ਬੇਦ ਪੁਰਾਨ. ਸਾਧ ਮਗ ਸੁਨਿ ਕਰਿ; ਨਿਮਖ. ਨ ਹਰਿ ਗੁਨ ਗਾਵੈ ॥੧॥ ਰਹਾਉ ॥
bed puraan. saadh mag sun kar; nimakh. na har gun gaavai |1| rahaau |
ਪੰਜਾਬੀ ਅਰਥਇਨਸਾਨ ਵੇਦ, ਪੁਰਾਣ ਅਤੇ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ-ਰੀਤੀ ਨੂੰ ਸੁਣਦਾ ਹੈ, ਫਿਰ ਭੀ ਉਹ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕਰਦਾ। ਠਹਿਰਾਉ।
English meaningThis mind listens to the Vedas, the Puraanas, and the ways of the Holy Saints, but it does not sing the Glorious Praises of the Lord, for even an instant. ||1||Pause||
ਦੁਰਲਭ ਦੇਹ ਪਾਇ ਮਾਨਸ ਕੀ; ਬਿਰਥਾ ਜਨਮੁ ਸਿਰਾਵੈ ॥
duralabh deh paae maanas kee; birathaa janam siraavai |
ਪੰਜਾਬੀ ਅਰਥਸ਼ਕਲ ਨਾਲ ਹੱਥ ਲਗਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ, ਉਹ ਜਿੰਦਗੀ ਨੂੰ ਵਿਅਰਥ ਬਿਤਾਈ ਜਾਂਦਾ ਹੈ।
English meaningHaving obtained this human body, so very difficult to obtain, it is now being uselessly wasted.
ਮਾਇਆ ਮੋਹ, ਮਹਾ ਸੰਕਟ ਬਨ; ਤਾ ਸਿਉ ਰੁਚ ਉਪਜਾਵੈ ॥੧॥
maaeaa moh, mahaa sankatt ban; taa siau ruch upajaavai |1|
ਪੰਜਾਬੀ ਅਰਥਧਨ-ਦੌਲਤ ਦੀ ਪ੍ਰੀਤ ਪਰਮ ਦੁਖਦਾਈ ਜੰਗਲ ਹੈ, ਤਾਂ ਭੀ ਬੰਦਾ ਉਸ ਨਾਲ ਪਿਆਰ ਪੈਦਾ ਕਰਦਾ ਹੈ।
English meaningEmotional attachment to Maya is such a treacherous wilderness, and yet, people are in love with it. ||1||
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ; ਤਾ ਸਿਉ. ਨੇਹੁ ਨ ਲਾਵੈ ॥
antar baahar sadaa sang prabh; taa siau. nehu na laavai |
ਪੰਜਾਬੀ ਅਰਥਅੰਦਰ ਤੇ ਬਾਹਰ ਮਾਲਕ, ਸਦੀਵ ਹੀ ਜੀਵ ਦੇ ਨਾਲ ਹੈ। ਉਸ ਨਾਲ ਉਹ ਮੁਹੱਬਤ ਨਹੀਂ ਗੰਢਦਾ।
English meaningInwardly and outwardly, God is always with them, and yet, they do not enshrine Love for Him.
ਨਾਨਕ. ਮੁਕਤਿ ਤਾਹਿ ਤੁਮ ਮਾਨਹੁ; ਜਿਹ ਘਟਿ ਰਾਮੁ ਸਮਾਵੈ ॥੨॥੬॥
naanak. mukat taeh tum maanahu; jih ghatt raam samaavai |2|6|
ਪੰਜਾਬੀ ਅਰਥਨਾਨਕ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਸ ਦੇ ਦਿਲ ਅੰਦਰ ਸਰਬ-ਵਿਆਪਕ ਸੁਆਮੀ ਰਮਿਆ ਹੋਇਆ ਹੈ।
English meaningO Nanak, know that those whose hearts are filled with the Lord are liberated. ||2||6||
ਗਉੜੀ ਮਹਲਾ ੯ ॥
gaurree mahalaa 9 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਨੌਵੀਂ।
English meaningGauree, Ninth Mehl:
ਸਾਧੋ; ਰਾਮ ਸਰਨਿ ਬਿਸਰਾਮਾ ॥
saadho; raam saran bisaraamaa |
ਪੰਜਾਬੀ ਅਰਥਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ।
English meaningHoly Saadhus: rest and peace are in the Sanctuary of the Lord.
