ਨਾਨਕ ਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ ॥੫੫॥
naanak deejai naam daan; raakhau heeai paroe |55|
ਪੰਜਾਬੀ ਅਰਥਮੈਂ ਨਾਨਕ ਨੂੰ ਆਪਣੇ ਨਾਮ ਦੀ ਦਾਤ ਬਖਸ਼ ਤਾਂ ਜੋ ਮੈਂ ਇਸ ਨੂੰ ਆਪਣੇ ਚਿੱਤ ਅੰਦਰ ਪਰੋ ਕੇ ਰੱਖਾਂ।
English meaningNanak: grant me the Gift of Your Name, Lord, that I may string it and keep it within my heart. ||55||
ਸਲੋਕੁ ॥
salok |
ਗੁਰਦੇਵ ਮਾਤਾ. ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥
guradev maataa. guradev pitaa; guradev suaamee paramesuraa |
ਪੰਜਾਬੀ ਅਰਥਰੱਬ-ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ-ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ-ਰੂਪ ਗੁਰੂ ਹੀ ਮੇਰਾ ਪ੍ਰਭੂ ਤੇ ਪਰਮ ਵਾਹਿਗੁਰੂ ਹੈ।
English meaningThe Divine Guru is our mother, the Divine Guru is our father; the Divine Guru is our Lord and Master, the Transcendent Lord.
ਗੁਰਦੇਵ ਸਖਾ. ਅਗਿਆਨ ਭੰਜਨੁ; ਗੁਰਦੇਵ ਬੰਧਿਪ ਸਹੋਦਰਾ ॥
guradev sakhaa. agiaan bhanjan; guradev bandhip sahodaraa |
ਪੰਜਾਬੀ ਅਰਥਰੱਬ-ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ, ਅਤੇ ਰੱਬ-ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
English meaningThe Divine Guru is my companion, the Destroyer of ignorance; the Divine Guru is my relative and brother.
ਗੁਰਦੇਵ ਦਾਤਾ. ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ ਨਿਰੋਧਰਾ ॥
guradev daataa. har naam upadesai; guradev mant nirodharaa |
ਪੰਜਾਬੀ ਅਰਥਰੱਬ-ਰੂਪ ਗੁਰੂ, ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ-ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।
English meaningThe Divine Guru is the Giver, the Teacher of the Lord's Name. The Divine Guru is the Mantra which never fails.
ਗੁਰਦੇਵ ਸਾਂਤਿ. ਸਤਿ ਬੁਧਿ ਮੂਰਤਿ; ਗੁਰਦੇਵ ਪਾਰਸ ਪਰਸ ਪਰਾ ॥
guradev saant. sat budh moorat; guradev paaras paras paraa |
ਪੰਜਾਬੀ ਅਰਥਰੱਬ ਰੂਪ ਗੁਰੂ ਠੰਢ-ਚੈਨ, ਸੱਚ ਅਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਜੀ ਪਾਰਸ, ਜਿਸ ਨਾਲ ਛੂਹ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ।
English meaningThe Divine Guru is the image of peace, truth and wisdom. The Divine Guru is the Philosopher's Stone - touching it, one is transformed.
ਗੁਰਦੇਵ ਤੀਰਥੁ. ਅੰਮਿ੍ਰਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥
guradev teerath. amrit sarovar; gur giaan majan aparanparaa |
ਪੰਜਾਬੀ ਅਰਥਰੱਬ ਰੂਪ ਗੁਰੂ ਜੀ ਯਾਤ੍ਰਾ ਅਸਥਾਨ ਅਤੇ ਆਬਿ-ਹਿਯਾਤ ਦੇ ਤਾਲਾਬ ਹਨ। ਗੁਰਾਂ ਦੇ ਬ੍ਰਹਿਮ ਬੀਚਾਰ ਅੰਦਰ ਇਸ਼ਨਾਨ ਕਰਨ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।
English meaningThe Divine Guru is the sacred shrine of pilgrimage, and the pool of divine nectar; bathing in the Guru's wisdom, one experiences the Infinite.
ਗੁਰਦੇਵ ਕਰਤਾ. ਸਭਿ ਪਾਪ ਹਰਤਾ; ਗੁਰਦੇਵ. ਪਤਿਤ, ਪਵਿਤ ਕਰਾ ॥
guradev karataa. sabh paap harataa; guradev. patit, pavit karaa |
ਪੰਜਾਬੀ ਅਰਥਰੱਬ-ਰੂਪ ਗੁਰੂ ਜੀ ਸਿਰਜਣਹਾਰ ਅਤੇ ਸਮੂਹ ਗੁਨਾਹਾਂ ਤੇ ਨਾਸ ਕਰਨ ਵਾਲੇ ਹਨ ਅਤੇ ਰੱਥ-ਰੂਪ ਗੁਰੂ ਜੀ ਅਪਵਿੱਤ੍ਰਾਂ ਨੂੰ ਪਵਿੱਤ੍ਰ ਕਰਨਹਾਰ ਹਨ।
English meaningThe Divine Guru is the Creator, and the Destroyer of all sins; the Divine Guru is the Purifier of sinners.
