ਆਪੁ ਬੀਚਾਰਿ ਮਾਰਿ ਮਨੁ ਦੇਖਿਆ; ਤੁਮ ਸਾ ਮੀਤੁ. ਨ ਅਵਰੁ ਕੋਈ ॥
aap beechaar maar man dekhiaa; tum saa meet. na avar koee |
ਪੰਜਾਬੀ ਅਰਥਆਪਣੇ ਆਪੇ ਨੂੰ ਸੋਚ ਵਿਚਾਰ ਅਤੇ ਆਪਣੇ ਮਨ ਨੂੰ ਕਾਬੂ ਕਰਕੇ ਮੈਂ ਵੇਖਿਆ ਹੈ, ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ।
English meaningReflecting upon my self, and conquering my mind, I have seen that there is no other friend like You.
ਜਿਉ ਤੂੰ ਰਾਖਹਿ. ਤਿਵ ਹੀ ਰਹਣਾ; ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥
jiau toon raakheh. tiv hee rahanaa; dukh sukh deveh kareh soee |3|
ਪੰਜਾਬੀ ਅਰਥਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
English meaningAs You keep me, so do I live. You are the Giver of peace and pleasure. Whatever You do, comes to pass. ||3||
ਆਸਾ ਮਨਸਾ ਦੋਊ ਬਿਨਾਸਤ; ਤਿ੍ਰਹੁ ਗੁਣ ਆਸ ਨਿਰਾਸ ਭਈ ॥
aasaa manasaa doaoo binaasat; trihu gun aas niraas bhee |
ਪੰਜਾਬੀ ਅਰਥਉਮੈਦ ਅਤੇ ਖਾਹਿਸ਼ ਮੈਂ ਦੋਨੇ ਮੇਟ ਛੱਡੀਆਂ ਹਨ ਅਤੇ ਤਿੰਨਾਂ ਲੱਛਣਾ (ਰਜੂ, ਸਤੁ, ਤਮੁ) ਵਾਲੀ ਮਾਇਆ ਦੀ ਲਾਲਸਾ ਭੀ ਮੈਂ ਤਿਆਗ ਦਿੱਤੀ ਹੈ।
English meaningHope and desire have both been dispelled; I have renounced my longing for the three qualities.
ਤੁਰੀਆਵਸਥਾ. ਗੁਰਮੁਖਿ ਪਾਈਐ; ਸੰਤ ਸਭਾ ਕੀ ਓਟ ਲਹੀ ॥੪॥
tureeaavasathaa. guramukh paaeeai; sant sabhaa kee ott lahee |4|
ਪੰਜਾਬੀ ਅਰਥਸਤਿ ਸੰਗਤ ਦੀ ਪਨਾਹ ਲੈਣ ਨਾਲ, ਗੁਰੂ ਦਾ ਸੱਚਾ ਸਿਖ ਪਰਮ ਅਨੰਦੀ ਦਸ਼ਾ ਨੂੰ ਪਰਾਪਤ ਹੋ ਜਾਂਦਾ ਹੈ।
English meaningThe Gurmukh obtains the state of ecstasy, taking to the Shelter of the Saints' Congregation. ||4||
ਗਿਆਨ ਧਿਆਨ ਸਗਲੇ ਸਭਿ ਜਪ ਤਪ; ਜਿਸੁ ਹਰਿ ਹਿਰਦੈ ਅਲਖ ਅਭੇਵਾ ॥
giaan dhiaan sagale sabh jap tap; jis har hiradai alakh abhevaa |
ਪੰਜਾਬੀ ਅਰਥਜਿਸ ਦੇ ਦਿਲ ਅੰਦਰ ਅਦ੍ਰਿਸ਼ਟ ਅਤੇ ਭੇਦ-ਰਹਿਤ ਵਾਹਿਗੁਰੂ ਵੱਸਦਾ ਹੈ, ਉਸ ਦੇ ਪੱਲੇ ਸਾਰੇ ਬ੍ਰਹਿਮ-ਬੋਧ, ਇਕਾਗਰਤਾ, ਸਿਮਰਨ ਅਤੇ ਤਪੱਸਿਆ ਹਨ।
English meaningAll wisdom and meditation, all chanting and penance, come to one whose heart is filled with the Invisible, Inscrutable Lord.
