ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 258

Sri Guru Granth Sahib Ji

Read respectfully, Ang by Ang, with available transliteration and meanings.

↗

ਨਿਧਿ ਨਿਧਾਨ; ਹਰਿ ਅੰਮਿ੍ਰਤ ਪੂਰੇ ॥

nidh nidhaan; har amrit poore |

ਪੰਜਾਬੀ ਅਰਥ

ਜੋ ਮਾਲ ਮਿਲਖ ਦੇ ਖ਼ਜ਼ਾਨੇ ਹਰੀ ਨਾਮ ਦੇ ਸੁਧਾਰਸ ਨਾਲ ਪਰੀਪੂਰਨ ਹਨ,

English meaning

They are filled and fulfilled with the Ambrosial Nectar of the Lord, the Treasure of sublime wealth;

↗

ਤਹ ਬਾਜੇ ਨਾਨਕ; ਅਨਹਦ ਤੂਰੇ ॥੩੬॥

teh baaje naanak; anahad toore |36|

ਪੰਜਾਬੀ ਅਰਥ

ਹੇ ਨਾਨਕ! ਉਨ੍ਹਾਂ ਲਈ ਆਪਣੇ ਆਪ ਵੱਜਣ ਵਾਲੇ ਸੰਗੀਤਕ ਸਾਜ਼-ਵਜਦੇ ਹਨ।

English meaning

O Nanak, the unstruck celestial melody vibrates for them. ||36||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਪਤਿ ਰਾਖੀ ਗੁਰਿ ਪਾਰਬ੍ਰਹਮ; ਤਜਿ ਪਰਪੰਚ ਮੋਹ ਬਿਕਾਰ ॥

pat raakhee gur paarabraham; taj parapanch moh bikaar |

ਪੰਜਾਬੀ ਅਰਥ

ਜਦ ਮੈਂ ਪਖੰਡ, ਸੰਸਾਰੀ ਮਮਤਾ ਤੇ ਪਾਪ ਛੱਡ ਦਿਤੇ ਤਾਂ ਵਿਸ਼ਾਲ ਸ਼ਰੋਮਣੀ ਸਾਹਿਬ ਨੇ ਮੇਰੀ ਇੱਜ਼ਤ ਆਬਰੂ ਬਚਾ ਲਈ।

English meaning

The Guru, the Supreme Lord God, preserved my honor, when I renounced hypocrisy, emotional attachment and corruption.

↗

ਨਾਨਕ. ਸੋਊ ਆਰਾਧੀਐ; ਅੰਤੁ ਨ ਪਾਰਾਵਾਰੁ ॥੧॥

naanak. soaoo aaraadheeai; ant na paaraavaar |1|

ਪੰਜਾਬੀ ਅਰਥ

ਨਾਨਕ ਉਸ ਦਾ ਸਿਮਰਨ ਕਰ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਉਹ ਕਿਨਾਰਾ ਨਹੀਂ।

English meaning

O Nanak, worship and adore the One, who has no end or limitation. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਪਪਾ. ਪਰਮਿਤਿ; ਪਾਰੁ. ਨ ਪਾਇਆ ॥

papaa. paramit; paar. na paaeaa |

ਪੰਜਾਬੀ ਅਰਥ

ਪ-ਵਾਹਿਗੁਰੂ ਅੰਦਾਜ਼ੇ ਤੋਂ ਪਰੇ ਹੈ ਅਤੇ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ।

English meaning

PAPPA: He is beyond estimation; His limits cannot be found.

↗

ਪਤਿਤ. ਪਾਵਨ; ਅਗਮ ਹਰਿ ਰਾਇਆ ॥

patit. paavan; agam har raaeaa |

ਪੰਜਾਬੀ ਅਰਥ

ਵਾਹਿਗੁਰੂ ਪਾਤਸ਼ਾਹ ਪਹੁੰਚ ਤੋਂ ਪਰੇਡੇ ਅਤੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।

English meaning

The Sovereign Lord King is inaccessible;

↗

ਹੋਤ ਪੁਨੀਤ; ਕੋਟ ਅਪਰਾਧੂ ॥

hot puneet; kott aparaadhoo |

ਪੰਜਾਬੀ ਅਰਥ

ਕ੍ਰੋੜਾਂ ਹੀ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,

English meaning

He is the Purifier of sinners. Millions of sinners are purified;