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ. ਹਰਿ ਜਪਿ ਉਧਰਾ ॥
guradev aad jugaad jug jug; guradev mant. har jap udharaa |
ਪੰਜਾਬੀ ਅਰਥਰੱਬ-ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਆਰੰਭ ਤੋਂ ਅਤੇ ਹਰ ਯੁੱਗ ਵਿੱਚ ਹੈ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਨ ਕਰਨ ਦੁਆਰਾ ਪ੍ਰਾਣੀ ਦਾ ਪਾਰ-ਉਤਾਰਾ ਹੋ ਜਾਂਦਾ ਹੈ।
English meaningThe Divine Guru existed in the very beginning, throughout the ages, in each and every age. The Divine Guru is the Mantra of the Lord's Name; chanting it, one is saved.
ਗੁਰਦੇਵ ਸੰਗਤਿ. ਪ੍ਰਭ ਮੇਲਿ ਕਰਿ ਕਿਰਪਾ; ਹਮ ਮੂੜ ਪਾਪੀ. ਜਿਤੁ ਲਗਿ ਤਰਾ ॥
guradev sangat. prabh mel kar kirapaa; ham moorr paapee. jit lag taraa |
ਪੰਜਾਬੀ ਅਰਥਮੇਰੇ ਮਾਲਕ, ਰਹਿਮ ਕਰ, ਮੈਂ ਬੁੱਧੂ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਨ ਨਾਲ ਜੋੜ ਦੇ, ਜਿਸ ਨਾਲ ਲਗ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾ।
English meaningO God, please be merciful to me, that I may be with the Divine Guru; I am a foolish sinner, but holding onto Him, I will be carried across.
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ. ਹਰਿ ਨਮਸਕਰਾ ॥੧॥
guradev satigur paarabraham paramesar; guradev naanak. har namasakaraa |1|
ਪੰਜਾਬੀ ਅਰਥਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਹੈ ਉਤਕ੍ਰਿਸ਼ਟ ਸਾਹਿਬ ਅਤੇ ਵਿਸ਼ਾਲ ਵਾਹਿਗੁਰੂ ਹੈ। ਈਸ਼ਵਰੀ ਤੋਂ ਰੱਬ ਰੂਪ ਗੁਰੂ ਨੂੰ ਨਾਨਕ, ਬੰਦਨਾ ਕਰਦਾ ਹੈ।
English meaningThe Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
ਏਹੁ ਸਲੋਕੁ ਆਦਿ ਅੰਤਿ ਪੜਣਾ ॥
ehu salok aad ant parranaa |
ਪੰਜਾਬੀ ਅਰਥਇਹ ਸਲੋਕ ਆਰੰਭ ਅਤੇ ਅਖੀਰ ਵਿੱਚ ਪੜ੍ਹਣਾ।
English meaningRead this Salok at the beginning, and at the end. ||
ਗਉੜੀ ਸੁਖਮਨੀ ਮਃ ੫ ॥
gaurree sukhamanee mahalaa 5 |
ਪੰਜਾਬੀ ਅਰਥਗਉੜੀ ਵਿੱਚ ਠੰਢ-ਚੈਨ ਦਾ ਮੋਤੀ ਪਾਤਸ਼ਾਹੀ ਪੰਜਵੀ।
English meaningGauree Sukhmani, Fifth Mehl,
ਸਲੋਕੁ ॥
salok |
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English meaningOne Universal Creator God. By The Grace Of The True Guru:
ਆਦਿ ਗੁਰਏ; ਨਮਹ ॥
aad gure; namah |
ਪੰਜਾਬੀ ਅਰਥਮੈਂ ਮੁੱਢਲੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
English meaningI bow to the Primal Guru.
ਜੁਗਾਦਿ ਗੁਰਏ; ਨਮਹ ॥
jugaad gure; namah |
ਪੰਜਾਬੀ ਅਰਥਮੈਂ ਪਹਿਲੇ ਯੁਗਾਂ ਦੇ ਗੁਰੂ ਨੂੰ ਨਮਸਕਾਰ ਕਰਦਾ ਹਾਂ।
English meaningI bow to the Guru of the ages.
ਸਤਿਗੁਰਏ; ਨਮਹ ॥
satigure; namah |
ਪੰਜਾਬੀ ਅਰਥਮੈਂ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ।
English meaningI bow to the True Guru.
