾਂ ਦਾ ਜਾਣੂ ਹੋਵੇ।

English meaning

NGANGA: He may be a scholar of the six Shaastras.

↗

ਪੂਰਕੁ ਕੁੰਭਕ ਰੇਚਕ; ਕਰਮਾਤਾ ॥

poorak kunbhak rechak; karamaataa |

ਪੰਜਾਬੀ ਅਰਥ

ਉਹ (ਜੋਗੀ ਦੀ ਤਰ੍ਹਾਂ) ਸੁਆਸ ਅੰਦਰ ਖਿੱਚਣ, ਬਾਹਰ ਕੱਢਣ ਅਤੇ ਟਿਕਾਉਣ ਦਾ ਕੰਮ ਕਰਦਾ ਹੋਵੇ।

English meaning

He may practice inhaling, exhaling and holding the breath.

↗

ਙਿਆਨ ਧਿਆਨ; ਤੀਰਥ ਇਸਨਾਨੀ ॥

ngiaan dhiaan; teerath isanaanee |

ਪੰਜਾਬੀ ਅਰਥ

ਉਹ ਬ੍ਰਹਿਮ ਵੀਚਾਰ, ਬੰਦਗੀ, ਯਾਤ੍ਰਵਾਂ ਅਤੇ ਨ੍ਹਾਉਣ ਕਰਦਾ ਹੋਵੇ।

English meaning

He may practice spiritual wisdom, meditation, pilgrimages to sacred shrines and ritual cleansing baths.

↗

ਸੋਮਪਾਕ; ਅਪਰਸ ਉਦਿਆਨੀ ॥

somapaak; aparas udiaanee |

ਪੰਜਾਬੀ ਅਰਥ

ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਨ ਲਗਦਾ ਹੋਵੇ ਅਤੇ ਬੀਆਬਾਨ ਵਿੱਚ ਵਸਦਾ ਹੋਵੇ।

English meaning

He may cook his own food, and never touch anyone else's; he may live in the wilderness like a hermit.

↗

ਰਾਮ ਨਾਮ ਸੰਗਿ; ਮਨਿ ਨਹੀ ਹੇਤਾ ॥

raam naam sang; man nahee hetaa |

ਪੰਜਾਬੀ ਅਰਥ

ਜੇਕਰ ਉਸ ਦੇ ਦਿਲ ਅੰਦਰ ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ

English meaning

But if he does not enshrine love for the Lord's Name within his heart,

↗

ਜੋ ਕਛੁ ਕੀਨੋ; ਸੋਊ ਅਨੇਤਾ ॥

jo kachh keeno; soaoo anetaa |

ਪੰਜਾਬੀ ਅਰਥ

ਤਾਂ ਸਾਰਾ ਕੁਝ ਜੋਂ ਉਹ ਕਰਦਾ ਹੈ, ਉਹ ਨਾਸਵੰਤ ਹੈ।

English meaning

then everything he does is transitory.

↗

ਉਆ ਤੇ ਊਤਮੁ ਗਨਉ; ਚੰਡਾਲਾ ॥

auaa te aootam gnau; chanddaalaa |

ਪੰਜਾਬੀ ਅਰਥ

ਉਸ ਨਾਲੋਂ ਵਧੇਰੇ ਸਰੇਸ਼ਟ ਤੂੰ ਉਸ ਕਮੀਣ ਨੂੰ ਜਾਣ,

English meaning

Even an untouchable pariah is superior to him,

↗

ਨਾਨਕ. ਜਿਹ ਮਨਿ; ਬਸਹਿ ਗੁਪਾਲਾ ॥੧੬॥

naanak. jih man; baseh gupaalaa |16|

ਪੰਜਾਬੀ ਅਰਥ

ਜਿਸ ਦੇ ਦਿਲ ਵਿੱਚ ਆਲਮ ਨੂੰ ਪਾਲਣਹਾਰ ਵਾਹਿਗੁਰੂ ਨਿਵਾਸ ਰਖਦਾ ਹੈ।

English meaning

O Nanak, if the Lord of the World abides in his mind. ||16||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥

kuntt chaar deh dis bhrame; karam kirat kee rekh |

ਪੰਜਾਬੀ ਅਰਥ

ਆਪਣੇ ਕੀਤੇ ਹੋਏ ਅਮਲਾਂ ਦੇ ਨਿਸ਼ਾਨ ਧਾਰਨ ਕਰਦਾ ਹੋਇਆ ਪ੍ਰਾਣੀ ਦੁਨੀਆਂ ਦੇ ਚੌਹਂ ਤਰਫੀ ਅਤੇ ਦੱਸੀ ਪਾਸੀਂ ਭਟਕਦਾ ਫਿਰਦਾ ਹੈ।

English meaning

He wanders around in the four quarters and in the ten directions, according to the dictates of his karma.

