ਕਹੈ ਨਾਨਕੁ. ਜੀਵਾਲੇ ਜੀਆ; ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥
kahai naanak. jeevaale jeea; jeh bhaavai teh raakh tuhee |5|19|
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਪ੍ਰਭੂ ਪ੍ਰਾਣਧਾਰੀਆਂ ਨੂੰ ਜੀਵਨ ਬਖ਼ਸ਼ਦਾ ਹੈ। ਹੇ ਪ੍ਰਭੂ, ਮੈਨੂੰ ਉਥੇ ਰੱਖ, ਜਿਥੇ ਤੈਨੂੰ ਚੰਗਾ ਲੱਗਦਾ ਹੈ।
English meaningSays Nanak, He grants life to the living beings; O Lord, please keep me according to Your Will. ||5||19||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਕਾਇਆ ਬ੍ਰਹਮਾ; ਮਨੁ ਹੈ ਧੋਤੀ ॥
kaaeaa brahamaa; man hai dhotee |
ਪੰਜਾਬੀ ਅਰਥਮੈਂ ਆਪਣੇ ਤਨ ਨੂੰ ਬ੍ਰਹਮਨ, ਦਿਲ ਨੂੰ ਧੋਤੀ, ਗਿਆਨ ਨੂੰ ਜਨੇਊ,
English meaningLet the body be the Brahmin, and let the mind be the loin-cloth;
ਗਿਆਨੁ ਜਨੇਊ; ਧਿਆਨੁ ਕੁਸਪਾਤੀ ॥
giaan janeaoo; dhiaan kusapaatee |
ਪੰਜਾਬੀ ਅਰਥਅਤੇ ਪ੍ਰਭੂ-ਧਿਆਨ (ਸਿਮਰਨ) ਨੂੰ ਦੱਭ ਦੇ ਪੱਤੇ ਬਣਾਉਂਦਾ ਹਾਂ।
English meaninglet spiritual wisdom be the sacred thread, and meditation the ceremonial ring.
ਹਰਿ ਨਾਮਾ ਜਸੁ; ਜਾਚਉ ਨਾਉ ॥
har naamaa jas; jaachau naau |
ਪੰਜਾਬੀ ਅਰਥਤੀਰਥਾਂ ਉਤੇ ਇਸ਼ਨਾਨ ਦੀ ਥਾਂ ਮੈਂ ਵਾਹਿਗੁਰੂ ਦਾ ਨਾਮ ਅਤੇ ਸਿਫ਼ਤ ਸ਼ਲਾਘਾ ਮੰਗਦਾ ਹਾਂ।
English meaningI seek the Name of the Lord and His Praise as my cleansing bath.
ਗੁਰ ਪਰਸਾਦੀ; ਬ੍ਰਹਮਿ ਸਮਾਉ ॥੧॥
gur parasaadee; braham samaau |1|
ਪੰਜਾਬੀ ਅਰਥਗੁਰਾਂ ਦੀ ਰਹਿਮਤ ਸਦਕਾ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।
English meaningBy Guru's Grace, I am absorbed into God. ||1||
ਪਾਂਡੇ; ਐਸਾ ਬ੍ਰਹਮ ਬੀਚਾਰੁ ॥
paandde; aisaa braham beechaar |
ਪੰਜਾਬੀ ਅਰਥਹੇ ਪੰਡਿਤ! ਐਸ ਤਰ੍ਹਾਂ ਪ੍ਰਭੂ ਦਾ ਸਿਮਰਨ ਕਰ,
English meaningO Pandit, O religious scholar, contemplate God in such a way
ਨਾਮੇ ਸੁਚਿ. ਨਾਮੋ ਪੜਉ; ਨਾਮੇ ਚਜੁ ਆਚਾਰੁ ॥੧॥ ਰਹਾਉ ॥
naame such. naamo prrau; naame chaj aachaar |1| rahaau |
ਪੰਜਾਬੀ ਅਰਥਕਿ ਉਸ ਦਾ ਨਾਮ ਤੇਰੀ ਪਵਿੱਤ੍ਰਤਾ, ਉਸ ਦਾ ਨਾਮ ਤੇਰੀ ਪੜ੍ਹਾਈ, ਉਸ ਦਾ ਨਾਮ ਤੇਰੀ ਸਿਆਣਪ ਅਤੇ ਜੀਵਨ-ਰਹੁ-ਰੀਤੀ ਹੋਵੇ। ਠਹਿਰਾਉ।
English meaningthat His Name may sanctify you, that His Name may be your study, and His Name your wisdom and way of life. ||1||Pause||
ਬਾਹਰਿ ਜਨੇਊ; ਜਿਚਰੁ ਜੋਤਿ ਹੈ ਨਾਲਿ ॥
baahar janeaoo; jichar jot hai naal |
ਪੰਜਾਬੀ ਅਰਥਬਾਹਰਲਾ ਜੰਞੂ ਤਦ ਤਾਂਈ ਰਹਿੰਦਾ ਹੈ, ਜਦ ਤੋੜੀਂ ਈਸ਼ਵਰੀ ਪ੍ਰਕਾਸ਼ ਤੇਰੇ ਅੰਦਰ ਹੈ।
English meaningThe outer sacred thread is worthwhile only as long as the Divine Light is within.
