ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 255

Sri Guru Granth Sahib Ji

Read respectfully, Ang by Ang, with available transliteration and meanings.

↗

ਅਪਨੀ ਕਿ੍ਰਪਾ ਕਰਹੁ; ਭਗਵੰਤਾ ॥

apanee kripaa karahu; bhagavantaa |

ਪੰਜਾਬੀ ਅਰਥ

ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!

English meaning

Please shower me with Your Mercy, O Lord God!

↗

ਛਾਡਿ ਸਿਆਨਪ; ਬਹੁ ਚਤੁਰਾਈ ॥

chhaadd siaanap; bahu chaturaaee |

ਪੰਜਾਬੀ ਅਰਥ

ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,

English meaning

I have given up my excessive cleverness and scheming,

↗

ਸੰਤਨ ਕੀ; ਮਨ ਟੇਕ ਟਿਕਾਈ ॥

santan kee; man ttek ttikaaee |

ਪੰਜਾਬੀ ਅਰਥ

ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।

English meaning

and I have taken the support of the Saints as my mind's support.

↗

ਛਾਰੁ ਕੀ ਪੁਤਰੀ; ਪਰਮ ਗਤਿ ਪਾਈ ॥

chhaar kee putaree; param gat paaee |

ਪੰਜਾਬੀ ਅਰਥ

ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,

English meaning

Even a puppet of ashes attains the supreme status,

↗

ਨਾਨਕ; ਜਾ ਕਉ ਸੰਤ ਸਹਾਈ ॥੨੩॥

naanak; jaa kau sant sahaaee |23|

ਪੰਜਾਬੀ ਅਰਥ

ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!

English meaning

O Nanak, if it has the help and support of the Saints. ||23||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਜੋਰ ਜੁਲਮ ਫੂਲਹਿ ਘਨੋ; ਕਾਚੀ ਦੇਹ ਬਿਕਾਰ ॥

jor julam fooleh ghano; kaachee deh bikaar |

ਪੰਜਾਬੀ ਅਰਥ

ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।

English meaning

Practicing oppression and tyranny, he puffs himself up; he acts in corruption with his frail, perishable body.

↗

ਅਹੰਬੁਧਿ ਬੰਧਨ ਪਰੇ; ਨਾਨਕ ਨਾਮ ਛੁਟਾਰ ॥੧॥

ahanbudh bandhan pare; naanak naam chhuttaar |1|

ਪੰਜਾਬੀ ਅਰਥ

ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।

English meaning

He is bound by his egotistical intellect; O Nanak, salvation comes only through the Naam, the Name of the Lord. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਜਜਾ ਜਾਨੈ; ਹਉ ਕਛੁ ਹੂਆ ॥

jajaa jaanai; hau kachh hooaa |

ਪੰਜਾਬੀ ਅਰਥ

ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,

English meaning

JAJJA: When someone, in his ego, believes that he has become something,

↗

ਬਾਧਿਓ; ਜਿਉ ਨਲਿਨੀ ਭ੍ਰਮਿ ਸੂਆ ॥

baadhio; jiau nalinee bhram sooaa |

ਪੰਜਾਬੀ ਅਰਥ

ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।

English meaning

he is caught in his error, like a parrot in a trap.

↗

ਜਉ ਜਾਨੈ; ਹਉ ਭਗਤੁ ਗਿਆਨੀ ॥

jau jaanai; hau bhagat giaanee |

ਪੰਜਾਬੀ ਅਰਥ

ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,

English meaning

When he believes, in his ego, that he is a devotee and a spiritual teacher,

↗

ਆਗੈ ਠਾਕੁਰਿ; ਤਿਲੁ ਨਹੀ ਮਾਨੀ ॥

aagai tthaakur; til nahee maanee |

ਪੰਜਾਬੀ ਅਰਥ

ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।

English meaning

then, in the world hereafter, the Lord of the Universe shall have no regard for him at all.

↗

ਜਉ ਜਾਨੈ; ਮੈ ਕਥਨੀ ਕਰਤਾ ॥

jau jaanai; mai kathanee karataa |

ਪੰਜਾਬੀ ਅਰਥ

ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,

English meaning

When he believes himself to be a preacher,

↗

ਬਿਆਪਾਰੀ; ਬਸੁਧਾ ਜਿਉ ਫਿਰਤਾ ॥

biaapaaree; basudhaa jiau firataa |

ਪੰਜਾਬੀ ਅਰਥ

ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।

English meaning

he is merely a peddler wandering over the earth.

