ਲਾਭੁ ਮਿਲੈ. ਤੋਟਾ ਹਿਰੈ; ਹਰਿ ਦਰਗਹ ਪਤਿਵੰਤ ॥
laabh milai. tottaa hirai; har daragah pativant |
ਪੰਜਾਬੀ ਅਰਥਤੂੰ ਨਫਾ ਖਟ ਲਵੇਗਾ, ਤੈਨੂੰ ਕੋਈ ਖਸਾਰਾ ਨਹੀਂ ਪੈਣਾ ਅਤੇ ਰੱਬ ਦੇ ਦਰਬਾਰ ਅੰਦਰ ਤੂੰ ਇੱਜ਼ਤ ਪਾਵੇਗਾ।
English meaningYou shall earn profit and suffer no loss, and in the Court of the Lord you shall be honored.
ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ॥
raam naam dhan sanchavai; saach saah bhagavant |
ਪੰਜਾਬੀ ਅਰਥਭਾਗਾਂ ਵਾਲਾ ਤੇ ਸੱਚਾ ਅਮੀਰ ਉਹ ਹੈ ਜੋ ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤ੍ਰ ਕਰਦਾ ਹੈ।
English meaningThose who gather in the riches of the Lord's Name are truly wealthy, and very blessed.
ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ॥
aootthat baitthat har bhajahu; saadhoo sang pareet |
ਪੰਜਾਬੀ ਅਰਥਖਲੋਦਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਨੂੰ ਸਿਮਰ ਅਤੇ ਸਤਿ ਸੰਗਤ ਨਾਲ ਪਿਆਰ ਪਾ।
English meaningSo, when standing up and sitting down, vibrate upon the Lord, and cherish the Saadh Sangat, the Company of the Holy.
ਨਾਨਕ. ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ ॥੨॥
naanak. duramat chhutt gee; paarabraham base cheet |2|
ਪੰਜਾਬੀ ਅਰਥਨਾਨਕ ਜਦ ਪਰਮ ਪ੍ਰਭੂ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ, ਉਸ ਦੀ ਖੋਟੀ ਅਕਲ ਨਾਸ ਹੋ ਜਾਂਦੀ ਹੈ।
English meaningO Nanak, evil-mindedness is eradicated, when the Supreme Lord God comes to dwell in the mind. ||2||
ਸਲੋਕੁ ॥
salok |
ਤੀਨਿ ਬਿਆਪਹਿ ਜਗਤ ਕਉ; ਤੁਰੀਆ ਪਾਵੈ ਕੋਇ ॥
teen biaapeh jagat kau; tureea paavai koe |
ਪੰਜਾਬੀ ਅਰਥਤਿੰਨ ਲੱਛਣ ਦੁਨੀਆਂ ਨੂੰ ਦੁੱਖੀ ਕਰ ਰਹੇ ਹਨ, ਕੋਈ ਵਿਰਲਾ ਹੀ ਪਰਸੰਨਤਾ ਦੀ ਚੋਥੀ ਦਸ਼ਾ ਨੂੰ ਪਾਉਂਦਾ ਹੈ।
English meaningThe world is in the grip of the three qualities; only a few attain the fourth state of absorption.