ਬੇਦ ਪੁਰਾਨ ਪੜੇ ਕੋ ਇਹ ਗੁਨ; ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥
bed puraan parre ko ih gun; simare har ko naamaa |1| rahaau |
ਪੰਜਾਬੀ ਅਰਥਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। ਠਹਿਰਾਉ।
English meaningThis is the blessing of studying the Vedas and the Puraanas, that you may meditate on the Name of the Lord. ||1||Pause||
ਲੋਭ ਮੋਹ. ਮਾਇਆ ਮਮਤਾ ਫੁਨਿ; ਅਉ ਬਿਖਿਅਨ ਕੀ ਸੇਵਾ ॥
lobh moh. maaeaa mamataa fun; aau bikhian kee sevaa |
ਪੰਜਾਬੀ ਅਰਥਲਾਲਚ, ਸੰਸਾਰੀ ਲਗਨ, ਧਨ ਦੌਲਤ, ਅਪਣੱਤ, ਬਦੀਆਂ ਦੀ ਚਾਕਰੀ,
English meaningGreed, emotional attachment to Maya, possessiveness, the service of evil, pleasure and pain,
ਹਰਖ ਸੋਗ ਪਰਸੈ ਜਿਹ ਨਾਹਨਿ; ਸੋ ਮੂਰਤਿ ਹੈ ਦੇਵਾ ॥੧॥
harakh sog parasai jih naahan; so moorat hai devaa |1|
ਪੰਜਾਬੀ ਅਰਥਅਤੇ ਫਿਰ ਖੁਸ਼ੀ ਤੇ ਗਮੀ ਜਿਸ ਨੂੰ ਨਹੀਂ ਛੋਹੰਦੀ, ਉਹ ਪੁਰਸ਼ ਪ੍ਰਕਾਸ਼ਵਾਨ-ਪ੍ਰਭੂ ਦਾ ਸਰੂਪ ਹੈ।
English meaning- those who are not touched by these, are the very embodiment of the Divine Lord. ||1||
ਸੁਰਗ ਨਰਕ. ਅੰਮਿ੍ਰਤ ਬਿਖੁ, ਏ ਸਭ; ਤਿਉ ਕੰਚਨ ਅਰੁ ਪੈਸਾ ॥
surag narak. amrit bikh, e sabh; tiau kanchan ar paisaa |
ਪੰਜਾਬੀ ਅਰਥਬਹਿਸ਼ਤ ਤੇ ਦੋਜ਼ਕ, ਸੁਧਾਰਸ ਤੇ ਜ਼ਹਿਰ ਅਤੇ ਸੋਨਾ ਤੇ ਪੈਸਾ ਇਹ ਸਾਰੇ ਉਸ ਨੂੰ ਇਕ ਸਮਾਨ ਹਨ।
English meaningHeaven and hell, ambrosial nectar and poison, gold and copper - these are all alike to them.
ਉਸਤਤਿ ਨਿੰਦਾ. ਏ ਸਮ ਜਾ ਕੈ; ਲੋਭੁ ਮੋਹੁ ਫੁਨਿ ਤੈਸਾ ॥੨॥
ausatat nindaa. e sam jaa kai; lobh mohu fun taisaa |2|
ਪੰਜਾਬੀ ਅਰਥਜਿਸ ਨੂੰ ਉਪਮਾ ਤੇ ਨਿੰਦਿਆ, ਲਾਲਚ ਤੇ ਸੰਤੁਸ਼ਟਤਾ, ਲਗਨ ਤੇ ਅਲੇਪਤਾ ਇਕੋ ਜੇਹੀਆਂ ਹਨ,
English meaningPraise and slander are all the same to them, as are greed and attachment. ||2||
ਦੁਖੁ ਸੁਖੁ. ਏ ਬਾਧੇ ਜਿਹ ਨਾਹਨਿ; ਤਿਹ ਤੁਮ ਜਾਨਉ ਗਿਆਨੀ ॥
dukh sukh. e baadhe jih naahan; tih tum jaanau giaanee |
ਪੰਜਾਬੀ ਅਰਥਅਤੇ ਜਿਸ ਨੂੰ ਇਹ ਪੀੜ ਤੇ ਪਰਸੰਨਤਾ ਬੰਨ੍ਹਦੀਆਂ ਨਹੀਂ, ਉਸ ਨੂੰ ਤੂੰ ਬ੍ਰਹਿਮ ਬੇਤਾ ਕਰ ਕੇ ਸਮਝ ਲੈ।
English meaningThey are not bound by pleasure and pain - know that they are truly wise.