↗

ਸਾਧਸੰਗਿ; ਜਿਹ ਹਉਮੈ ਮਾਰੀ ॥

saadhasang; jih haumai maaree |

ਪੰਜਾਬੀ ਅਰਥ

ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,

English meaning

But one who conquers his ego in the Company of the Holy,

↗

ਨਾਨਕ. ਤਾ ਕਉ; ਮਿਲੇ ਮੁਰਾਰੀ ॥੨੪॥

naanak. taa kau; mile muraaree |24|

ਪੰਜਾਬੀ ਅਰਥ

ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।

English meaning

O Nanak, meets the Lord. ||24||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਝਾਲਾਘੇ. ਉਠਿ ਨਾਮੁ ਜਪਿ; ਨਿਸਿ ਬਾਸੁਰ ਆਰਾਧਿ ॥

jhaalaaghe. utth naam jap; nis baasur aaraadh |

ਪੰਜਾਬੀ ਅਰਥ

ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।

English meaning

Rise early in the morning, and chant the Naam; worship and adore the Lord, night and day.

↗

ਕਾਰ੍ਹਾ ਤੁਝੈ. ਨ ਬਿਆਪਈ; ਨਾਨਕ. ਮਿਟੈ ਉਪਾਧਿ ॥੧॥

kaarhaa tujhai. na biaapee; naanak. mittai upaadh |1|

ਪੰਜਾਬੀ ਅਰਥ

ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।

English meaning

Anxiety shall not afflict you, O Nanak, and your misfortune shall vanish. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਝਝਾ; ਝੂਰਨੁ ਮਿਟੈ ਤੁਮਾਰੋ ॥

jhajhaa; jhooran mittai tumaaro |

ਪੰਜਾਬੀ ਅਰਥ

ਝ - ਤੇਰਾ ਪਸਚਾਤਾਪ ਮੁਕ ਜਾਵੇਗਾ,

English meaning

JHAJHA: Your sorrows shall depart,

↗

ਰਾਮ ਨਾਮ ਸਿਉ; ਕਰਿ ਬਿਉਹਾਰੋ ॥

raam naam siau; kar biauhaaro |

ਪੰਜਾਬੀ ਅਰਥ

ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।

English meaning

when you deal with the Lord's Name.

↗

ਝੂਰਤ ਝੂਰਤ; ਸਾਕਤ ਮੂਆ ॥

jhoorat jhoorat; saakat mooaa |

ਪੰਜਾਬੀ ਅਰਥ

ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,

English meaning

The faithless cynic dies in sorrow and pain;

↗

ਜਾ ਕੈ ਰਿਦੈ; ਹੋਤ ਭਾਉ ਬੀਆ ॥

jaa kai ridai; hot bhaau beea |

ਪੰਜਾਬੀ ਅਰਥ

ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।

English meaning

his heart is filled with the love of duality.

↗

ਝਰਹਿ ਕਸੰਮਲ ਪਾਪ; ਤੇਰੇ ਮਨੂਆ ॥

jhareh kasamal paap; tere manooaa |

ਪੰਜਾਬੀ ਅਰਥ

ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,

English meaning

Your evil deeds and sins shall fall away, O my mind,

↗

ਅੰਮਿ੍ਰਤ ਕਥਾ; ਸੰਤਸੰਗਿ ਸੁਨੂਆ ॥

amrit kathaa; santasang sunooaa |

ਪੰਜਾਬੀ ਅਰਥ

ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।

English meaning

listening to the ambrosial speech in the Society of the Saints.

↗

ਝਰਹਿ; ਕਾਮ ਕ੍ਰੋਧ ਦ੍ਰੁਸਟਾਈ ॥

jhareh; kaam krodh drusattaaee |

ਪੰਜਾਬੀ ਅਰਥ

ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,

English meaning

Sexual desire, anger and wickedness fall away,

↗

ਨਾਨਕ; ਜਾ ਕਉ ਕਿ੍ਰਪਾ ਗੁਸਾਈ ॥੨੫॥

naanak; jaa kau kripaa gusaaee |25|

ਪੰਜਾਬੀ ਅਰਥ

ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।

English meaning

O Nanak, from those who are blessed by the Mercy of the Lord of the World. ||25||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਞਤਨ ਕਰਹੁ ਤੁਮ ਅਨਿਕ ਬਿਧਿ; ਰਹਨੁ. ਨ ਪਾਵਹੁ ਮੀਤ ॥

yatan karahu tum anik bidh; rehan. na paavahu meet |

ਪੰਜਾਬੀ ਅਰਥ

ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!

English meaning

You can try all sorts of things, but you still cannot remain here, my friend.