ਨਾਨਕ. ਸੰਤ ਨਿਰਮਲ ਭਏ; ਜਿਨ ਮਨਿ ਵਸਿਆ ਸੋਇ ॥੩॥
naanak. sant niramal bhe; jin man vasiaa soe |3|
ਪੰਜਾਬੀ ਅਰਥਨਾਨਕ ਉਹ ਸਾਧੂ ਜਿਨ੍ਹਾਂ ਦੇ ਚਿੱਤ ਅੰਦਰ ਉਹ ਸੁਆਮੀ ਨਿਵਾਸ ਕਰਦਾ ਹੈ, ਪਵਿੱਤਰ ਹੋ ਜਾਂਦੇ ਹਨ।
English meaningO Nanak, the Saints are pure and immaculate; the Lord abides within their minds. ||3||
ਪਉੜੀ ॥
paurree |
ਤਿ੍ਰਤੀਆ. ਤ੍ਰੈ ਗੁਣ ਬਿਖੈ ਫਲ; ਕਬ ਉਤਮ ਕਬ ਨੀਚੁ ॥
triteea. trai gun bikhai fal; kab utam kab neech |
ਪੰਜਾਬੀ ਅਰਥਤੀਜੀ ਤਿਥ-ਤਿੰਨਾਂ ਸੁਭਾਵਾਂ ਵਾਲੇ ਬੰਦੇ ਜ਼ਹਿਰ ਨੂੰ ਆਪਣੇ ਮੇਵੇ ਵਜੋਂ ਇਕੰਠਾ ਕਰਦੇ ਹਨ। ਹੁਣੇ ਉਹ ਚੰਗੇ ਹਨ ਤੇ ਹੁਣੇ ਹੀ ਮੰਦੇ।
English meaningThe third day of the lunar cycle: Those who are bound by the three qualities gather poison as their fruit; now they are good, and now they are bad.
ਨਰਕ ਸੁਰਗ ਭ੍ਰਮਤਉ ਘਣੋ; ਸਦਾ ਸੰਘਾਰੈ ਮੀਚੁ ॥
narak surag bhramtau ghano; sadaa sanghaarai meech |
ਪੰਜਾਬੀ ਅਰਥਉਹ ਦੋਜ਼ਕ ਅਤੇ ਬਹਿਸ਼ਤ ਅੰਦਰ ਬਹੁਤ ਭਟਕਦੇ ਹਨ ਅਤੇ ਮੌਤ ਹਮੇਸ਼ਾਂ ਹੀ ਉਨ੍ਹਾਂ ਦਾ ਸਤਿਆਨਾਸ ਕਰਦੀ ਹੈ।
English meaningThey wander endlessly in heaven and hell, until death annihilates them.
ਹਰਖ ਸੋਗ ਸਹਸਾ ਸੰਸਾਰੁ; ਹਉ ਹਉ ਕਰਤ ਬਿਹਾਇ ॥
harakh sog sahasaa sansaar; hau hau karat bihaae |
ਪੰਜਾਬੀ ਅਰਥਜਗਤ ਦੀ ਖੁਸ਼ੀ, ਗ਼ਮੀ ਅਤੇ ਵਹਿਮ ਦੇ ਪਕੜੇ ਹੋਏ ਉਹ ਆਪਣਾ ਜੀਵਨ ਹੰਕਾਰ ਕਰਦੇ ਹੋਏ ਗੁਜ਼ਾਰਦੇ ਹਨ।
English meaningIn pleasure and pain and worldly cynicism, they pass their lives acting in ego.
ਜਿਨਿ ਕੀਏ. ਤਿਸਹਿ ਨ ਜਾਣਨੀ; ਚਿਤਵਹਿ ਅਨਿਕ ਉਪਾਇ ॥
jin kee. tiseh na jaananee; chitaveh anik upaae |
ਪੰਜਾਬੀ ਅਰਥਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਅਤੇ ਹੋਰ ਅਨੇਕਾਂ ਤਦਬੀਰਾਂ ਸੋਚਦੇ ਹਨ।
English meaningThey do not know the One who created them; they think up all sorts of schemes and plans.
ਆਧਿ ਬਿਆਧਿ ਉਪਾਧਿ ਰਸ; ਕਬਹੁ. ਨ ਤੂਟੈ ਤਾਪ ॥
aadh biaadh upaadh ras; kabahu. na toottai taap |
ਪੰਜਾਬੀ ਅਰਥਉਹ ਮਨ ਤੇ ਦੇਹਿ ਦੀਆਂ ਪੀੜਾਂ ਅਤੇ ਖੁਸ਼ੀਆਂ ਅੰਦਰ ਗਰਕ ਰਹਿੰਦੇ ਹਨ ਅਤੇ ਉਨ੍ਹਾਂ ਦਾ (ਚਿੰਤਾ ਦਾ)ਂ ਬੁਖਾਰ ਕਦਾਚਿੱਤ ਦੂਰ ਨਹੀਂ ਹੁੰਦਾ।
English meaningTheir minds and bodies are distracted by pleasure and pain, and their fever never departs.