↗

ਸੂਖ ਦੂਖ ਮੁਕਤਿ ਜੋਨਿ; ਨਾਨਕ ਲਿਖਿਓ ਲੇਖ ॥੧॥

sookh dookh mukat jon; naanak likhio lekh |1|

ਪੰਜਾਬੀ ਅਰਥ

ਖੁਸ਼ੀ ਤੇ ਗ਼ਮੀ, ਮੋਖ਼ਸ਼ ਤੇ ਆਵਾਗਉਣ, ਹੇ ਨਾਨਕ! ਉਕਰੀ ਹੋਈ ਲਿਖਤਾਕਾਰ ਅਨੁਸਾਰ ਹਨ।

English meaning

Pleasure and pain, liberation and reincarnation, O Nanak, come according to one's pre-ordained destiny. ||1||

↗

ਪਵੜੀ ॥

pavarree |

ਪੰਜਾਬੀ ਅਰਥ

ਪਉੜੀ।

English meaning

Pauree:

↗

ਕਕਾ; ਕਾਰਨ ਕਰਤਾ ਸੋਊ ॥

kakaa; kaaran karataa soaoo |

ਪੰਜਾਬੀ ਅਰਥ

ਕ-ਉਹ ਸੁਆਮੀ ਸਿਰਜਣਹਾਰ ਤੇ ਮੂਲ ਹੇਤੂ ਹੈ।

English meaning

KAKKA: He is the Creator, the Cause of causes.

↗

ਲਿਖਿਓ ਲੇਖੁ; ਨ ਮੇਟਤ ਕੋਊ ॥

likhio lekh; na mettat koaoo |

ਪੰਜਾਬੀ ਅਰਥ

ਉਕਰੀ ਹੋਈ ਲਿਖਤ ਨੂੰ ਕੋਈ ਭੀ ਮੇਟ ਨਹੀਂ ਸਕਦਾ।

English meaning

No one can erase His pre-ordained plan.

↗

ਨਹੀ ਹੋਤ; ਕਛੁ ਦੋਊ ਬਾਰਾ ॥

nahee hot; kachh doaoo baaraa |

ਪੰਜਾਬੀ ਅਰਥ

ਦੂਜੀ ਵਾਰੀ ਕੁਝ ਭੀ ਨਹੀਂ ਹੋ ਸਕਦਾ।

English meaning

Nothing can be done a second time.

↗

ਕਰਨੈਹਾਰੁ; ਨ ਭੂਲਨਹਾਰਾ ॥

karanaihaar; na bhoolanahaaraa |

ਪੰਜਾਬੀ ਅਰਥ

ਕਰਤਾਰ ਗਲਤੀ ਨਹੀਂ ਕਰਦਾ।

English meaning

The Creator Lord does not make mistakes.

↗

ਕਾਹੂ; ਪੰਥੁ ਦਿਖਾਰੈ. ਆਪੈ ॥

kaahoo; panth dikhaarai. aapai |

ਪੰਜਾਬੀ ਅਰਥ

ਕਈਆਂ ਨੂੰ ਉਹ ਆਪ ਹੀ ਮਾਰਗ ਵਿਖਾਲ ਦਿੰਦਾ ਹੈ।

English meaning

To some, He Himself shows the Way.

↗

ਕਾਹੂ; ਉਦਿਆਨ ਭ੍ਰਮਤ ਪਛੁਤਾਪੈ ॥

kaahoo; udiaan bhramat pachhutaapai |

ਪੰਜਾਬੀ ਅਰਥ

ਕਈਆਂ ਨੂੰ ਉਹ ਸ਼ੋਕਾਤਰ ਕਰ ਉਜਾੜ ਅੰਦਰ ਭਟਕਾਉਂਦਾ ਹੈ।

English meaning

While He causes others to wander miserably in the wilderness.