ਨਾਨਕ. ਮੁਕਤਿ ਤਾਹਿ ਤੁਮ ਮਾਨਉ; ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥
naanak. mukat taeh tum maanau; ih bidh ko jo praanee |3|7|
ਪੰਜਾਬੀ ਅਰਥਨਾਨਕ ਤੂੰ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਹੜਾ ਜੀਵ ਇਸ ਪਰਕਾਰ ਦਾ ਹੈ।
English meaningO Nanak, recognize those mortal beings as liberated, who live this way of life. ||3||7||
ਗਉੜੀ ਮਹਲਾ ੯ ॥
gaurree mahalaa 9 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਨੌਵੀਂ।
English meaningGauree, Ninth Mehl:
ਮਨ ਰੇ; ਕਹਾ ਭਇਓ ਤੈ ਬਉਰਾ ॥
man re; kahaa bheo tai bauraa |
ਪੰਜਾਬੀ ਅਰਥਹੇ ਇਨਸਾਨਾਂ ਤੂੰ ਝੱਲਾ ਕਿਉਂ ਹੋ ਗਿਆ ਹੈਂ?
English meaningO mind, why have you gone crazy?
ਅਹਿਨਿਸਿ ਅਉਧ ਘਟੈ. ਨਹੀ ਜਾਨੈ; ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥
ahinis aaudh ghattai. nahee jaanai; bheo lobh sang hauraa |1| rahaau |
ਪੰਜਾਬੀ ਅਰਥਤੂੰ ਨਹੀਂ ਸਮਝਦਾ ਕਿ ਦਿਨ ਰਾਤ ਤੇਰੀ ਆਰਬਲਾ ਘਟਦੀ ਜਾ ਰਹੀ ਹੈ। ਲਾਲਚ ਦੇ ਨਾਲ ਤੂੰ ਤੁੱਛ ਹੋ ਗਿਆ ਹੈਂ। ਠਹਿਰਾਉ।
English meaningDon't you know that your life is decreasing, day and night? Your life is made worthless with greed. ||1||Pause||
ਜੋ ਤਨੁ ਤੈ ਅਪਨੋ ਕਰਿ ਮਾਨਿਓ; ਅਰੁ ਸੁੰਦਰ ਗਿ੍ਰਹ ਨਾਰੀ ॥
jo tan tai apano kar maanio; ar sundar grih naaree |
ਪੰਜਾਬੀ ਅਰਥਉਹ ਦੇਹਿ ਅਤੇ ਸੁਹਣਾ ਘਰ ਤੇ ਘਰਵਾਲੀ ਜਿਨ੍ਹਾਂ ਨੂੰ ਤੂੰ ਆਪਣੇ ਨਿਜ ਦੇ ਕਰ ਕੇ ਜਾਣਦਾ ਹੈ,
English meaningThat body, which you believe to be your own, and your beautiful home and spouse
ਇਨ ਮੈਂ. ਕਛੁ ਤੇਰੋ ਰੇ ਨਾਹਨਿ; ਦੇਖੋ ਸੋਚ ਬਿਚਾਰੀ ॥੧॥
ein main. kachh tero re naahan; dekho soch bichaaree |1|
ਪੰਜਾਬੀ ਅਰਥਇਨ੍ਹਾਂ ਵਿੱਚ ਤੇਰਾ ਕੁਝ ਭੀ ਨਹੀਂ। ਵੇਖ ਅਤੇ ਗਹੁ ਨਾਲ ਸੋਚ ਸਮਝ।
English meaning- none of these is yours to keep. See this, reflect upon it and understand. ||1||
ਰਤਨ ਜਨਮੁ ਅਪਨੋ. ਤੈ ਹਾਰਿਓ; ਗੋਬਿੰਦ ਗਤਿ. ਨਹੀ ਜਾਨੀ ॥
ratan janam apano. tai haario; gobind gat. nahee jaanee |
ਪੰਜਾਬੀ ਅਰਥਤੂੰ ਆਪਣਾ ਕੀਮਤੀ ਮਨੁੱਖੀ-ਜੀਵਨ ਗੁਆ ਲਿਆ ਹੈ, ਸ੍ਰਿਸ਼ਟੀ ਦੇ ਸੁਆਮੀ ਦਾ ਮਾਰਗ ਨਹੀਂ ਸਿੰਞਾਣਿਆ।
English meaningYou have wasted the precious jewel of this human life; you do not know the Way of the Lord of the Universe.