ਪਾਰਬ੍ਰਹਮ ਪੂਰਨ ਧਨੀ; ਨਹ ਬੂਝੈ ਪਰਤਾਪ ॥
paarabraham pooran dhanee; neh boojhai parataap |
ਪੰਜਾਬੀ ਅਰਥਉਹ ਪਰਮ ਪ੍ਰਭੂ, ਮੁਕੰਮਲ ਮਾਲਕ ਦੇ ਤਪ ਤੇਜ ਨੂੰ ਅਨੁਭਵ ਨਹੀਂ ਕਰਦੇ।
English meaningThey do not realize the glorious radiance of the Supreme Lord God, the Perfect Lord and Master.
ਮੋਹ ਭਰਮ ਬੂਡਤ ਘਣੋ; ਮਹਾ ਨਰਕ ਮਹਿ ਵਾਸ ॥
moh bharam booddat ghano; mahaa narak meh vaas |
ਪੰਜਾਬੀ ਅਰਥਸੰਸਾਰੀ ਮਮਤਾ ਤੇ ਸੰਦੇਹ ਅੰਦਰ ਬਹੁਤੇ ਡੁਬ ਗਏ ਹਨ ਅਤੇ ਕੁੰਭੀ ਦੋਜ਼ਕ ਅੰਦਰ ਉਹ ਵਸੇਬਾ ਪਾਉਂਦੇ ਹਨ।
English meaningSo many are being drowned in emotional attachment and doubt; they dwell in the most horrible hell.
ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਨਾਨਕ. ਤੇਰੀ ਆਸ ॥੩॥
kar kirapaa prabh raakh lehu; naanak. teree aas |3|
ਪੰਜਾਬੀ ਅਰਥਮਿਹਰ ਧਾਰ ਅਤੇ ਮੇਰੀ ਰੱਖਿਆ ਕਰ, ਹੇ ਸੁਆਮੀ! ਨਾਨਕ ਦੀ ਉਮੀਦ ਤੇਰੇ ਵਿੱਚ ਹੈ।
English meaningPlease bless me with Your Mercy, God, and save me! Nanak places his hopes in You. ||3||
ਸਲੋਕੁ ॥
salok |
ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥
chatur siaanaa sugharr soe; jin tajiaa abhimaan |
ਪੰਜਾਬੀ ਅਰਥਜੋ ਆਪਣੇ ਹੰਕਾਰ ਨੂੰ ਛੱਡਦਾ ਹੈ, ਉਹ ਅਕਲਮੰਦ, ਦਾਨਾ ਅਤੇ ਕਾਮਲ ਹੈ।
English meaningOne who renounces egotistical pride is intelligent, wise and refined.
ਚਾਰਿ ਪਦਾਰਥ ਅਸਟ ਸਿਧਿ; ਭਜੁ ਨਾਨਕ. ਹਰਿ ਨਾਮੁ ॥੪॥
chaar padaarath asatt sidh; bhaj naanak. har naam |4|
ਪੰਜਾਬੀ ਅਰਥਨਾਨਕ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਚਾਰ ਉੱਤਮ ਦਾਤਾਂ ਤੇ ਅੱਠ ਕਰਾਮਾਤੀ ਸ਼ਕਤੀਆਂ ਮਿਲ ਜਾਂਦੀਆਂ ਹਨ।
English meaningThe four cardinal blessings, and the eight spiritual powers of the Siddhas are obtained, O Nanak, by meditating, vibrating on the Lord's Name. ||4||
ਪਉੜੀ ॥
paurree |
ਚਤੁਰਥਿ, ਚਾਰੇ ਬੇਦ ਸੁਣਿ; ਸੋਧਿਓ ਤਤੁ ਬੀਚਾਰੁ ॥
chaturath, chaare bed sun; sodhio tat beechaar |
ਪੰਜਾਬੀ ਅਰਥਚੋਥੀ ਤਿੱਥ-ਚਾਰੇ ਵੇਦ ਸ੍ਰਵਣ ਕਰ ਕੇ ਅਤੇ ਉਨ੍ਹਾਂ ਦੀ ਅਸਲੀਅਤ ਨੂੰ ਸੋਚ ਸਮਝ ਕੇ,