↗

ਆਪਨ ਖੇਲੁ; ਆਪ ਹੀ ਕੀਨੋ ॥

aapan khel; aap hee keeno |

ਪੰਜਾਬੀ ਅਰਥ

ਆਪਣੀ ਖੇਡ ਉਸ ਨੇ ਆਪੇ ਹੀ ਰਚ ਰੱਖੀ ਹੈ।

English meaning

He Himself has set His own play in motion.

↗

ਜੋ ਜੋ ਦੀਨੋ; ਸੁ ਨਾਨਕ ਲੀਨੋ ॥੧੭॥

jo jo deeno; su naanak leeno |17|

ਪੰਜਾਬੀ ਅਰਥ

ਜੋ ਕੁਛ ਭੀ ਸਾਹਿਬ ਦਿੰਦਾ ਹੈ ਉਹੀ ਨਾਨਕ ਆਦਮੀ ਲੈਦਾ ਹੈ।

English meaning

Whatever He gives, O Nanak, that is what we receive. ||17||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਖਾਤ ਖਰਚਤ ਬਿਲਛਤ ਰਹੇ; ਟੂਟਿ ਨ ਜਾਹਿ. ਭੰਡਾਰ ॥

khaat kharachat bilachhat rahe; ttoott na jaeh. bhanddaar |

ਪੰਜਾਬੀ ਅਰਥ

ਆਦਮੀ ਖਾਂਦੇ, ਖਰਚਦੇ ਅਤੇ ਭੋਗਦੇ ਰਹਿੰਦੇ ਹਨ, ਪਰ ਵਾਹਿਗੁਰੂ ਦੇ ਮਾਲ-ਗੁਦਾਮ ਖਤਮ ਨਹੀਂ ਹੁੰਦੇ।

English meaning

People continue to eat and consume and enjoy, but the Lord's warehouses are never exhausted.

↗

ਹਰਿ ਹਰਿ ਜਪਤ ਅਨੇਕ ਜਨ; ਨਾਨਕ. ਨਾਹਿ ਸੁਮਾਰ ॥੧॥

har har japat anek jan; naanak. naeh sumaar |1|

ਪੰਜਾਬੀ ਅਰਥ

ਰੱਬ ਦੇ ਨਾਮ ਦਾ ਅਨੇਕਾਂ ਹੀ ਇਨਸਾਨ ਜਾਪ ਕਰਦੇ ਹਨ। ਉਨ੍ਹਾਂ ਦੀ ਗਿਣਤੀ, ਹੇ ਨਾਨਕ! ਜਾਣੀ ਨਹੀਂ ਜਾ ਸਕਦੀ।

English meaning

So many chant the Name of the Lord, Har, Har; O Nanak, they cannot be counted. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਖਖਾ. ਖੂਨਾ ਕਛੁ ਨਹੀ; ਤਿਸੁ ਸੰਮ੍ਰਥ ਕੈ ਪਾਹਿ ॥

khakhaa. khoonaa kachh nahee; tis samrath kai paeh |

ਪੰਜਾਬੀ ਅਰਥ

ਖ- ਉਸ ਸਰਬ ਸ਼ਕਤੀਵਾਨ ਸੁਆਮੀ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ।

English meaning

KHAKHA: The All-powerful Lord lacks nothing;

↗

ਜੋ ਦੇਨਾ ਸੋ ਦੇ ਰਹਿਓ; ਭਾਵੈ ਤਹ ਤਹ ਜਾਹਿ ॥

jo denaa so de rahio; bhaavai teh teh jaeh |

ਪੰਜਾਬੀ ਅਰਥ

ਜੋ ਕੁਝ ਪ੍ਰਭੂ ਨੇ ਦੇਣਾ ਹੈ, ਉਹ ਦੇਈ ਜਾ ਰਿਹਾ ਹੈ। ਬੰਦਾ ਬੇਸ਼ਕ ਜਿਥੇ ਜੀ ਕਰਦਾ ਹੈ, ਉਥੇ ਤੁਰਿਆ ਫਿਰੇ।

English meaning

whatever He is to give, He continues to give - let anyone go anywhere he pleases.