↗

ਜੀਵਤ ਰਹਹੁ. ਹਰਿ ਹਰਿ ਭਜਹੁ; ਨਾਨਕ. ਨਾਮ ਪਰੀਤਿ ॥੧॥

jeevat rahahu. har har bhajahu; naanak. naam pareet |1|

ਪੰਜਾਬੀ ਅਰਥ

ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।

English meaning

But you shall live forevermore, O Nanak, if you vibrate and love the Naam, the Name of the Lord, Har, Har. ||1||

↗

ਪਵੜੀ ॥

pavarree |

ਪੰਜਾਬੀ ਅਰਥ

ਪਉੜੀ।

English meaning

Pauree:

↗

ਞੰਞਾ ਞਾਣਹੁ. ਦਿ੍ਰੜੁ ਸਹੀ; ਬਿਨਸਿ; ਜਾਤ ਏਹ ਹੇਤ ॥

yanyaa yaanahu. drirr sahee; binas; jaat eeh het |

ਪੰਜਾਬੀ ਅਰਥ

ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।

English meaning

NYANYA: Know this as absolutely correct, that that this ordinary love shall come to an end.

↗

ਗਣਤੀ ਗਣਉ. ਨ ਗਣਿ ਸਕਉ; ਊਠਿ ਸਿਧਾਰੇ ਕੇਤ ॥

ganatee gnau. na gan skau; aootth sidhaare ket |

ਪੰਜਾਬੀ ਅਰਥ

ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?

English meaning

You may count and calculate as much as you want, but you cannot count how many have arisen and departed.

↗

ਞੋ ਪੇਖਉ. ਸੋ ਬਿਨਸਤਉ; ਕਾ ਸਿਉ ਕਰੀਐ ਸੰਗੁ ॥

yo pekhau. so binastau; kaa siau kareeai sang |

ਪੰਜਾਬੀ ਅਰਥ

ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?

English meaning

Whoever I see shall perish. With whom should I associate?

↗

ਞਾਣਹੁ ਇਆ ਬਿਧਿ. ਸਹੀ ਚਿਤ; ਝੂਠਉ ਮਾਇਆ ਰੰਗੁ ॥

yaanahu eaa bidh. sahee chit; jhootthau maaeaa rang |

ਪੰਜਾਬੀ ਅਰਥ

ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।

English meaning

Know this as true in your consciousness, that the love of Maya is false.

↗

ਞਾਣਤ ਸੋਈ. ਸੰਤੁ ਸੁਇ; ਭ੍ਰਮ ਤੇ. ਕੀਚਿਤ ਭਿੰਨ ॥

yaanat soee. sant sue; bhram te. keechit bhin |

ਪੰਜਾਬੀ ਅਰਥ

ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।

English meaning

He alone knows, and he alone is a Saint, who is free of doubt.

↗

ਅੰਧ ਕੂਪ ਤੇ. ਤਿਹ ਕਢਹੁ; ਜਿਹ ਹੋਵਹੁ ਸੁਪ੍ਰਸੰਨ ॥

andh koop te. tih kadtahu; jih hovahu suprasan |

ਪੰਜਾਬੀ ਅਰਥ

ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।

English meaning

He is lifted up and out of the deep dark pit; the Lord is totally pleased with him.

↗

ਞਾ ਕੈ ਹਾਥਿ ਸਮਰਥ; ਤੇ ਕਾਰਨ ਕਰਨੈ ਜੋਗ ॥

yaa kai haath samarath; te kaaran karanai jog |

ਪੰਜਾਬੀ ਅਰਥ

ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।

English meaning

God's Hand is All-powerful; He is the Creator, the Cause of causes.

↗

ਨਾਨਕ. ਤਿਹ ਉਸਤਤਿ ਕਰਉ; ਞਾਹੂ ਕੀਓ ਸੰਜੋਗ ॥੨੬॥

naanak. tih usatat krau; yaahoo keeo sanjog |26|

ਪੰਜਾਬੀ ਅਰਥ

ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।

English meaning

O Nanak, praise the One, who joins us to Himself. ||26||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਟੂਟੇ ਬੰਧਨ ਜਨਮ ਮਰਨ; ਸਾਧ ਸੇਵ ਸੁਖੁ ਪਾਇ ॥

ttootte bandhan janam maran; saadh sev sukh paae |

ਪੰਜਾਬੀ ਅਰਥ

ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।

English meaning

The bondage of birth and death is broken and peace is obtained, by serving the Holy.