English meaningThe fourth day of the lunar cycle: Listening to the four Vedas, and contemplating the essence of reality, I have come to realize
ਸਰਬ ਖੇਮ ਕਲਿਆਣ ਨਿਧਿ; ਰਾਮ ਨਾਮੁ ਜਪਿ ਸਾਰੁ ॥
sarab khem kaliaan nidh; raam naam jap saar |
ਪੰਜਾਬੀ ਅਰਥਮੈਂ ਨਿਰਣਾ ਕੀਤਾ ਹੈ ਕਿ ਸੁਆਮੀ ਦੇ ਨਾਮ ਦਾ ਸਰੇਸ਼ਟ ਸਿਮਰਨ, ਸਾਰੀਆਂ ਖੁਸ਼ੀਆਂ ਅਤੇ ਸੁਖਾਂ ਦਾ ਖ਼ਜ਼ਾਨਾ ਹੈ।
English meaningthat the treasure of all joy and comfort is found in sublime meditation on the Lord's Name.
ਨਰਕ ਨਿਵਾਰੈ. ਦੁਖ ਹਰੈ; ਤੂਟਹਿ ਅਨਿਕ ਕਲੇਸ ॥
narak nivaarai. dukh harai; tootteh anik kales |
ਪੰਜਾਬੀ ਅਰਥਵਾਹਿਗੁਰੂ ਦੀ ਕੀਰਤੀ ਅੰਦਰ ਲੀਨ ਹੋਣ ਦੁਆਰਾ ਦੋਜ਼ਕ ਨਵਿਰਤ ਹੋ ਜਾਂਦਾ ਹੈ,
English meaningOne is saved from hell, suffering is destroyed, countless pains depart,
ਮੀਚੁ ਹੁਟੈ. ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥
meech huttai. jam te chhuttai; har keeratan paraves |
ਪੰਜਾਬੀ ਅਰਥਤਕਲੀਫ ਮਿਟ ਜਾਂਦੀ ਹੈ, ਘਨੇਰੇ ਦੁਖੜੇ ਦੂਰ ਹੋ ਜਾਂਦੇ ਹਨ, ਮੌਤ ਜਿਤੀ ਜਾਂਦੀ ਹੈ ਕਿਉਂ ਜੁ ਪ੍ਰਾਣੀ ਮੌਤ ਦੇ ਦੂਤਾਂ ਕੋਲੋ ਬੱਚ ਜਾਂਦਾ ਹੈ।
English meaningdeath is overcome, and one escapes the Messenger of Death, by absorption in the Kirtan of the Lord's Praises.
ਭਉ ਬਿਨਸੈ. ਅੰਮਿ੍ਰਤੁ ਰਸੈ; ਰੰਗਿ ਰਤੇ ਨਿਰੰਕਾਰ ॥
bhau binasai. amrit rasai; rang rate nirankaar |
ਪੰਜਾਬੀ ਅਰਥਸਰੂਪ-ਰਹਿਤ ਸੁਆਮੀ ਦੇ ਪ੍ਰੇਮ ਨਾਲ ਰੰਗੀਜਣ ਦੁਆਰਾ, ਬੰਦੇ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਆਬਿ-ਹਿਯਾਤ ਨੂੰ ਮਾਣਦਾ ਹੈ।
English meaningFear departs, and one savors the Ambrosial Nectar, imbued with the Love of the Formless Lord.
ਦੁਖ ਦਾਰਿਦ ਅਪਵਿਤ੍ਰਤਾ; ਨਾਸਹਿ. ਨਾਮ ਅਧਾਰ ॥
dukh daarid apavitrataa; naaseh. naam adhaar |
ਪੰਜਾਬੀ ਅਰਥਰੱਬ ਦੇ ਨਾਮ ਦੇ ਆਸਰੇ ਨਾਲ ਦਰਦ, ਗਰੀਬੀ ਅਤੇ ਪਲੀਤੀ ਨਸ਼ਟ ਹੋ ਜਾਂਦੇ ਹਨ।
English meaningPain, poverty and impurity are removed, with the Support of the Naam, the Name of the Lord.