ਨਾਨਕ. ਰਾਮ ਨਾਮਿ ਮਨੁ ਰਾਤਾ; ਗੁਰਮਤਿ ਪਾਏ ਸਹਜ ਸੇਵਾ ॥੫॥੨੨॥
naanak. raam naam man raataa; guramat paae sehaj sevaa |5|22|
ਪੰਜਾਬੀ ਅਰਥਨਾਨਕ, ਜਿਸ ਦਾ ਹਿਰਦਾ ਸੁਆਮੀ ਦੇ ਨਾਮ ਨਾਲ ਰੰਗੀਜਿਆ ਹੈ, ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੀ ਟਹਿਲ ਸੇਵਾ ਨੂੰ ਸੁਖੈਨ ਹੀ ਪਾ ਲੈਂਦਾ ਹੈ।
English meaningO Nanak, one whose mind is imbued with the Lord's Name, finds the Guru's Teachings, and intuitively serves. ||5||22||
ਆਸਾ ਮਹਲਾ ੧ ਪੰਚਪਦੇ₂ ॥
aasaa mahalaa 1 panchapade₂ |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ। ਪੰਚਪਦੇ।
English meaningAasaa, First Mehl, Panch-Padhay:
ਮੋਹੁ ਕੁਟੰਬੁ; ਮੋਹੁ ਸਭ ਕਾਰ ॥
mohu kuttanb; mohu sabh kaar |
ਪੰਜਾਬੀ ਅਰਥਟੱਬਰ ਕਬੀਲੇ ਅਤੇ ਹੋਰ ਸਾਰੇ ਕੰਮਾਂ ਦੀ ਮਮਤਾ ਨੂੰ ਛੱਡ ਦੇ।
English meaningYour attachment to your family, your attachment to all your affairs
ਮੋਹੁ ਤੁਮ ਤਜਹੁ; ਸਗਲ ਵੇਕਾਰ ॥੧॥
mohu tum tajahu; sagal vekaar |1|
ਪੰਜਾਬੀ ਅਰਥਤੂੰ ਸੰਸਾਰੀ ਮਮਤਾ ਨੂੰ ਤਰਕ ਕਰ ਦੇ, ਇਸ ਸਭ ਪਾਪਾਂ ਦੀ ਮੂਲ ਹੈ!
English meaning- renounce all your attachments, for they are all corrupt. ||1||
ਮੋਹੁ ਅਰੁ ਭਰਮੁ ਤਜਹੁ; ਤੁਮੑ ਬੀਰ ॥
mohu ar bharam tajahu; tuma beer |
ਪੰਜਾਬੀ ਅਰਥਤੂੰ ਸੰਸਾਰੀ ਮਮਤਾ ਅਤੇ ਸੰਦੇਹ ਨਵਿਰਤ ਕਰ ਦੇ।
English meaningRenounce your attachments and doubts, O brother,
ਸਾਚੁ ਨਾਮੁ; ਰਿਦੇ ਰਵੈ ਸਰੀਰ ॥੧॥ ਰਹਾਉ ॥
saach naam; ride ravai sareer |1| rahaau |
ਪੰਜਾਬੀ ਅਰਥਹੇ ਭਰਾ! ਅਤੇ ਆਪਣੀ ਆਤਮਾ ਅਤੇ ਦੇਹਿ ਨਾਲ ਸਤਿਨਾਮ ਦਾ ਉਚਾਰਨ ਕਰ। ਠਹਿਰਾਉ।
English meaningand dwell upon the True Name within your heart and body. ||1||Pause||