ਨਿਮਖ. ਨ ਲੀਨ ਭਇਓ ਚਰਨਨ ਸਿਂਉ; ਬਿਰਥਾ ਅਉਧ ਸਿਰਾਨੀ ॥੨॥
nimakh. na leen bheo charanan sinau; birathaa aaudh siraanee |2|
ਪੰਜਾਬੀ ਅਰਥਇਕ ਮੁਹਤ ਭਰ ਲਈ ਭੀ ਤੂੰ ਸੁਆਮੀ ਦੇ ਚਰਨਾਂ ਨਾਲ (ਅੰਦਰ) ਨਹੀਂ ਸਮਾਇਆ। ਤੇਰੀ ਉਮਰ ਬੇਫਾਇਦਾ ਹੀ ਬੀਤ ਗਈ ਹੈ।
English meaningYou have not been absorbed in the Lord's Feet, even for an instant. Your life has passed away in vain! ||2||
ਕਹੁ ਨਾਨਕ. ਸੋਈ ਨਰੁ ਸੁਖੀਆ; ਰਾਮ ਨਾਮ ਗੁਨ ਗਾਵੈ ॥
kahu naanak. soee nar sukheea; raam naam gun gaavai |
ਪੰਜਾਬੀ ਅਰਥਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ।
English meaningSays Nanak, that man is happy, who sings the Glorious Praises of the Lord's Name.
ਅਉਰ ਸਗਲ ਜਗੁ ਮਾਇਆ ਮੋਹਿਆ; ਨਿਰਭੈ ਪਦੁ. ਨਹੀ ਪਾਵੈ ॥੩॥੮॥
aaur sagal jag maaeaa mohiaa; nirabhai pad. nahee paavai |3|8|
ਪੰਜਾਬੀ ਅਰਥਹੋਰ ਸਾਰੇ ਇਨਸਾਨ ਮੋਹਨੀ ਨੇ ਲੱਟੂ ਬਣਾਏ ਹੋਏ ਹਨ। ਉਹ ਡਰ-ਰਹਿਤ ਮਰਤਬੇ ਨੂੰ ਪ੍ਰਾਪਤ ਨਹੀਂ ਹੁੰਦੇ।
English meaningAll the rest of the world is enticed by Maya; they do not obtain the state of fearless dignity. ||3||8||
ਗਉੜੀ ਮਹਲਾ ੯ ॥
gaurree mahalaa 9 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਨੌਵੀਂ।
English meaningGauree, Ninth Mehl:
ਨਰ; ਅਚੇਤ ਪਾਪ ਤੇ ਡਰੁ ਰੇ ॥
nar; achet paap te ddar re |
ਪੰਜਾਬੀ ਅਰਥਹੇ ਬੇਖ਼ਬਰ ਬੰਦੇ! ਤੂੰ ਗੁਨਾਹ ਤੋਂ ਭੈ ਕਰ।
English meaningYou people are unconscious; you should be afraid of sin.
ਦੀਨ ਦਇਆਲ ਸਗਲ ਭੈ ਭੰਜਨ; ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
deen deaal sagal bhai bhanjan; saran taeh tum par re |1| rahaau |
ਪੰਜਾਬੀ ਅਰਥਜੋ ਗਰੀਬਾਂ ਦੇ ਉਤੇ ਮਇਆਵਾਨ ਅਤੇ ਸਮੂਹ ਡਰ ਨਾਸ ਕਰਨ ਵਾਲਾ ਹੈ, ਤੂੰ ਉਸ ਦੀ ਸ਼ਰਣਾਗਤ ਸੰਭਾਲ। ਠਹਿਰਾਉ।
English meaningSeek the Sanctuary of the Lord, Merciful to the meek, Destroyer of all fear. ||1||Pause||
ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ. ਹੀਐ ਮੋ ਧਰੁ ਰੇ ॥
bed puraan jaas gun gaavat; taa ko naam. heeai mo dhar re |
ਪੰਜਾਬੀ ਅਰਥਆਪਣੇ ਅੰਤਹਕਰਨ ਅੰਦਰ ਤੂੰ ਉਸ ਦੇ ਨਾਮ ਨੂੰ ਟਿਕਾ, ਜਿਸ ਦੀ ਉਪਮਾ ਵੇਦ ਤੇ ਪੁਰਾਣ ਗਾਇਨ ਕਰਦੇ ਹਨ।
English meaningThe Vedas and the Puraanas sing His Praises; enshrine His Name within your heart.