↗

ਅੰਮਿ੍ਰਤ ਨਾਮੁ ਜਪਹਿ; ਮਿਲਿ ਸਾਧੂ ॥

amrit naam japeh; mil saadhoo |

ਪੰਜਾਬੀ ਅਰਥ

ਜੋ ਸਾਧੂਆਂ ਨੂੰ ਭੇਟ, ਸੁਧਾ ਰੂਪ ਨਾਮ ਦਾ ਉਚਾਰਨ ਕਰਦੇ ਹਨ।

English meaning

they meet the Holy, and chant the Ambrosial Naam, the Name of the Lord.

↗

ਪਰਪਚ ਧ੍ਰੋਹ ਮੋਹ; ਮਿਟਨਾਈ ॥

parapach dhroh moh; mittanaaee |

ਪੰਜਾਬੀ ਅਰਥ

ਉਸ ਦਾ ਫਲ ਕਪਟ, ਧੋਖਾ ਤੇ ਸੰਸਾਰੀ ਮਮਤਾ ਮਿਟ ਜਾਂਦੇ ਹਨ,

English meaning

Deception, fraud and emotional attachment are eliminated,

↗

ਜਾ ਕਉ ਰਾਖਹੁ; ਆਪਿ ਗੁਸਾਈ ॥

jaa kau raakhahu; aap gusaaee |

ਪੰਜਾਬੀ ਅਰਥ

ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ।

English meaning

by those who are protected by the Lord of the World.

↗

ਪਾਤਿਸਾਹੁ ਛਤ੍ਰ ਸਿਰ ਸੋਊ ॥

paatisaahu chhatr sir soaoo |

ਪੰਜਾਬੀ ਅਰਥ

ਓਹੀ ਸੀਸ ਉਤੇ ਸ਼ਾਹਾਨਾ ਛਤ੍ਰ ਵਾਲਾ ਮਹਾਰਾਜਾ ਹੈ।

English meaning

He is the Supreme King, with the royal canopy above His Head.

↗

ਨਾਨਕ; ਦੂਸਰ ਅਵਰੁ. ਨ ਕੋਊ ॥੩੭॥

naanak; doosar avar. na koaoo |37|

ਪੰਜਾਬੀ ਅਰਥ

ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ।

English meaning

O Nanak, there is no other at all. ||37||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਫਾਹੇ ਕਾਟੇ. ਮਿਟੇ ਗਵਨ; ਫਤਿਹ ਭਈ ਮਨਿ ਜੀਤ ॥

faahe kaatte. mitte gavan; fatih bhee man jeet |

ਪੰਜਾਬੀ ਅਰਥ

ਮਨੂਏ ਨੂੰ ਜਿੱਤਣ ਦੁਆਰਾ ਮੌਤ ਦੀਆਂ ਫਾਹੀਆਂ ਕਟੀਆਂ ਜਾਂਦੀਆਂ ਹਨ, ਭਟਕਣੇ ਮੁੱਕ ਜਾਂਦੇ ਹਨ ਅਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ।

English meaning

The noose of Death is cut, and one's wanderings cease; victory is obtained, when one conquers his own mind.

↗

ਨਾਨਕ. ਗੁਰ ਤੇ ਥਿਤ ਪਾਈ; ਫਿਰਨ ਮਿਟੇ ਨਿਤ ਨੀਤ ॥੧॥

naanak. gur te thit paaee; firan mitte nit neet |1|

ਪੰਜਾਬੀ ਅਰਥ

ਨਾਨਕ ਗੁਰਾਂ ਦੇ ਪਾਸੋਂ ਨਿਹਚਲਤਾ ਪਰਾਪਤ ਹੁੰਦੀ ਹੈ ਅਤੇ ਹਰ ਰੋਜ਼ ਦਾ ਆਵਾਗਊਣ ਮੁੱਕ ਜਾਂਦਾ ਹੈ।

English meaning

O Nanak, eternal stability is obtained from the Guru, and one's day-to-day wanderings cease. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਫਫਾ; ਫਿਰਤ ਫਿਰਤ ਤੂ ਆਇਆ ॥

fafaa; firat firat too aaeaa |

ਪੰਜਾਬੀ ਅਰਥ

ਫ- ਤੂੰ ਬਹੁਤਾ ਭਟਕਦਾ ਹੋਇਆ ਆਇਆ ਹੈਂ।

English meaning

FAFFA: After wandering and wandering for so long, you have come;