ਸਚੁ ਨਾਮੁ; ਜਾ ਨਵ ਨਿਧਿ ਪਾਈ ॥
sach naam; jaa nav nidh paaee |
ਪੰਜਾਬੀ ਅਰਥਜਦ ਆਦਮੀ ਸਤਿਨਾਮ ਦੇ ਨੌ ਖ਼ਜ਼ਾਨੇ ਪਰਾਪਤ ਕਰ ਲੈਂਦਾ ਹੈ,
English meaningWhen one receives the nine treasures of the True Name,
ਰੋਵੈ ਪੂਤੁ ਨ ਕਲਪੈ ਮਾਈ ॥੨॥
rovai poot na kalapai maaee |2|
ਪੰਜਾਬੀ ਅਰਥਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ।
English meaninghis children do not weep, and his mother does not grieve. ||2||
ਏਤੁ ਮੋਹਿ; ਡੂਬਾ ਸੰਸਾਰੁ ॥
et mohi; ddoobaa sansaar |
ਪੰਜਾਬੀ ਅਰਥਇਸ ਸੰਸਾਰੀ ਮਮਤਾ ਅੰਦਰ ਜਗਤ ਡੁੱਬ ਗਿਆ ਹੈ।
English meaningIn this attachment, the world is drowning.
ਗੁਰਮੁਖਿ ਕੋਈ; ਉਤਰੈ ਪਾਰਿ ॥੩॥
guramukh koee; utarai paar |3|
ਪੰਜਾਬੀ ਅਰਥਕਿਸੇ ਵਿਰਲੇ ਪਵਿੱਤਰ ਪੁਰਸ਼ ਦਾ ਹੀ ਪਾਰ ਉਤਾਰਾ ਹੁੰਦਾ ਹੈ।
English meaningFew are the Gurmukhs who swim across. ||3||
ਏਤੁ ਮੋਹਿ; ਫਿਰਿ ਜੂਨੀ ਪਾਹਿ ॥
et mohi; fir joonee paeh |
ਪੰਜਾਬੀ ਅਰਥਇਸ ਮੋਹ ਦੇ ਰਾਹੀਂ ਪ੍ਰਾਣੀ, ਮੁੜ ਜਨਮ ਧਾਰਨ ਕਰਦੇ ਹਨ।
English meaningIn this attachment, people are reincarnated over and over again.
ਮੋਹੇ ਲਾਗਾ; ਜਮ ਪੁਰਿ ਜਾਹਿ ॥੪॥
mohe laagaa; jam pur jaeh |4|
ਪੰਜਾਬੀ ਅਰਥਦੁਨਿਆਵੀ ਮੁਹੱਬਤ ਨਾਲ ਚਿਮੜਿਆ ਹੋਇਆ ਇਨਸਾਨ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।
English meaningAttached to emotional attachment, they go to the city of Death. ||4||
ਗੁਰ ਦੀਖਿਆ ਲੇ; ਜਪੁ ਤਪੁ ਕਮਾਹਿ ॥
gur deekhiaa le; jap tap kamaeh |
ਪੰਜਾਬੀ ਅਰਥਗੁਰਾਂ ਦਾ ਉਪਦੇਸ਼ ਪਰਾਪਤ ਕਰਕੇ ਤੂੰ ਸਿਮਰਨ ਅਤੇ ਕਰੜੀ ਘਾਲ ਦੀ ਕਮਾਈ ਕਰ।
English meaningYou have received the Guru's Teachings - now practice meditation and penance.