ਧੋਤੀ ਟਿਕਾ; ਨਾਮੁ ਸਮਾਲਿ ॥
dhotee ttikaa; naam samaal |
ਪੰਜਾਬੀ ਅਰਥਨਾਮ ਦੇ ਸਿਮਰਨ ਨੂੰ ਆਪਣੇ ਤੇੜ ਦੀ ਚਾਦਰ ਅਤੇ ਤਿਲਕ ਬਣਾ।
English meaningSo make the remembrance of the Naam, the Name of the Lord, your loin-cloth and the ceremonial mark on your forehead.
ਐਥੈ ਓਥੈ; ਨਿਬਹੀ ਨਾਲਿ ॥
aithai othai; nibahee naal |
ਪੰਜਾਬੀ ਅਰਥਕੇਵਲ ਨਾਮ ਹੀ ਏਥੇ ਅਤੇ ਓਥੇ ਤੇਰਾ ਪੱਖ ਪੂਰੇਗਾ।
English meaningHere and hereafter, the Name alone shall stand by you.
ਵਿਣੁ ਨਾਵੈ; ਹੋਰਿ ਕਰਮ. ਨ ਭਾਲਿ ॥੨॥
vin naavai; hor karam. na bhaal |2|
ਪੰਜਾਬੀ ਅਰਥਨਾਮ ਦੇ ਬਗੈਰ, ਹੋਰਸ ਅਮਲਾਂ ਦੀ ਖੋਜ ਭਾਲ ਨਾਂ ਕਰ।
English meaningDo not seek any other actions, except the Name. ||2||
ਪੂਜਾ ਪ੍ਰੇਮ; ਮਾਇਆ ਪਰਜਾਲਿ ॥
poojaa prem; maaeaa parajaal |
ਪੰਜਾਬੀ ਅਰਥਪ੍ਰਭੂ ਦੇ ਪਿਆਰ ਨਾਲ ਉਪਾਸ਼ਨਾ ਕਰ ਤੇ ਧਨ ਦੌਲਤ ਦੀ ਖ਼ਾਹਿਸ਼ ਨੂੰ ਸਾੜ ਸੁੱਟ।
English meaningWorship the Lord in loving adoration, and burn your desire for Maya.
ਏਕੋ ਵੇਖਹੁ; ਅਵਰੁ ਨ ਭਾਲਿ ॥
eko vekhahu; avar na bhaal |
ਪੰਜਾਬੀ ਅਰਥਕੇਵਲ ਇੱਕ ਵਾਹਿਗੁਰੂ ਨੂੰ ਦੇਖ, ਤੇ ਹੋਰ ਕਿਸੇ ਦੀ ਤਲਾਸ਼ ਨਾਂ ਕਰ।
English meaningBehold only the One Lord, and do not seek out any other.