ਸੁਰਿ ਨਰ. ਮੁਨਿ ਜਨ ਖੋਜਤੇ; ਸੁਖ ਸਾਗਰ ਗੋਪਾਲ ॥
sur nar. mun jan khojate; sukh saagar gopaal |
ਪੰਜਾਬੀ ਅਰਥਦੇਵਤੇ, ਇਨਸਾਨ ਅਤੇ ਚੁਪ ਕੀਤੇ ਰਿਸ਼ੀ ਸ਼ਾਂਤੀ ਦੇ ਸਮੁੰਦਰ, ਸੁਆਮੀ ਦੀ ਭਾਲ ਕਰਦੇ ਹਨ।
English meaningThe angels, the seers and the silent sages search for the Ocean of peace, the Sustainer of the world.
ਮਨੁ ਨਿਰਮਲੁ ਮੁਖੁ ਊਜਲਾ; ਹੋਇ ਨਾਨਕ. ਸਾਧ ਰਵਾਲ ॥੪॥
man niramal mukh aoojalaa; hoe naanak. saadh ravaal |4|
ਪੰਜਾਬੀ ਅਰਥਹੇ ਨਾਨਕ! ਸੰਤਾਂ ਦੇ ਚਰਨਾਂ ਦੀ ਧੂੜ ਚੋਣ ਦੁਆਰਾ ਹਿਰਦਾ ਪਵਿੱਤ੍ਰ ਅਤੇ ਚਿਹਰਾ ਰੋਸ਼ਨ ਹੋ ਜਾਂਦਾ ਹੈ।
English meaningThe mind becomes pure, and one's face is radiant, O Nanak, when one becomes the dust of the feet of the Holy. ||4||
ਸਲੋਕੁ ॥
salok |
ਪੰਚ ਬਿਕਾਰ. ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥
panch bikaar. man meh base; raache maaeaa sang |
ਪੰਜਾਬੀ ਅਰਥਜੀਵ ਸੰਸਾਰੀ ਪਦਾਰਥਾਂ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਪੰਜ ਮੰਦ-ਵਿਸ਼ੇ ਉਸ ਦੇ ਚਿੱਤ ਵਿੱਚ ਰਹਿੰਦੇ ਹਨ।
English meaningThe five evil passions dwell in the mind of one who is engrossed in Maya.
ਸਾਧਸੰਗਿ ਹੋਇ ਨਿਰਮਲਾ; ਨਾਨਕ. ਪ੍ਰਭ ਕੈ ਰੰਗਿ ॥੫॥
saadhasang hoe niramalaa; naanak. prabh kai rang |5|
ਪੰਜਾਬੀ ਅਰਥਸਤਿ ਸੰਗਤ ਅੰਦਰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਵਿੱਤਰ ਹੋ ਜਾਂਦਾ ਹੈ।
English meaningIn the Saadh Sangat, one becomes pure, O Nanak, imbued with the Love of God. ||5||
ਪਉੜੀ ॥
paurree |
ਪੰਚਮਿ. ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥
pancham. panch pradhaan te; jih jaanio parapanch |
ਪੰਜਾਬੀ ਅਰਥਪੰਜਵੀਂ ਥਿੱਤ-ਓਹੀ ਚੁਣੇ ਹੋਏ ਅਤੇ ਸਾਰਿਆਂ ਦੇ ਮੁਖੀਏ ਹਨ ਜੋ ਸੰਸਾਰ ਦੇ ਮਨੋਰਥ ਨੂੰ ਸਮਝਦੇ ਹਨ।
English meaningThe fifth day of the lunar cycle: They are the self-elect, the most distinguished, who know the true nature of the world.