ਨਾ ਮੋਹੁ ਤੂਟੈ; ਨਾ ਥਾਇ ਪਾਹਿ ॥੫॥
naa mohu toottai; naa thaae paeh |5|
ਪੰਜਾਬੀ ਅਰਥਨਾਂ ਸੰਸਾਰੀ ਮਮਤਾ ਟੁੱਟਦੀ ਹੈ, ਤੇ ਨਾਂ ਹੀ ਆਦਮੀ ਕਬੂਲ ਪੈਂਦਾ ਹੈ।
English meaningIf attachment is not broken, no one is approved. ||5||
ਨਦਰਿ ਕਰੇ; ਤਾ ਏਹੁ ਮੋਹੁ ਜਾਇ ॥
nadar kare; taa ehu mohu jaae |
ਪੰਜਾਬੀ ਅਰਥਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮਮਤਾ ਦੂਰ ਹੋ ਜਾਂਦੀ ਹੈ।
English meaningBut if He bestows His Glance of Grace, then this attachment departs.
ਨਾਨਕ. ਹਰਿ ਸਿਉ; ਰਹੈ ਸਮਾਇ ॥੬॥੨੩॥
naanak. har siau; rahai samaae |6|23|
ਪੰਜਾਬੀ ਅਰਥਇਨਸਾਨ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ, ਹੇ ਨਾਨਕ!
English meaningO Nanak, then one remains merged in the Lord. ||6||23||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਆਪਿ ਕਰੇ; ਸਚੁ ਅਲਖ ਅਪਾਰੁ ॥
aap kare; sach alakh apaar |
ਪੰਜਾਬੀ ਅਰਥਅਦ੍ਰਿਸ਼ਟ ਅਤੇ ਅਨੰਤ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ।
English meaningHe Himself does everything, the True, Invisible, Infinite Lord.
ਹਉ ਪਾਪੀ; ਤੂੰ ਬਖਸਣਹਾਰੁ ॥੧॥
hau paapee; toon bakhasanahaar |1|
ਪੰਜਾਬੀ ਅਰਥਮੈਂ ਗੁਨਾਹਗਾਰ ਹਾਂ ਅਤੇ ਤੂੰ ਮਾਫੀ ਦੇਣਹਾਰ।
English meaningI am a sinner, You are the Forgiver. ||1||
ਤੇਰਾ ਭਾਣਾ; ਸਭੁ ਕਿਛੁ ਹੋਵੈ ॥
teraa bhaanaa; sabh kichh hovai |
ਪੰਜਾਬੀ ਅਰਥਤੇਰੀ ਰਜਾ ਅੰਦਰ ਸਾਰਾ ਕੁਝ ਹੁੰਦਾ ਹੈ, ਹੇ ਵਾਹਿਗੁਰੂ।
English meaningBy Your Will, everything come to pass.
ਮਨਹਠਿ ਕੀਚੈ; ਅੰਤਿ ਵਿਗੋਵੈ ॥੧॥ ਰਹਾਉ ॥
manahatth keechai; ant vigovai |1| rahaau |
ਪੰਜਾਬੀ ਅਰਥਜੋ ਮਨ ਦੀ ਜ਼ਿੱਦ ਰਾਹੀਂ ਕੰਮ ਕਰਦਾ ਹੈ, ਉਹ ਆਖਿਰਕਾਰ ਤਬਾਹ ਹੋ ਜਾਂਦਾ ਹੈ। ਠਹਿਰਾਉ।
English meaningOne who acts in stubborn-mindedness is ruined in the end. ||1||Pause||
ਮਨਮੁਖ ਕੀ ਮਤਿ; ਕੂੜਿ ਵਿਆਪੀ ॥
manamukh kee mat; koorr viaapee |
ਪੰਜਾਬੀ ਅਰਥਆਪ ਹੁਦਰੇ ਮਨੁੱਸ਼ ਦੀ ਅਕਲ ਝੂਠ ਅੰਦਰ ਖੱਚਤ ਹੋਈ ਹੋਈ ਹੈ।
English meaningThe intellect of the self-willed manmukh is engrossed in falsehood.