↗

ਦ੍ਰੁਲਭ ਦੇਹ; ਕਲਿਜੁਗ ਮਹਿ ਪਾਇਆ ॥

drulabh deh; kalijug meh paaeaa |

ਪੰਜਾਬੀ ਅਰਥ

ਇਸ ਕਾਲੇ ਸਮੇਂ ਅੰਦਰ ਨਾਂ ਹੱਥ ਲੱਗਣ ਵਾਲਾ ਮਨੁੱਖੀ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ।

English meaning

in this Dark Age of Kali Yuga, you have obtained this human body, so very difficult to obtain.

↗

ਫਿਰਿ ਇਆ ਅਉਸਰੁ; ਚਰੈ ਨ ਹਾਥਾ ॥

fir eaa aausar; charai na haathaa |

ਪੰਜਾਬੀ ਅਰਥ

ਇਹ ਮੌਕਾ, ਮੁੜ ਤੇਰੇ ਹੱਥ ਨਹੀਂ ਲੱਗਣਾ।

English meaning

This opportunity shall not come into your hands again.

↗

ਨਾਮੁ ਜਪਹੁ; ਤਉ ਕਟੀਅਹਿ ਫਾਸਾ ॥

naam japahu; tau katteeeh faasaa |

ਪੰਜਾਬੀ ਅਰਥ

ਸਾਈਂ ਦੇ ਨਾਮ ਦਾ ਉਚਾਰਨ ਕਰ, ਤਦ ਮੌਤ ਦੀ ਫਾਹੀ ਕੱਟੀ ਜਾਏਗੀ।

English meaning

So chant the Naam, the Name of the Lord, and the noose of Death shall be cut away.

↗

ਫਿਰਿ ਫਿਰਿ ਆਵਨ ਜਾਨੁ; ਨ ਹੋਈ ॥

fir fir aavan jaan; na hoee |

ਪੰਜਾਬੀ ਅਰਥ

ਤੇਰਾ ਮੁੜ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ,

English meaning

You shall not have to come and go in reincarnation over and over again,

↗

ਏਕਹਿ ਏਕ; ਜਪਹੁ ਜਪੁ ਸੋਈ ॥

ekeh ek; japahu jap soee |

ਪੰਜਾਬੀ ਅਰਥ

ਉਸ ਅਦੁੱਤੀ ਅਤੇ ਕੇਵਲ ਅਦੁੱਤੀ ਦਾ ਸਿਮਰਨ ਕਰਨ ਦੁਆਰਾ।

English meaning

if you chant and meditate on the One and Only Lord.

↗

ਕਰਹੁ ਕਿ੍ਰਪਾ ਪ੍ਰਭ; ਕਰਨੈਹਾਰੇ ॥

karahu kripaa prabh; karanaihaare |

ਪੰਜਾਬੀ ਅਰਥ

ਹੇ ਸੁਆਮੀ ਸਿਰਜਣਹਾਰ! ਰਹਿਮਤ ਧਾਰ!

English meaning

Shower Your Mercy, O God, Creator Lord,

↗

ਮੇਲਿ ਲੇਹੁ; ਨਾਨਕ ਬੇਚਾਰੇ ॥੩੮॥

mel lehu; naanak bechaare |38|

ਪੰਜਾਬੀ ਅਰਥ

ਅਤੇ ਗ਼ਰੀਬ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲੈ।

English meaning

and unite poor Nanak with Yourself. ||38||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਬਿਨਉ ਸੁਨਹੁ ਤੁਮ ਪਾਰਬ੍ਰਹਮ; ਦੀਨ ਦਇਆਲ ਗੁਪਾਲ ॥

binau sunahu tum paarabraham; deen deaal gupaal |

ਪੰਜਾਬੀ ਅਰਥ

ਹੇ ਗਰੀਬਾਂ ਉਤੇ ਮਇਆਵਾਨ ਅਤੇ ਸੰਸਾਰ ਦੇ ਪਾਲਕ! ਪਰਮ ਪ੍ਰਭੂ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।

English meaning

Hear my prayer, O Supreme Lord God, Merciful to the meek, Lord of the World.