ਕੁਸਮ ਬਾਸ. ਬਹੁ ਰੰਗੁ ਘਣੋ; ਸਭ ਮਿਥਿਆ ਬਲਬੰਚੁ ॥
kusam baas. bahu rang ghano; sabh mithiaa balabanch |
ਪੰਜਾਬੀ ਅਰਥਫੁੱਲਾਂ ਦੀ ਬਹੁਤੀ ਮਹਿਕ ਅਤੇ ਅਨੇਕਾਂ ਰੰਗਾਂ ਦੀ ਤਰ੍ਹਾਂ ਸਮੂਹ ਵਲਛਲ ਕੂੜੇ ਹਨ।
English meaningThe many colors and scents of flowers - all worldly deceptions are transitory and false.
ਨਹ ਜਾਪੈ. ਨਹ ਬੂਝੀਐ; ਨਹ ਕਛੁ ਕਰਤ ਬੀਚਾਰੁ ॥
neh jaapai. neh boojheeai; neh kachh karat beechaar |
ਪੰਜਾਬੀ ਅਰਥਆਦਮੀ ਵੇਖਦਾ ਨਹੀਂ ਉਹ ਅਸਲੀਅਤ ਨੂੰ ਸਮਝਦਾ ਨਹੀਂ, ਨਾਂ ਹੀ ਉਹ ਥੋੜਾਂ ਜਿੰਨਾ ਭੀ ਸੋਚਦਾ ਵੀਚਾਰਦਾ ਹੈ।
English meaningPeople do not see, and they do not understand; they do not reflect upon anything.
ਸੁਆਦ ਮੋਹ ਰਸ ਬੇਧਿਓ; ਅਗਿਆਨਿ ਰਚਿਓ ਸੰਸਾਰੁ ॥
suaad moh ras bedhio; agiaan rachio sansaar |
ਪੰਜਾਬੀ ਅਰਥਦੁਨੀਆਂ ਸੁਆਦਾ, ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਨਾਲ ਵਿੰਨ੍ਹੀ ਹੋਈ ਹੈ ਅਤੇ ਬੇਸਮਝੀ ਅੰਦਰ ਗਲਤਾਨ ਹੈ।
English meaningThe world is pierced through with attachment to tastes and pleasures, engrossed in ignorance.
ਜਨਮ ਮਰਣ. ਬਹੁ ਜੋਨਿ ਭ੍ਰਮਣ; ਕੀਨੇ ਕਰਮ ਅਨੇਕ ॥
janam maran. bahu jon bhraman; keene karam anek |
ਪੰਜਾਬੀ ਅਰਥਉਹ ਆਵਾਗਉਣ ਵਿੱਚ ਪੈਂਦੇ ਹਨ ਅਤੇ ਬਹੁਤੀਆਂ ਜੂਨੀਆਂ ਅੰਦਰ ਭਟਕਦੇ ਹਨ, ਜੋ ਘਣੇਰੇ ਧਾਰਮਕ ਸੰਸਕਾਰ ਕਰਦੇ ਹਨ,
English meaningThose who perform empty religious rituals will be born, only to die again. They wander through endless incarnations.
ਰਚਨਹਾਰੁ. ਨਹ ਸਿਮਰਿਓ; ਮਨਿ. ਨ ਬੀਚਾਰਿ ਬਿਬੇਕ ॥
rachanahaar. neh simario; man. na beechaar bibek |
ਪੰਜਾਬੀ ਅਰਥਪ੍ਰੰਤੂ ਸਿਰਜਣਹਾਜਰ ਦਾ ਆਰਾਧਨ ਨਹੀਂ ਕਰਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਈਸ਼ਵਰੀ ਪਰਬੀਨਤਾ ਨਹੀਂ।
English meaningThey do not meditate in remembrance on the Creator Lord; their minds do not understand.