↗

ਨਾਨਕ. ਮਨਹੁ ਨ ਬੀਸਰੈ; ਗੁਣ ਨਿਧਿ ਗੋਬਿਦ ਰਾਇ ॥੧॥

naanak. manahu na beesarai; gun nidh gobid raae |1|

ਪੰਜਾਬੀ ਅਰਥ

ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।

English meaning

O Nanak, may I never forget from my mind, the Treasure of Virtue, the Sovereign Lord of the Universe. ||1||

↗

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

↗

ਟਹਲ ਕਰਹੁ. ਤਉ ਏਕ ਕੀ; ਜਾ ਤੇ. ਬਿ੍ਰਥਾ ਨ ਕੋਇ ॥

ttehal karahu. tau ek kee; jaa te. brithaa na koe |

ਪੰਜਾਬੀ ਅਰਥ

ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।

English meaning

Work for the One Lord; no one returns empty-handed from Him.

↗

ਮਨਿ ਤਨਿ ਮੁਖਿ ਹੀਐ ਬਸੈ; ਜੋ ਚਾਹਹੁ ਸੋ ਹੋਇ ॥

man tan mukh heeai basai; jo chaahahu so hoe |

ਪੰਜਾਬੀ ਅਰਥ

ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।

English meaning

When the Lord abides within your mind, body, mouth and heart, then whatever you desire shall come to pass.

↗

ਟਹਲ ਮਹਲ ਤਾ ਕਉ ਮਿਲੈ; ਜਾ ਕਉ ਸਾਧ ਕਿ੍ਰਪਾਲ ॥

ttehal mehal taa kau milai; jaa kau saadh kripaal |

ਪੰਜਾਬੀ ਅਰਥ

ਕੇਵਲ ਉਹੀ ਪ੍ਰਭੂ ਦੀ ਟਹਿਲ ਸੇਵਾ ਅਤੇ ਮੰਦਰ ਨੂੰ ਪਰਾਪਤ ਕਰਦਾ ਹੈ, ਜਿਸ ਉਤੇ ਸੰਤ ਦਇਆਲ ਹੈ।

English meaning

He alone obtains the Lord's service, and the Mansion of His Presence, unto whom the Holy Saint is compassionate.

↗

ਸਾਧੂ ਸੰਗਤਿ ਤਉ ਬਸੈ; ਜਉ ਆਪਨ ਹੋਹਿ ਦਇਆਲ ॥

saadhoo sangat tau basai; jau aapan hohi deaal |

ਪੰਜਾਬੀ ਅਰਥ

ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।

English meaning

He joins the Saadh Sangat, the Company of the Holy, only when the Lord Himself shows His Mercy.

↗

ਟੋਹੇ ਟਾਹੇ ਬਹੁ ਭਵਨ; ਬਿਨੁ ਨਾਵੈ. ਸੁਖੁ ਨਾਹਿ ॥

ttohe ttaahe bahu bhavan; bin naavai. sukh naeh |

ਪੰਜਾਬੀ ਅਰਥ

ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।

English meaning

I have searched and searched, across so many worlds, but without the Name, there is no peace.

↗

ਟਲਹਿ ਜਾਮ ਕੇ ਦੂਤ ਤਿਹ; ਜੁ ਸਾਧੂ ਸੰਗਿ ਸਮਾਹਿ ॥

ttaleh jaam ke doot tih; ju saadhoo sang samaeh |

ਪੰਜਾਬੀ ਅਰਥ

ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।

English meaning

The Messenger of Death retreats from those who dwell in the Saadh Sangat.

↗

ਬਾਰਿ ਬਾਰਿ ਜਾਉ ਸੰਤ ਸਦਕੇ ॥

baar baar jaau sant sadake |

ਪੰਜਾਬੀ ਅਰਥ

ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,

English meaning

Again and again, I am forever devoted to the Saints.

↗

ਨਾਨਕ; ਪਾਪ ਬਿਨਾਸੇ ਕਦਿ ਕੇ ॥੨੭॥

naanak; paap binaase kad ke |27|

ਪੰਜਾਬੀ ਅਰਥ

ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।

English meaning

O Nanak, my sins from so long ago have been erased. ||27||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਠਾਕ. ਨ ਹੋਤੀ, ਤਿਨਹੁ ਦਰਿ; ਜਿਹ ਹੋਵਹੁ ਸੁਪ੍ਰਸੰਨ ॥

tthaak. na hotee, tinahu dar; jih hovahu suprasan |

ਪੰਜਾਬੀ ਅਰਥ

ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।

English meaning

Those beings, with whom the Lord is thoroughly pleased, meet with no obstacles at His Door.

↗

ਜੋ ਜਨ ਪ੍ਰਭਿ ਅਪੁਨੇ ਕਰੇ; ਨਾਨਕ. ਤੇ ਧਨਿ ਧੰਨਿ ॥੧॥

jo jan prabh apune kare; naanak. te dhan dhan |1|

ਪੰਜਾਬੀ ਅਰਥ

ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।

English meaning

Those humble beings whom God has made His own, O Nanak, are blessed, so very blessed. ||1||