↗

ਸੁਖ ਸੰਪੈ ਬਹੁ ਭੋਗ ਰਸ; ਨਾਨਕ ਸਾਧ ਰਵਾਲ ॥੧॥

sukh sanpai bahu bhog ras; naanak saadh ravaal |1|

ਪੰਜਾਬੀ ਅਰਥ

ਸੰਤਾਂ ਦੇ ਪੈਰਾਂ ਦੀ ਖਾਕ ਨਾਨਕ ਲਈ ਆਰਾਮ, ਦੋਲਤ, ਭਾਰੀ ਪਰਸੰਨਤਾ ਅਤੇ ਖੁਸ਼ੀ ਦੀ ਮਾਨਿੰਦ ਹੈ।

English meaning

The dust of the feet of the Holy is peace, wealth, great enjoyment and pleasure for Nanak. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਬਬਾ. ਬ੍ਰਹਮੁ ਜਾਨਤ; ਤੇ ਬ੍ਰਹਮਾ ॥

babaa. braham jaanat; te brahamaa |

ਪੰਜਾਬੀ ਅਰਥ

ਬ-ਜੋ ਸੁਆਮੀ ਨੂੰ ਸਮਝਦਾ ਹੈ, ਉਹ ਬ੍ਰਹਿਮਣ ਹੈ।

English meaning

BABBA: One who knows God is a Brahmin.

↗

ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥

baisano te guramukh such dharamaa |

ਪੰਜਾਬੀ ਅਰਥ

ਵੈਸ਼ਨੋ ਉਹ ਹੈ ਜੋ ਗੁਰਾਂ ਦੇ ਰਾਹੀਂ ਪਵਿੱਤਰਤਾ ਦੇ ਮਜ਼ਹਬ ਨੂੰ ਧਾਰਨ ਕਰਦਾ ਹੈ।

English meaning

A Vaishnaav is one who, as Gurmukh, lives the righteous life of Dharma.

↗

ਬੀਰਾ; ਆਪਨ ਬੁਰਾ ਮਿਟਾਵੈ ॥

beeraa; aapan buraa mittaavai |

ਪੰਜਾਬੀ ਅਰਥ

ਸੂਰਮਾ ਉਹ ਹੈ, ਜਿਹੜਾ ਆਪਣੀ ਬਦੀ ਨੂੰ ਮੇਟ ਸੁੱਟਦਾ ਹੈ,

English meaning

One who eradicates his own evil is a brave warrior;

↗

ਤਾਹੂ ਬੁਰਾ; ਨਿਕਟਿ ਨਹੀ ਆਵੈ ॥

taahoo buraa; nikatt nahee aavai |

ਪੰਜਾਬੀ ਅਰਥ

ਹਾਨੀ ਉਸ ਦੇ ਨੇੜੇ ਨਹੀਂ ਢੁਕਦੀ।

English meaning

no evil even approaches him.

↗

ਬਾਧਿਓ ਆਪਨ; ਹਉ ਹਉ ਬੰਧਾ ॥

baadhio aapan; hau hau bandhaa |

ਪੰਜਾਬੀ ਅਰਥ

ਇਨਸਾਨ ਆਪਣੀ ਹਊਮੇ ਅਤੇ ਸਵੈ-ਹੰਗਤਾ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਹੈ।

English meaning

Man is bound by the chains of his own egotism, selfishness and conceit.

↗

ਦੋਸੁ ਦੇਤ; ਆਗਹ ਕਉ ਅੰਧਾ ॥

dos det; aagah kau andhaa |

ਪੰਜਾਬੀ ਅਰਥ

ਪਰ ਅੰਨ੍ਹਾਂ ਇਨਸਾਨ ਹੋਰਨਾ ਉਤੇ ਇਲਜਾਮ ਲਾਉਂਦਾ ਹੈ।

English meaning

The spiritually blind place the blame on others.