ਭਾਉ ਭਗਤਿ ਭਗਵਾਨ ਸੰਗਿ; ਮਾਇਆ ਲਿਪਤ ਨ. ਰੰਚ ॥
bhaau bhagat bhagavaan sang; maaeaa lipat na. ranch |
ਪੰਜਾਬੀ ਅਰਥਸੁਆਮੀ ਦੀ ਪ੍ਰੀਤ ਅਨੁਰਾਗ ਅਤੇ ਸੰਗਤ ਦੀ ਬਰਕਤ, ਧਨ-ਦੌਲਤ ਨਾਲ ਪ੍ਰਾਣੀ ਭੋਰਾ ਭਰ ਭੀ ਪਲੀਤ ਨਹੀਂ ਹੁੰਦਾ।
English meaningBy loving devotion to the Lord God, you shall not be polluted by Maya at all.
ਨਾਨਕ. ਬਿਰਲੇ ਪਾਈਅਹਿ; ਜੋ. ਨ ਰਚਹਿ ਪਰਪੰਚ ॥੫॥
naanak. birale paaeeeh; jo. na racheh parapanch |5|
ਪੰਜਾਬੀ ਅਰਥਨਾਨਕ ਬਹੁਤ ਹੀ ਥੋੜੇ ਐਸੇ ਪੁਰਸ਼ ਮਿਲਦੇ ਹਨ, ਜੋ ਸੰਸਾਰ ਅੰਦਰ ਖਚਤ ਨਹੀਂ ਹੁੰਦੇ।
English meaningO Nanak, how rare are those, who are not engrossed in worldly entanglements. ||5||
ਸਲੋਕੁ ॥
salok |
ਖਟ ਸਾਸਤ੍ਰ. ਊਚੌ ਕਹਹਿ; ਅੰਤੁ ਨ ਪਾਰਾਵਾਰ ॥
khatt saasatr. aoochau kaheh; ant na paaraavaar |
ਪੰਜਾਬੀ ਅਰਥਫਲਸਫ਼ੇ ਦੇ ਛੇ ਗ੍ਰੰਥ ਪੁਕਾਰਦੇ ਹਨ ਕਿ ਸਾਹਿਬ ਉਚੱਾ ਹੈ ਅਤੇ ਉਸ ਦੇ ਉਰਲੇ ਤੇ ਪਾਰਲੇ ਕਿਨਾਰੇ ਦਾ ਕੋਈ ਓੜਕ ਨਹੀਂ।
English meaningThe six Shaastras proclaim Him to be the greatest; He has no end or limitation.
ਭਗਤ ਸੋਹਹਿ ਗੁਣ ਗਾਵਤੇ; ਨਾਨਕ. ਪ੍ਰਭ ਕੈ ਦੁਆਰ ॥੬॥
bhagat soheh gun gaavate; naanak. prabh kai duaar |6|
ਪੰਜਾਬੀ ਅਰਥਨਾਨਕ, ਸੁਆਮੀ ਦੇ ਬੂਹੇ ਉਤੇ ਉਸ ਦਾ ਜੱਸ ਆਲਾਪਦੇ ਹੋਏ, ਸੰਤ ਸੁੰਦਰ ਲੱਗਦੇ ਹਨ।
English meaningThe devotees look beauteous, O Nanak, when they sing the Glories of God at His Door. ||6||
ਪਉੜੀ ॥
paurree |
ਖਸਟਮਿ. ਖਟ ਸਾਸਤ੍ਰ ਕਹਹਿ; ਸਿੰਮਿ੍ਰਤਿ ਕਥਹਿ ਅਨੇਕ ॥
khasattam. khatt saasatr kaheh; sinmrit katheh anek |
ਪੰਜਾਬੀ ਅਰਥਛੇਵੀ ਥਿਤ-ਆਖਦੇ ਹਨ ਛੇ ਸ਼ਾਸਤ੍ਰ ਅਤੇ ਦਸਦੀਆਂ ਹਨ ਅਨੇਕਾਂ ਸਿੰਮ੍ਰਤੀਆਂ ਕਿ ਸਰੇਸ਼ਟ ਅਤੇ ਬੁਲੰਦ ਹੈ ਪਰਮ ਪ੍ਰਭੂ,
English meaningThe sixth day of the lunar cycle: The six Shaastras say, and countless Simritees assert,