ਚੀਨੑੈ ਤਤੁ; ਗਗਨ ਦਸ ਦੁਆਰ ॥
cheenai tat; gagan das duaar |
ਪੰਜਾਬੀ ਅਰਥਦਸਵੇਂ ਦਰਵਾਜ਼ੇ ਦੇ ਆਕਾਸ਼ ਤੇ ਤੂੰ ਅਸਲੀਅਤ ਨੂੰ ਵੇਖ,
English meaningBecome aware of reality, in the Sky of the Tenth Gate;
ਹਰਿ ਮੁਖਿ ਪਾਠ ਪੜੈ; ਬੀਚਾਰ ॥੩॥
har mukh paatth parrai; beechaar |3|
ਪੰਜਾਬੀ ਅਰਥਅਤੇ ਤੂੰ ਆਪਣੇ ਮੂੰਹ ਨਾਲ ਹਰੀ ਦੀ ਵਾਰਤਾ ਵਾਚ ਅਤੇ ਇਸ ਦੀ ਸੋਚ ਵੀਚਾਰ ਕਰ।
English meaningread aloud the Lord's Word, and contemplate it. ||3||
ਭੋਜਨੁ ਭਾਉ; ਭਰਮੁ ਭਉ ਭਾਗੈ ॥
bhojan bhaau; bharam bhau bhaagai |
ਪੰਜਾਬੀ ਅਰਥਪ੍ਰਭੂ ਦੀ ਪ੍ਰੀਤ ਦੀ ਖੁਰਾਕ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ।
English meaningWith the diet of His Love, doubt and fear depart.
ਪਾਹਰੂਅਰਾ ਛਬਿ; ਚੋਰੁ ਨ ਲਾਗੈ ॥
paaharooaraa chhab; chor na laagai |
ਪੰਜਾਬੀ ਅਰਥਜੇਕਰ ਰੋਹਬ ਦਾਬ ਵਾਲਾ ਸੰਤਰੀ ਪਹਿਰੇ ਤੇ ਹੋਵੇ ਤਾਂ ਚੋਰ ਰਾਤ ਨੂੰ ਸੰਨ੍ਹ ਨਹੀਂ ਲਾਉਂਦਾ।
English meaningWith the Lord as your night watchman, no thief will dare to break in.
ਤਿਲਕੁ ਲਿਲਾਟਿ; ਜਾਣੈ ਪ੍ਰਭੁ ਏਕੁ ॥
tilak lilaatt; jaanai prabh ek |
ਪੰਜਾਬੀ ਅਰਥਇਕ ਸੁਆਮੀ ਦੀ ਗਿਆਤ ਹੀ ਮੱਥੇ ਉਪਰ ਦਾ ਟਿੱਕਾ ਹੈ।
English meaningLet the knowledge of the One God be the ceremonial mark on your forehead.
ਬੂਝੈ ਬ੍ਰਹਮੁ; ਅੰਤਰਿ ਬਿਬੇਕੁ ॥੪॥
boojhai braham; antar bibek |4|
ਪੰਜਾਬੀ ਅਰਥਇਹ ਅਨੁਭਵਕਤਾ ਹੀ ਕਿ ਪ੍ਰਭੂ ਤੇਰੇ ਅੰਦਰ ਹੈ, ਤੇਰੀ ਪ੍ਰਬੀਨ ਵੀਚਾਰ ਹੈ।
English meaningLet the realization that God is within you be your discrimination. ||4||
ਆਚਾਰੀ; ਨਹੀ ਜੀਤਿਆ ਜਾਇ ॥
aachaaree; nahee jeetiaa jaae |
ਪੰਜਾਬੀ ਅਰਥਕਰਮ ਕਾਂਡਾਂ ਰਾਹੀਂ ਵਾਹਿਗੁਰੁ ਜਿੱਤਿਆਂ ਨਹੀਂ ਜਾ ਸਕਦਾ,
English meaningThrough ritual actions, God cannot be won over;
ਪਾਠ ਪੜੈ; ਨਹੀ ਕੀਮਤਿ ਪਾਇ ॥
paatth parrai; nahee keemat paae |
ਪੰਜਾਬੀ ਅਰਥਨਾਂ ਹੀ ਧਾਰਮਕ ਗ੍ਰੰਥਾਂ ਦੇ ਵਾਚਣ ਰਾਹੀਂ ਉਸ ਦਾ ਮੁੱਲ ਪਾਇਆ ਜਾ ਸਕਦਾ ਹੈ।
English meaningby reciting sacred scriptures, His value cannot be estimated.