↗

ਬਾਤ ਚੀਤ; ਸਭ ਰਹੀ ਸਿਆਨਪ ॥

baat cheet; sabh rahee siaanap |

ਪੰਜਾਬੀ ਅਰਥ

ਵਾਦ-ਵਿਵਾਦ ਅਤੇ ਚਲਾਕੀਆਂ ਸਮੂਹ ਕਿਸੇ ਕੰਮ ਨਹੀਂ।

English meaning

But all debates and clever tricks are of no use at all.

↗

ਜਿਸਹਿ ਜਨਾਵਹੁ; ਸੋ ਜਾਨੈ ਨਾਨਕ ॥੩੯॥

jiseh janaavahu; so jaanai naanak |39|

ਪੰਜਾਬੀ ਅਰਥ

ਜਿਸ ਨੂੰ ਸਾਹਿਬ ਜਣਾਉਂਦਾ ਹੈ, ਹੇ ਨਾਨਕ! ਉਹੀ ਉਸ ਨੂੰ ਜਾਣਦਾ ਹੈ।

English meaning

O Nanak, he alone comes to know, whom the Lord inspires to know. ||39||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਭੈ ਭੰਜਨ ਅਘ ਦੂਖ ਨਾਸ; ਮਨਹਿ ਅਰਾਧਿ ਹਰੇ ॥

bhai bhanjan agh dookh naas; maneh araadh hare |

ਪੰਜਾਬੀ ਅਰਥ

ਦਿਲੋਂ ਹੋ ਕੇ ਵਾਹਿਗੁਰੂ ਦਾ ਸਿਮਰਨ ਕਰ, ਜੋ ਡਰ ਨੂੰ ਦੂਰ ਕਰਨ ਵਾਲਾ ਅਤੇ ਪਾਪ ਅਤੇ ਪੀੜ ਨੂੰ ਹਰਣਹਾਰ ਹੈ।

English meaning

The Destroyer of fear, the Eradicator of sin and sorrow - enshrine that Lord in your mind.

↗

ਸੰਤਸੰਗ ਜਿਹ ਰਿਦ ਬਸਿਓ; ਨਾਨਕ. ਤੇ ਨ ਭ੍ਰਮੇ ॥੧॥

santasang jih rid basio; naanak. te na bhrame |1|

ਪੰਜਾਬੀ ਅਰਥ

ਜਿਸ ਦੇ ਦਿਲ ਵਿੱਚ, ਸਤਿ ਸੰਗਤ ਦੁਆਰਾ, ਸੁਆਮੀ ਆ ਟਿਕਦਾ ਹੈ, ਉਹ ਭਟਕਦਾ ਨਹੀਂ, ਹੇ ਨਾਨਕ!

English meaning

One whose heart abides in the Society of the Saints, O Nanak, does not wander around in doubt. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਭਭਾ; ਭਰਮੁ ਮਿਟਾਵਹੁ ਅਪਨਾ ॥

bhabhaa; bharam mittaavahu apanaa |

ਪੰਜਾਬੀ ਅਰਥ

ਭ-ਆਪਣਾ ਸੰਸਾ ਨਵਿਰਤ ਕਰ ਦੇ।

English meaning

BHABHA: Cast out your doubt and delusion

↗

ਇਆ ਸੰਸਾਰੁ; ਸਗਲ ਹੈ ਸੁਪਨਾ ॥

eaa sansaar; sagal hai supanaa |

ਪੰਜਾਬੀ ਅਰਥ

ਇਹ ਜਗਤ ਸਮੂਹ ਸੁਪਨਾ ਹੀ ਹੈ।

English meaning

this world is just a dream.

↗

ਭਰਮੇ; ਸੁਰਿ ਨਰ ਦੇਵੀ ਦੇਵਾ ॥

bharame; sur nar devee devaa |

ਪੰਜਾਬੀ ਅਰਥ

ਫ਼ਰਿਸ਼ਤੇ ਪੁਰਸ਼, ਭਵਾਨੀਆਂ ਅਤੇ ਦੇਵਤੇ ਭੁਲੇਖੇ ਅੰਦਰ ਹਨ।

English meaning

The angelic beings, goddesses and gods are deluded by doubt.