ਪਾਵਨ ਨਾਮੁ. ਜਗਤਿ ਮੈ ਹਰਿ ਕੋ; ਸਿਮਰਿ ਸਿਮਰਿ. ਕਸਮਲ ਸਭ ਹਰੁ ਰੇ ॥੧॥
paavan naam. jagat mai har ko; simar simar. kasamal sabh har re |1|
ਪੰਜਾਬੀ ਅਰਥਪਵਿੱਤਰ ਹੈ ਨਾਮ ਵਾਹਿਗੁਰੂ ਦਾ ਜਹਾਨ ਅੰਦਰ। ਇਸ ਨੂੰ ਉਚਾਰਨ ਅਤੇ ਆਰਾਧਨ ਕਰਨ ਦੁਆਰਾ ਤੂੰ ਆਪਣੇ ਸਾਰੇ ਪਾਪ ਧੋਸੁਟੇਗਾ।
English meaningPure and sublime is the Name of the Lord in the world. Remembering it in meditation, all sinful mistakes shall be washed away. ||1||
ਮਾਨਸ ਦੇਹ. ਬਹੁਰਿ ਨਹ ਪਾਵੈ; ਕਛੂ ਉਪਾਉ ਮੁਕਤਿ ਕਾ ਕਰੁ ਰੇ ॥
maanas deh. bahur neh paavai; kachhoo upaau mukat kaa kar re |
ਪੰਜਾਬੀ ਅਰਥਹੇ ਬੰਦੇ! ਮਨੁੱਖੀ ਸਰੀਰ, ਮੁੜ ਤੈਨੂੰ ਹੱਥ ਨਹੀਂ ਆਉਣਾ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ।
English meaningYou shall not obtain this human body again; make the effort - try to achieve liberation!
ਨਾਨਕ ਕਹਤ. ਗਾਇ ਕਰੁਨਾ ਮੈ; ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥
naanak kehat. gaae karunaa mai; bhav saagar kai paar utar re |2|9|251|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ।
English meaningSays Nanak, sing of the Lord of compassion, and cross over the terrifying world-ocean. ||2||9||251||
ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ ॥
raag gaurree asattapadeea mahalaa 1 gaurree guaareree |
ਪੰਜਾਬੀ ਅਰਥਰਾਗ ਗਉੜੀ ਅਸ਼ਟਪਦੀਆਂ।ਪਾਤਸ਼ਾਹੀ ਪਹਿਲੀ ਗਊੜੀ ਗੁਆਰੇਰੀ।
English meaningRaag Gauree, Ashtpadheeyaa, First Mehl: Gauree Gwaarayree:
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English meaningOne Universal Creator God. Truth Is The Name. Creative Being Personified. By Guru's Grace:
ਨਿਧਿ ਸਿਧਿ; ਨਿਰਮਲ ਨਾਮੁ ਬੀਚਾਰੁ ॥
nidh sidh; niramal naam beechaar |
ਪੰਜਾਬੀ ਅਰਥ(ਨੌਂ) ਖ਼ਜ਼ਾਨੇ ਅਤੇ (ਅਠਾਰਾਂ) ਕਰਾਮਾਤਾਂ ਪਵਿੱਤ੍ਰ ਨਾਮ ਦੇ ਸਿਮਰਨ ਵਿੱਚ ਹਨ।
English meaningThe nine treasures and the miraculous spiritual powers come by contemplating the Immaculate Naam, the Name of the Lord.
ਪੂਰਨ ਪੂਰਿ ਰਹਿਆ; ਬਿਖੁ ਮਾਰਿ ॥
pooran poor rahiaa; bikh maar |
ਪੰਜਾਬੀ ਅਰਥਮਾਇਆ ਦੀ ਜ਼ਹਿਰ ਨੂੰ ਨਾਸ ਕਰ ਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ-ਥਾਈ ਵਿਆਪਕ ਵੇਖਦਾ ਹੈ।
English meaningThe Perfect Lord is All-pervading everywhere; He destroys the poison of Maya.
ਤਿ੍ਰਕੁਟੀ ਛੂਟੀ; ਬਿਮਲ ਮਝਾਰਿ ॥
trikuttee chhoottee; bimal majhaar |
ਪੰਜਾਬੀ ਅਰਥਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ ਤਿੰਨਾਂ ਗੁਣਾਂ ਤੋਂ ਖਲਾਸੀ ਪਾ ਗਿਆ ਹਾਂ।
English meaningI am rid of the three-phased Maya, dwelling in the Pure Lord.