↗

ਖਰਚੁ ਖਜਾਨਾ ਨਾਮ ਧਨੁ; ਇਆ ਭਗਤਨ ਕੀ ਰਾਸਿ ॥

kharach khajaanaa naam dhan; eaa bhagatan kee raas |

ਪੰਜਾਬੀ ਅਰਥ

ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।

English meaning

The wealth of the Naam, the Name of the Lord, is a treasure to spend; it is the capital of His devotees.

↗

ਖਿਮਾ ਗਰੀਬੀ ਅਨਦ ਸਹਜ; ਜਪਤ ਰਹਹਿ ਗੁਣਤਾਸ ॥

khimaa gareebee anad sehaj; japat raheh gunataas |

ਪੰਜਾਬੀ ਅਰਥ

ਸਹਿਨਸ਼ੀਲਤਾ, ਨਿੰਮ੍ਰਿਤਾ, ਖੁਸ਼ੀ ਅਤੇ ਅਡੋਲਤਾ ਨਾਲ ਉਹ ਗੁਣਾ ਦੇ ਖਜਾਨੇ ਪ੍ਰਭੂ ਦਾ ਸਿਮਰਨ ਕਰੀ ਜਾਂਦੇ ਹਨ।

English meaning

With tolerance, humility, bliss and intuitive poise, they continue to meditate on the Lord, the Treasure of excellence.

↗

ਖੇਲਹਿ ਬਿਗਸਹਿ. ਅਨਦ ਸਿਉ; ਜਾ ਕਉ ਹੋਤ ਕਿ੍ਰਪਾਲ ॥

kheleh bigaseh. anad siau; jaa kau hot kripaal |

ਪੰਜਾਬੀ ਅਰਥ

ਜਿਨ੍ਹਾਂ ਉਤੇ ਹਰੀ ਮਿਹਰਵਾਨ ਹੁੰਦਾ ਹੈ, ਉਹ ਖੁਸ਼ੀ ਨਾਲ (ਵਿੱਚ) ਖੇਡਦੇ ਮੱਲ੍ਹਦੇ ਤੇ ਖਿੜਦੇ ਹਨ।

English meaning

Those, unto whom the Lord shows His Mercy, play happily and blossom forth.

↗

ਸਦੀਵ ਗਨੀਵ ਸੁਹਾਵਨੇ; ਰਾਮ ਨਾਮ ਗਿ੍ਰਹਿ ਮਾਲ ॥

sadeev ganeev suhaavane; raam naam grihi maal |

ਪੰਜਾਬੀ ਅਰਥ

ਜਿਨ੍ਹਾਂ ਦੇ ਘਰ ਵਿੱਚ ਪ੍ਰਭੂ ਦੇ ਨਾਮ ਦਾ ਪਦਾਰਥ ਹੈ, ਉਹ ਹਮੇਸ਼ਾਂ ਹੀ ਧਨਾਢ ਅਤੇ ਸੁੰਦਰ ਹਨ।

English meaning

Those who have the wealth of the Lord's Name in their homes are forever wealthy and beautiful.

↗

ਖੇਦੁ ਨ ਦੂਖੁ, ਨ ਡਾਨੁ ਤਿਹ; ਜਾ ਕਉ ਨਦਰਿ ਕਰੀ ॥

khed na dookh, na ddaan tih; jaa kau nadar karee |

ਪੰਜਾਬੀ ਅਰਥ

ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਨਾਂ ਕਸ਼ਟ ਅਤੇ ਨਾਂ ਹੀ ਤਕਲੀਫ ਤੇ ਸਜ਼ਾ ਮਿਲਦੀ ਹੈ।

English meaning

Those who are blessed with the Lord's Glance of Grace suffer neither torture, nor pain, nor punishment.

↗

ਨਾਨਕ. ਜੋ ਪ੍ਰਭ ਭਾਣਿਆ; ਪੂਰੀ ਤਿਨਾ ਪਰੀ ॥੧੮॥

naanak. jo prabh bhaaniaa; pooree tinaa paree |18|

ਪੰਜਾਬੀ ਅਰਥ

ਨਾਨਕ, ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੇ ਹਨ।

English meaning

O Nanak, those who are pleasing to God become perfectly successful. ||18||