↗

ਭਰਮੇ; ਸਿਧ ਸਾਧਿਕ ਬ੍ਰਹਮੇਵਾ ॥

bharame; sidh saadhik brahamevaa |

ਪੰਜਾਬੀ ਅਰਥ

ਵਹਿਮ ਦੇ ਬਹਿਕਾਏ ਹੋਏ ਹਨ ਕਰਾਮਾਤੀ ਬੰਦੇ ਅਭਿਆਸੀ ਅਤੇ ਉਤਪਤੀ ਦਾ ਦੇਵਤਾ।

English meaning

The Siddhas and seekers, and even Brahma are deluded by doubt.

↗

ਭਰਮਿ ਭਰਮਿ; ਮਾਨੁਖ ਡਹਕਾਏ ॥

bharam bharam; maanukh ddahakaae |

ਪੰਜਾਬੀ ਅਰਥ

ਗਲਤ-ਫਹਿਮੀ ਅੰਦਰ ਟੱਕਰਾਂ ਮਾਰਦੇ ਬੰਦੇ ਤਬਾਹ ਹੋ ਗਏ ਹਨ।

English meaning

Wandering around, deluded by doubt, people are ruined.

↗

ਦੁਤਰ ਮਹਾ ਬਿਖਮ; ਇਹ ਮਾਏ ॥

dutar mahaa bikham; ih maae |

ਪੰਜਾਬੀ ਅਰਥ

ਬੜਾ ਖ਼ਤਰਨਾਕ ਅਤੇ ਤਰਨ ਨੂੰ ਔਖਾ ਹੈ, ਇਹ ਮਾਇਆ ਦਾ ਸਮੁੰਦਰ।

English meaning

It is so very difficult and treacherous to cross over this ocean of Maya.

↗

ਗੁਰਮੁਖਿ; ਭ੍ਰਮ ਭੈ ਮੋਹ ਮਿਟਾਇਆ ॥

guramukh; bhram bhai moh mittaaeaa |

ਪੰਜਾਬੀ ਅਰਥ

ਜਿਸ ਨੇ ਗੁਰਾਂ ਦੇ ਰਾਹੀਂ, ਆਪਣੇ ਵਹਿਮ, ਡਰ ਅਤੇ ਸੰਸਾਰੀ ਲਗਨ ਨੂੰ ਮੇਟ ਸੁਟਿਆ ਹੈ,

English meaning

That Gurmukh who has eradicated doubt, fear and attachment,

↗

ਨਾਨਕ. ਤੇਹ; ਪਰਮ ਸੁਖ ਪਾਇਆ ॥੪੦॥

naanak. teh; param sukh paaeaa |40|

ਪੰਜਾਬੀ ਅਰਥ

ਉਹ ਮਹਾਨ ਆਰਾਮ ਨੂੰ ਪਾ ਲੈਦਾ ਹੈ, ਹੇ ਨਾਨਕ!

English meaning

O Nanak, obtains supreme peace. ||40||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਮਾਇਆ ਡੋਲੈ ਬਹੁ ਬਿਧੀ; ਮਨੁ ਲਪਟਿਓ ਤਿਹ ਸੰਗ ॥

maaeaa ddolai bahu bidhee; man lapattio tih sang |

ਪੰਜਾਬੀ ਅਰਥ

ਧਨ-ਦੌਲਤ ਦੇ ਰਾਹੀਂ ਮਨੂਆਂ ਅਨੇਕਾਂ ਤਰਾਂ ਡਿਕਡੋਲੇ ਖਾਂਦਾ ਹੈ ਅਤੇ ਉਸ ਨਾਲ ਚਿਮੜਦਾ ਹੈ।

English meaning

Maya clings to the mind, and causes it to waver in so many ways.

↗

ਮਾਗਨ. ਤੇ ਜਿਹ ਤੁਮ ਰਖਹੁ; ਸੁ ਨਾਨਕ. ਨਾਮਹਿ ਰੰਗ ॥੧॥

maagan. te jih tum rakhahu; su naanak. naameh rang |1|

ਪੰਜਾਬੀ ਅਰਥ

ਨਾਨਕ, ਜਿਸ ਨੂੰ ਤੂੰ ਹੇ ਪ੍ਰਭੂ! ਧੰਨ-ਦੌਲਤ ਮੰਗਣ ਤੋਂ ਬਣਾਉਂਦਾ ਹੈ, ਉਸ ਦਾ ਨਾਮ ਨਾਲ ਪਿਆਰ ਪੈ ਜਾਂਦਾ ਹੈ।