ਅਸਟ ਦਸੀ ਚਹੁ; ਭੇਦੁ. ਨ ਪਾਇਆ ॥
asatt dasee chahu; bhed. na paaeaa |
ਪੰਜਾਬੀ ਅਰਥਅਠਾਹਰਾਂ ਪੁਰਾਣ ਅਤੇ ਚਾਰ ਵੇਦ ਉਸਦੇ ਭੇਤ ਨੂੰ ਨਹੀਂ ਜਾਣਦੇ।
English meaningThe eighteen Puraanas and the four Vedas do not know His mystery.
ਨਾਨਕ ਸਤਿਗੁਰਿ; ਬ੍ਰਹਮੁ ਦਿਖਾਇਆ ॥੫॥੨੦॥
naanak satigur; braham dikhaaeaa |5|20|
ਪੰਜਾਬੀ ਅਰਥਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ।
English meaningO Nanak, the True Guru has shown me the Lord God. ||5||20||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਸੇਵਕੁ ਦਾਸੁ; ਭਗਤੁ ਜਨੁ ਸੋਈ ॥
sevak daas; bhagat jan soee |
ਪੰਜਾਬੀ ਅਰਥਜੋ ਗੁਰੂ-ਸਮਰਪਨ ਸਿੱਖ ਸਾਹਿਬ ਦਾ ਟਹਿਲੂਆ ਬਣ ਜਾਂਦਾ ਹੈ,
English meaningHe alone is the selfless servant, slave and humble devotee,
ਠਾਕੁਰ ਕਾ ਦਾਸੁ; ਗੁਰਮੁਖਿ ਹੋਈ ॥
tthaakur kaa daas; guramukh hoee |
ਪੰਜਾਬੀ ਅਰਥਕੇਵਲ ਓਹੀ ਨੌਕਰ, ਗੋਲਾ ਅਤੇ ਭਗਤ ਹੈ।
English meaningwho as Gurmukh, becomes the slave of his Lord and Master.
ਜਿਨਿ ਸਿਰਿ ਸਾਜੀ; ਤਿਨਿ ਫੁਨਿ ਗੋਈ ॥
jin sir saajee; tin fun goee |
ਪੰਜਾਬੀ ਅਰਥਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਹੀ ਓੜਕ ਨੂੰ ਇਸ ਨੂੰ ਲੈ ਕਰ ਦੇਵੇਗਾ।
English meaningHe, who created the Universe, shall ultimately destroy it.
ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥੧॥
tis bin doojaa; avar na koee |1|
ਪੰਜਾਬੀ ਅਰਥਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
English meaningWithout Him, there is no other at all. ||1||
ਸਾਚੁ ਨਾਮੁ; ਗੁਰ ਸਬਦਿ ਵੀਚਾਰਿ ॥
saach naam; gur sabad veechaar |
ਪੰਜਾਬੀ ਅਰਥਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਸਮਰਪਣ ਸਤਿਨਾਮ ਦਾ ਆਰਾਧਨ ਕਰਦਾ ਹੈ,
English meaningThrough the Word of the Guru's Shabad, the Gurmukh reflects upon the True Name;
ਗੁਰਮੁਖਿ ਸਾਚੇ; ਸਾਚੈ ਦਰਬਾਰਿ ॥੧॥ ਰਹਾਉ ॥
guramukh saache; saachai darabaar |1| rahaau |
ਪੰਜਾਬੀ ਅਰਥਅਤੇ ਸੱਚੀ ਦਰਗਾਹ ਅੰਦਰ ਉਹ ਸੱਚਾ ਮੰਨਿਆ ਜਾਂਦਾ ਹੈ। ਠਹਿਰਾਓ।
English meaningIn the True Court, he is found to be true. ||1||Pause||
ਸਚਾ ਅਰਜੁ; ਸਚੀ ਅਰਦਾਸਿ ॥
sachaa araj; sachee aradaas |
ਪੰਜਾਬੀ ਅਰਥਸੱਚੀ ਬੇਨਤੀ ਅਤੇ ਦਿਲੀ ਪ੍ਰਾਰਥਨਾ ਨੂੰ,
English meaningThe true supplication, the true prayer
ਮਹਲੀ ਖਸਮੁ ਸੁਣੇ; ਸਾਬਾਸਿ ॥
mahalee khasam sune; saabaas |
ਪੰਜਾਬੀ ਅਰਥਆਪਣੇ ਮੰਦਰ ਅੰਦਰ ਕੰਤ ਸਰਵਣ ਕਰਦਾ ਅਤੇ ਸਲਾਹੁੰਦਾ ਹੈ।
English meaning- within the Mansion of His Sublime Presence, the True Lord Master hears and applauds these.