ਬਿਨੁ ਹਰਿ ਸਿਮਰਣ; ਪਾਪਿ ਸੰਤਾਪੀ ॥੨॥
bin har simaran; paap santaapee |2|
ਪੰਜਾਬੀ ਅਰਥਰੱਬ ਦੀ ਬੰਦਗੀ ਦੇ ਬਗੈਰ, ਇਹ ਗੁਨਾਹ ਦੀ ਦੁਖੀ ਕੀਤੀ ਹੋਈ ਹੈ।
English meaningWithout the meditative remembrance of the Lord, it suffers in sin. ||2||
ਦੁਰਮਤਿ ਤਿਆਗਿ; ਲਾਹਾ ਕਿਛੁ ਲੇਵਹੁ ॥
duramat tiaag; laahaa kichh levahu |
ਪੰਜਾਬੀ ਅਰਥਮੰਦੀ ਅਕਲ ਨੂੰ ਛੱਡ ਕੇ, ਤੂੰ ਕੁੱਛ ਲਾਭ ਉਠਾ।
English meaningRenounce evil-mindedness, and you shall reap the rewards.
ਜੋ ਉਪਜੈ; ਸੋ ਅਲਖ ਅਭੇਵਹੁ ॥੩॥
jo upajai; so alakh abhevahu |3|
ਪੰਜਾਬੀ ਅਰਥਜਿਹੜਾ ਭੀ ਪੈਦਾ ਹੋਇਆ ਹੈ, ਉਹ ਅਗਾਧ ਭੇਦ-ਰਹਿਤ ਸੁਆਮੀ ਦੇ ਰਾਹੀਂ ਹੀ ਹੋਇਆ ਹੈ।
English meaningWhoever is born, comes through the Unknowable and Mysterious Lord. ||3||
ਐਸਾ ਹਮਰਾ; ਸਖਾ ਸਹਾਈ ॥
aisaa hamaraa; sakhaa sahaaee |
ਪੰਜਾਬੀ ਅਰਥਐਹੋ ਜੇਹਾ ਹੈ ਮੇਰਾ ਮਿੱਤ੍ਰ ਅਤੇ ਮਦਦਗਾਰ।
English meaningSuch is my Friend and Companion;
ਗੁਰ ਹਰਿ ਮਿਲਿਆ; ਭਗਤਿ ਦਿ੍ਰੜਾਈ ॥੪॥
gur har miliaa; bhagat drirraaee |4|
ਪੰਜਾਬੀ ਅਰਥਰੱਬ ਰੂਪ ਗੁਰਾਂ ਨੂੰ ਭੇਟਣ ਦੁਆਰਾ, ਮੇਰੇ ਅੰਦਰ ਸੁਆਮੀ ਦੀ ਪ੍ਰੇਮ-ਮਈ ਸੇਵਾ ਪੱਕੀ ਹੋ ਗਈ ਹੈ,
English meaningmeeting with the Guru, the Lord, devotion was implanted within me. ||4||
ਸਗਲਂੀ ਸਉਦਂੀ; ਤੋਟਾ ਆਵੈ ॥
sagalanee saudanee; tottaa aavai |
ਪੰਜਾਬੀ ਅਰਥਹੋਰ ਸਾਰਿਆਂ ਸੌਦਿਆਂ ਅੰਦਰ ਬੰਦੇ ਨੂੰ ਘਾਟਾ ਪੈਂਦਾ ਹੈ।
English meaningIn all other transactions, one suffers loss.
ਨਾਨਕ; ਰਾਮ ਨਾਮੁ ਮਨਿ ਭਾਵੈ ॥੫॥੨੪॥
naanak; raam naam man bhaavai |5|24|
ਪੰਜਾਬੀ ਅਰਥਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ।
English meaningThe Name of the Lord is pleasing to Nanak's mind. ||5||24||
ਆਸਾ ਮਹਲਾ ੧ ਚਉਪਦੇ₄ ॥
aasaa mahalaa 1 chaupade₄ |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ ਚਉਪਦੇ।
English meaningAasaa, First Mehl, Chau-Padhay:
ਵਿਦਿਆ ਵੀਚਾਰੀ; ਤਾਂ ਪਰਉਪਕਾਰੀ ॥
vidiaa veechaaree; taan praupakaaree |
ਪੰਜਾਬੀ ਅਰਥਜੇਕਰ ਤੂੰ ਇਲਮ ਦਾ ਵੀਚਾਰਵਾਨ ਹੈਂ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ।
English meaningContemplate and reflect upon knowledge, and you will become a benefactor to others.