English meaning

When You, O Lord, restrain someone from asking for wealth, then, O Nanak, he comes to love the Name. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਮਮਾ; ਮਾਗਨਹਾਰ ਇਆਨਾ ॥

mamaa; maaganahaar eaanaa |

ਪੰਜਾਬੀ ਅਰਥ

ਮ-ਮੰਗਤਾ ਬੇਸਮਝ ਹੈ।

English meaning

MAMMA: The beggar is so ignorant

↗

ਦੇਨਹਾਰ; ਦੇ ਰਹਿਓ ਸੁਜਾਨਾ ॥

denahaar; de rahio sujaanaa |

ਪੰਜਾਬੀ ਅਰਥ

ਸਰਵੱਗ ਦਾਤਾਰ ਦੇਈ ਜਾ ਰਿਹਾ ਹੈ।

English meaning

the Great Giver continues to give. He is All-knowing.

↗

ਜੋ ਦੀਨੋ; ਸੋ ਏਕਹਿ ਬਾਰ ॥

jo deeno; so ekeh baar |

ਪੰਜਾਬੀ ਅਰਥ

ਜੋ ਕੁਛ ਭੀ ਪ੍ਰਭੂ ਨੇ ਦੇਣਾ ਹੁੰਦਾ ਹੈ, ਉਹ ਉਸ ਨੂੰ ਇਕੋ ਵਾਰੀ ਹੀ ਦੇ ਦਿੰਦਾ ਹੈ।

English meaning

Whatever He gives, He gives once and for all.

↗

ਮਨ ਮੂਰਖ; ਕਹ ਕਰਹਿ ਪੁਕਾਰ ॥

man moorakh; keh kareh pukaar |

ਪੰਜਾਬੀ ਅਰਥ

ਹੇ ਝੱਲੇ ਮਨੂਏ! ਕਿਉਂ ਉੱਚੀ ਉੱਚੀ ਫਰਿਆਦ ਕਰਦਾ ਹੈ?

English meaning

O foolish mind, why do you complain, and cry out so loud?

↗

ਜਉ ਮਾਗਹਿ; ਤਉ ਮਾਗਹਿ ਬੀਆ ॥

jau maageh; tau maageh beea |

ਪੰਜਾਬੀ ਅਰਥ

ਜਦ ਕਦੇ ਭੀ ਤੂੰ ਮੰਗਦਾ ਹੈ, ਤਦ ਤੂੰ ਸੰਸਾਰੀ ਪਦਾਰਥ ਹੀ ਮੰਗਦਾ ਹੈ,

English meaning

Whenever you ask for something, you ask for worldly things;

↗

ਜਾ ਤੇ ਕੁਸਲ; ਨ ਕਾਹੂ ਥੀਆ ॥

jaa te kusal; na kaahoo theea |

ਪੰਜਾਬੀ ਅਰਥ

ਜਿਨ੍ਹਾਂ ਤੋਂ ਕਿਸੇ ਨੂੰ ਭੀ ਖੁਸ਼ੀ ਪ੍ਰਾਪਤ ਨਹੀਂ ਹੋਈ।

English meaning

no one has obtained happiness from these.

↗

ਮਾਗਨਿ ਮਾਗ ਤ; ਏਕਹਿ ਮਾਗ ॥

maagan maag ta; ekeh maag |

ਪੰਜਾਬੀ ਅਰਥ

ਜੇਕਰ ਤੂੰ ਦਾਤਿ ਮੰਗਣੀ ਹੈ, ਤਾਂ ਇਕ ਸਾਈਂ ਦੀ ਹੀ ਯਾਚਨਾ ਕਰ,

English meaning

If you must ask for a gift, then ask for the One Lord.

↗

ਨਾਨਕ ਜਾ ਤੇ; ਪਰਹਿ ਪਰਾਗ ॥੪੧॥

naanak jaa te; pareh paraag |41|

ਪੰਜਾਬੀ ਅਰਥ

ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾ, ਹੇ ਨਾਨਕ!

English meaning

O Nanak, by Him, you shall be saved. ||41||