ਸਚੈ ਤਖਤਿ; ਬੁਲਾਵੈ ਸੋਇ ॥
sachai takhat; bulaavai soe |
ਪੰਜਾਬੀ ਅਰਥਉਹ ਸੁਆਮੀ ਸਚਿਆਰਾਂ ਨੂੰ ਆਪਣੇ ਰਾਜ ਸਿੰਘਾਸਣ ਉਤੇ ਸੱਦ ਘਲਦਾ ਹੈ,
English meaningHe summons the truthful to His Heavenly Throne
ਦੇ ਵਡਿਆਈ; ਕਰੇ ਸੁ ਹੋਇ ॥੨॥
de vaddiaaee; kare su hoe |2|
ਪੰਜਾਬੀ ਅਰਥਅਤੇ ਉਨ੍ਹਾਂ ਨੂੰ ਇੱਜ਼ਤ ਬਖਸ਼ਦਾ ਹੈ। ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
English meaningand bestows glorious greatness upon them; that which He wills, comes to pass. ||2||
ਤੇਰਾ ਤਾਣੁ; ਤੂਹੈ ਦੀਬਾਣੁ ॥
teraa taan; toohai deebaan |
ਪੰਜਾਬੀ ਅਰਥਤੈਡੀਂ ਹੀ ਸਤਿਆ ਹੈ ਅਤੇ ਤੂੰ ਹੀ ਆਸਰਾ ਹੈ।
English meaningThe Power is Yours; You are my only Support.
ਗੁਰ ਕਾ ਸਬਦੁ; ਸਚੁ ਨੀਸਾਣੁ ॥
gur kaa sabad; sach neesaan |
ਪੰਜਾਬੀ ਅਰਥਗੁਰਬਾਣੀ ਹੀ ਮੇਰਾ ਸੱਚਾ ਚਿੰਨ੍ਹ ਹੈ।
English meaningThe Word of the Guru's Shabad is my true password.
ਮੰਨੇ ਹੁਕਮੁ; ਸੁ ਪਰਗਟੁ ਜਾਇ ॥
mane hukam; su paragatt jaae |
ਪੰਜਾਬੀ ਅਰਥਜੋ ਸੁਆਮੀ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਜ਼ਾਹਿਰਾ ਹੀ ਉਸ ਕੋਲ ਚਲਿਆ ਜਾਂਦਾ ਹੈ।
English meaningOne who obeys the Hukam of the Lord's Command, goes to Him openly.
ਸਚੁ ਨੀਸਾਣੈ; ਠਾਕ ਨ ਪਾਇ ॥੩॥
sach neesaanai; tthaak na paae |3|
ਪੰਜਾਬੀ ਅਰਥਸੱਚ ਦੇ ਚਿੰਨ੍ਹ ਕਰਕੇ ਉਸ ਨੂੰ ਰੁਕਾਵਟ ਨਹੀਂ ਪੈਦੀ।
English meaningWith the password of truth, his way is not blocked. ||3||
ਪੰਡਿਤ ਪੜਹਿ; ਵਖਾਣਹਿ ਵੇਦੁ ॥
panddit parreh; vakhaaneh ved |
ਪੰਜਾਬੀ ਅਰਥਬ੍ਰਹਿਮਣ ਵੇਦਾਂ ਨੂੰ ਵਾਚਦਾ ਤੇ ਉਨ੍ਹਾਂ ਦੀ ਵਿਆਖਿਆ ਕਰਦਾ ਹੈ।
English meaningThe Pandit reads and expounds on the Vedas,
ਅੰਤਰਿ ਵਸਤੁ; ਨ ਜਾਣਹਿ ਭੇਦੁ ॥
antar vasat; na jaaneh bhed |
ਪੰਜਾਬੀ ਅਰਥਉਹ ਆਪਣੇ ਅੰਦਰ ਦੇ ਵੱਖਰ ਦੇ ਭੇਤ ਨੂੰ ਨਹੀਂ ਸਮਝਦਾ।
English meaningbut he does not know the secret of the thing within himself.