ਜਾਂ ਪੰਚ ਰਾਸੀ; ਤਾਂ ਤੀਰਥ ਵਾਸੀ ॥੧॥
jaan panch raasee; taan teerath vaasee |1|
ਪੰਜਾਬੀ ਅਰਥਜਦ ਤੂੰ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਦਰੁਸਤ ਕਰ ਲੈਦਾ ਹੈ, ਤਦ ਤੂੰ ਯਾਤ੍ਰਾ-ਅਸਕਾਨ ਤੇ ਰਹਿਣ ਵਾਲਾ ਹੋ ਜਾਵੇਗਾ।
English meaningWhen you conquer the five passions, then you shall come to dwell at the sacred shrine of pilgrimage. ||1||
ਘੁੰਘਰੂ ਵਾਜੈ; ਜੇ ਮਨੁ ਲਾਗੈ ॥
ghungharoo vaajai; je man laagai |
ਪੰਜਾਬੀ ਅਰਥਜੇਕਰ ਮਨ ਅਸਥਿਰ ਹੋ ਜਾਵੇ, ਤਦ ਉਹ ਹੀ ਘੁੰਗਰੂਆਂ ਦਾ ਵੱਜਣਾ ਹੈ।
English meaningYou shall hear the vibrations of the tinkling bells, when your mind is held steady.
ਤਉ ਜਮੁ. ਕਹਾ ਕਰੇ; ਮੋ ਸਿਉ ਆਗੈ ॥੧॥ ਰਹਾਉ ॥
tau jam. kahaa kare; mo siau aagai |1| rahaau |
ਪੰਜਾਬੀ ਅਰਥਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ਠਹਿਰਾਉ।
English meaningSo what can the Messenger of Death do to me hereafter? ||1||Pause||
ਆਸ ਨਿਰਾਸੀ; ਤਉ ਸੰਨਿਆਸੀ ॥
aas niraasee; tau saniaasee |
ਪੰਜਾਬੀ ਅਰਥਜਦ ਬੰਦਾ ਖ਼ਾਹਿਸ਼ ਨੂੰ ਤਿਆਗ ਦਿੰਦਾ ਹੈ, ਤਦ ਉਹ ਤਿਆਗੀ ਥੀ ਵੰਞਦਾ ਹੈ।
English meaningWhen you abandon hope and desire, then you become a true Sannyaasi.
ਜਾਂ ਜਤੁ ਜੋਗੀ; ਤਾਂ ਕਾਇਆ ਭੋਗੀ ॥੨॥
jaan jat jogee; taan kaaeaa bhogee |2|
ਪੰਜਾਬੀ ਅਰਥਜਦ ਯੋਗੀ ਜੱਤ ਸੱਤ ਕਮਾਉਂਦਾ ਹੈ, ਤਦ ਉਹ ਦੇਹਿ ਦਾ ਅਨੰਦ ਮਾਣਦਾ ਹੈ।
English meaningWhen the Yogi practices abstinence, then he enjoys his body. ||2||
ਦਇਆ ਦਿਗੰਬਰੁ; ਦੇਹ ਬੀਚਾਰੀ ॥
deaa diganbar; deh beechaaree |
ਪੰਜਾਬੀ ਅਰਥਉਹੀ ਨਗਨ ਸਾਧੂ ਹੈ, ਜੋ ਤਰਸ ਕਰਦਾ ਹੈ ਅਤੇ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ।
English meaningThrough compassion, the naked hermit reflects upon his inner self.