ਗੁਰ ਬਿਨੁ; ਸੋਝੀ ਬੂਝ. ਨ ਹੋਇ ॥
gur bin; sojhee boojh. na hoe |
ਪੰਜਾਬੀ ਅਰਥਗੁਰਾਂ ਦੇ ਬਗੈਰ ਇਹ ਸਮਝ ਅਤੇ ਗਿਆਤ ਪ੍ਰਾਪਤ ਨਹੀਂ ਹੁੰਦੀ,
English meaningWithout the Guru, understanding and realization are not obtained;
ਸਾਚਾ ਰਵਿ ਰਹਿਆ; ਪ੍ਰਭੁ ਸੋਇ ॥੪॥
saachaa rav rahiaa; prabh soe |4|
ਪੰਜਾਬੀ ਅਰਥਕਿ ਉਹ ਸੱਚਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
English meaningbut still God is True, pervading everywhere. ||4||
ਕਿਆ ਹਉ ਆਖਾ; ਆਖਿ ਵਖਾਣੀ ॥
kiaa hau aakhaa; aakh vakhaanee |
ਪੰਜਾਬੀ ਅਰਥਮੈਂ ਕੀ ਕਹਾਂ, ਅਤੇ ਉਚਾਰਨ ਤੇ ਬਿਆਨ ਕਰਾਂ?
English meaningWhat should I say, or speak or describe?
ਤੂੰ ਆਪੇ ਜਾਣਹਿ; ਸਰਬ ਵਿਡਾਣੀ ॥
toon aape jaaneh; sarab viddaanee |
ਪੰਜਾਬੀ ਅਰਥਤੂੰ ਹੇ ਪੂਰਨ ਅਸਚਰਜ ਰੂਪ! ਖੁਦ ਹੀ ਸਾਰਾ ਕੁਛ ਸਮਝਦਾ ਹੈਂ।
English meaningOnly You Yourself know, O Lord of total wonder.
ਨਾਨਕ ਏਕੋ; ਦਰੁ ਦੀਬਾਣੁ ॥
naanak eko; dar deebaan |
ਪੰਜਾਬੀ ਅਰਥਨਾਨਕ ਦਾ ਆਸਰਾ ਕੇਵਲ ਇੱਕ ਦਰਵਾਜ਼ਾ ਹੀ ਹੈ,
English meaningNanak takes the Support of the Door of the One God.
ਗੁਰਮੁਖਿ ਸਾਚੁ; ਤਹਾ ਗੁਦਰਾਣੁ ॥੫॥੨੧॥
guramukh saach; tahaa gudaraan |5|21|
ਪੰਜਾਬੀ ਅਰਥਉਥੇ ਸੱਚੇ ਦੁਆਰੇ ਅੰਦਰ ਹੀ ਪਵਿੱਤ੍ਰ ਪੁਰਸ਼ਾਂ ਦੀ ਗੁਜ਼ਰਾਨ ਹੈ।
English meaningThere, at the True Door, the Gurmukhs sustain themselves. ||5||21||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਕਾਚੀ ਗਾਗਰਿ ਦੇਹ ਦੁਹੇਲੀ; ਉਪਜੈ ਬਿਨਸੈ ਦੁਖੁ ਪਾਈ ॥
kaachee gaagar deh duhelee; upajai binasai dukh paaee |
ਪੰਜਾਬੀ ਅਰਥਸਰੀਰ ਦਾ ਕੱਚਾ ਘੜਾ ਦੁਖੀ ਹੈ। ਜੰਮਣ ਤੇ ਮਰਨ ਵਿੱਚ ਇਹ ਕਸ਼ਟ ਉਠਾਉਂਦਾ ਹੈ।
English meaningThe clay pitcher of the body is miserable; it suffers in pain through birth and death.