ਆਪਿ ਮਰੈ; ਅਵਰਾ ਨਹ ਮਾਰੀ ॥੩॥
aap marai; avaraa neh maaree |3|
ਪੰਜਾਬੀ ਅਰਥਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾਂ ਨੂੰ ਨਹੀਂ ਮਾਰਦਾ।
English meaningHe slays his own self, instead of slaying others. ||3||
ਏਕੁ ਤੂ; ਹੋਰਿ ਵੇਸ ਬਹੁਤੇਰੇ ॥
ek too; hor ves bahutere |
ਪੰਜਾਬੀ ਅਰਥਤੂੰ ਹੇ ਸੁਆਮੀ! ਕੇਵਲ ਇਕ ਹੀ ਹੈਂ ਅਤੇ ਅਨੇਕਾਂ ਹਨ ਤੇਰੇ ਲਿਬਾਸ।
English meaningYou, O Lord, are the One, but You have so many Forms.
ਨਾਨਕੁ; ਜਾਣੈ ਚੋਜ ਨ. ਤੇਰੇ ॥੪॥੨੫॥
naanak; jaanai choj na. tere |4|25|
ਪੰਜਾਬੀ ਅਰਥਨਾਨਕ ਤੇਰੇ ਅਸਚਰਜ ਕੌਤਕਾਂ ਨੂੰ ਨਹੀਂ ਜਾਣਦਾ।
English meaningNanak does not know Your wondrous plays. ||4||25||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ ਪਹਿਲੀ ਪਾਤਸ਼ਾਹੀ।
English meaningAasaa, First Mehl:
ਏਕ ਨ. ਭਰੀਆ; ਗੁਣ ਕਰਿ ਧੋਵਾ ॥
ek na. bhareea; gun kar dhovaa |
ਪੰਜਾਬੀ ਅਰਥਮੈਂ ਕੇਵਲ ਇਕ ਅੱਧੇ ਪਾਪ ਨਾਲ ਲਿਬੜੀ ਹੋਈ ਨਹੀਂ ਜੋ ਮੈਂ ਨੇਕੀ ਨਾਲ ਧੋ ਕੇ ਸਾਫ (ਪਵਿੱਤ੍ਰ) ਹੋ ਜਾਵਾਂਗੀ।
English meaningI am not stained by only one sin, that could be washed clean by virtue.
ਮੇਰਾ ਸਹੁ ਜਾਗੈ; ਹਉ ਨਿਸਿ ਭਰਿ ਸੋਵਾ ॥੧॥
meraa sahu jaagai; hau nis bhar sovaa |1|
ਪੰਜਾਬੀ ਅਰਥਮੇਰਾ ਕੰਤ ਜਾਗਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।
English meaningMy Husband Lord is awake, while I sleep through the entire night of my life. ||1||
ਇਉ ਕਿਉ; ਕੰਤ ਪਿਆਰੀ ਹੋਵਾ ॥
eiau kiau; kant piaaree hovaa |
ਪੰਜਾਬੀ ਅਰਥਮੈਂ ਐਕੁਰ ਕਿਸ ਤਰ੍ਹਾਂ ਆਪਣੇ ਭਰਤੇ ਦੀ ਲਾਡਲੀ ਹੋ ਸਕਦੀ ਹਾਂ?
English meaningIn this way, how can I become dear to my Husband Lord?
ਸਹੁ ਜਾਗੈ; ਹਉ ਨਿਸ ਭਰਿ ਸੋਵਾ ॥੧॥ ਰਹਾਉ ॥
sahu jaagai; hau nis bhar sovaa |1| rahaau |
ਪੰਜਾਬੀ ਅਰਥਮੇਰਾ ਖ਼ਸਮ ਜਾਗਦਾ ਰਹਿੰਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਠਹਿਰਾਉ।
English meaningMy Husband Lord remains awake, while I sleep through the entire night of my life. ||1||Pause||