ਇਹੁ ਜਗੁ ਸਾਗਰੁ ਦੁਤਰੁ. ਕਿਉ ਤਰੀਐ; ਬਿਨੁ ਹਰਿ ਗੁਰ. ਪਾਰਿ ਨ ਪਾਈ ॥੧॥
eihu jag saagar dutar. kiau tareeai; bin har gur. paar na paaee |1|
ਪੰਜਾਬੀ ਅਰਥਇਹ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਰੱਬ ਰੂਪ ਗੁਰਾਂ ਦੇ ਬਗੈਰ ਇਹ ਤਰਿਆ ਨਹੀਂ ਜਾ ਸਕਦਾ।
English meaningHow can this terrifying world-ocean be crossed over? Without the Lord - Guru, it cannot be crossed. ||1||
ਤੁਝ ਬਿਨੁ. ਅਵਰੁ ਨ ਕੋਈ ਮੇਰੇ ਪਿਆਰੇ; ਤੁਝ ਬਿਨੁ. ਅਵਰੁ ਨ ਕੋਇ ਹਰੇ ॥
tujh bin. avar na koee mere piaare; tujh bin. avar na koe hare |
ਪੰਜਾਬੀ ਅਰਥਤੇਰੇ ਬਾਝੋਂ ਹੋਰ ਕੋਈ ਨਹੀਂ ਮੈਡੇ ਪ੍ਰੀਤਮਾ ਵਾਹਿਗੁਰੂ। ਤੈਡੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
English meaningWithout You, there is no other at all, O my Beloved; without you, there is no other at all.
ਸਰਬੀ ਰੰਗੀ ਰੂਪੀ ਤੂੰਹੈ; ਤਿਸੁ ਬਖਸੇ. ਜਿਸੁ ਨਦਰਿ ਕਰੇ ॥੧॥ ਰਹਾਉ ॥
sarabee rangee roopee toonhai; tis bakhase. jis nadar kare |1| rahaau |
ਪੰਜਾਬੀ ਅਰਥਸਾਰੀਆਂ ਰੰਗਤਾਂ ਅਤੇ ਸ਼ਕਲਾਂ ਅੰਦਰ ਤੂੰ ਹੀ ਹੈ। ਉਹ ਉਸ ਨੂੰ ਮਾਫ ਕਰ ਦਿੰਦਾ ਹੈ ਜਿਸ ਉੱਤੇ ਉਹ ਰਹਿਮ ਦੀ ਨਿਗ੍ਹਾ ਕਰਦਾ ਹੈ। ਠਹਿਰਾਉ।
English meaningYou are in all colors and forms; he alone is forgiven, upon whom You bestow Your Glance of Grace. ||1||Pause||
ਸਾਸੁ ਬੁਰੀ. ਘਰਿ ਵਾਸੁ, ਨ ਦੇਵੈ; ਪਿਰ ਸਿਉ ਮਿਲਣ. ਨ ਦੇਇ, ਬੁਰੀ ॥
saas buree. ghar vaas, na devai; pir siau milan. na dee, buree |
ਪੰਜਾਬੀ ਅਰਥਮੇਰੀ ਸੱਸ ਮੰਦੀ ਹੈ। ਉਹ ਮੈਨੂੰ ਘਰ ਵਿੱਚ ਰਹਿਣ ਨਹੀਂ ਦਿੰਦੀ। ਭੈੜੀ ਸੱਸ ਮੈਨੂੰ ਆਪਣੇ ਕੰਤ ਨੂੰ ਮਿਲਣ ਨਹੀਂ ਦਿੰਦੀ।
English meaningMaya, my mother-in-law, is evil; she does not let me live in my own home. The vicious one does not let me meet with my Husband Lord.
ਸਖੀ ਸਾਜਨੀ ਕੇ. ਹਉ ਚਰਨ ਸਰੇਵਉ; ਹਰਿ ਗੁਰ ਕਿਰਪਾ ਤੇ. ਨਦਰਿ ਧਰੀ ॥੨॥
sakhee saajanee ke. hau charan sarevau; har gur kirapaa te. nadar dharee |2|
ਪੰਜਾਬੀ ਅਰਥਸਾਥਣਾਂ ਤੇ ਸਹੇਲੀਆਂ ਦੇ ਪੈਰਾਂ ਦੀ ਮੈਂ ਸੇਵਾ ਕਰਦੀ ਹਾਂ। ਗੁਰਾਂ ਦੀ ਦਇਆ ਦੁਆਰਾ ਹਰੀ ਨੇ ਮੇਰੇ ਵੱਲ ਮਿਹਰ ਨਾਲ ਤੱਕਿਆ ਹੈ।
English meaningI serve at the feet of my companions and friends; the Lord has showered me with His Mercy, through Guru's Grace. ||2||