ਸ੍ਰੀ ਗੁਰਦੇਵਏ; ਨਮਹ ॥੧॥
sree guradeve; namah |1|
ਪੰਜਾਬੀ ਅਰਥਮੈਂ ਪੂਜਨੀਯ, ਈਸ਼ਵਰੀ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ।
English meaningI bow to the Great, Divine Guru. ||1||
ਅਸਟਪਦੀ ॥
asattapadee |
English meaningAshtapadee:
ਸਿਮਰਉ. ਸਿਮਰਿ ਸਿਮਰਿ; ਸੁਖੁ ਪਾਵਉ ॥
simrau. simar simar; sukh paavau |
ਪੰਜਾਬੀ ਅਰਥਯਾਦ ਕਰ, ਯਾਦ ਕਰ ਵਾਹਿਗੁਰੂ ਨੂੰ,
English meaningMeditate, meditate, meditate in remembrance of Him, and find peace.
ਕਲਿ ਕਲੇਸ; ਤਨ ਮਾਹਿ ਮਿਟਾਵਉ ॥
kal kales; tan maeh mittaavau |
ਪੰਜਾਬੀ ਅਰਥਇਸ ਤਰ੍ਹਾਂ ਤੂੰ ਆਰਾਮ ਪਾ ਲਵੇਗਾ ਅਤੇ ਤੇਰੀ ਦੇਹਿ ਵਿਚੋਂ ਬਖੇੜ ਅਤੇ ਪੀੜ ਮਿਟ ਜਾਣਗੇ।
English meaningWorry and anguish shall be dispelled from your body.
ਸਿਮਰਉ ਜਾਸੁ; ਬਿਸੁੰਭਰ ਏਕੈ ॥
simrau jaas; bisunbhar ekai |
ਪੰਜਾਬੀ ਅਰਥਕੇਵਲ, ਜਗਤ ਨੂੰ ਭਰਨ ਵਾਲੇ ਦੇ ਜੱਸ ਨੂੰ ਯਾਦ ਕਰ।
English meaningRemember in praise the One who pervades the whole Universe.
ਨਾਮੁ ਜਪਤ; ਅਗਨਤ ਅਨੇਕੈ ॥
naam japat; aganat anekai |
ਪੰਜਾਬੀ ਅਰਥਬੇਗਿਣਤ ਪੁਰਸ਼ ਸਾਹਿਬ ਦੇ ਅਨੇਕਾਂ ਨਾਮਾਂ ਨੂੰ ਉਚਾਰਦੇ ਹਨ।
English meaningHis Name is chanted by countless people, in so many ways.
ਬੇਦ ਪੁਰਾਨ; ਸਿੰਮਿ੍ਰਤਿ ਸੁਧਾਖੵਰ ॥
bed puraan; sinmrit sudhaakhayar |
ਪੰਜਾਬੀ ਅਰਥਪਵਿੱਤ੍ਰ ਅੱਖਰ ਵਾਲੇ ਵੇਦ, ਪੁਰਾਣ ਅਤੇ ਸਿਮ੍ਰਤੀਆਂ,
English meaningThe Vedas, the Puraanas and the Simritees, the purest of utterances,
ਕੀਨੇ ਰਾਮ ਨਾਮ; ਇਕ ਆਖੵਰ ॥
keene raam naam; ik aakhayar |
ਪੰਜਾਬੀ ਅਰਥਪ੍ਰਭੂ ਦੇ ਨਾਮ ਦੇ ਇਕੋ ਅੱਖਰ ਦੀਆਂ ਰਚਨਾ ਹਨ।
English meaningwere created from the One Word of the Name of the Lord.
ਕਿਨਕਾ ਏਕ; ਜਿਸੁ ਜੀਅ ਬਸਾਵੈ ॥
kinakaa ek; jis jeea basaavai |
ਪੰਜਾਬੀ ਅਰਥਜੋ ਵਾਹਿਗੁਰੂ ਦੇ ਨਾਮ ਦਾ ਇਕ ਭੋਰਾ ਭੀ ਆਪਣੇ ਦਿਲ ਅੰਦਰ ਟਿਕਾ ਲੈਦਾ ਹੈ,
English meaningThat one, in whose soul the One Lord dwells
ਤਾ ਕੀ ਮਹਿਮਾ; ਗਨੀ ਨ ਆਵੈ ॥
taa kee mahimaa; ganee na aavai |
ਪੰਜਾਬੀ ਅਰਥਉਸ ਦੀਆਂ ਸਿਫ਼ਤ-ਸ਼ਲਾਘਾ ਗਿਣੀਆਂ ਨਹੀਂ ਜਾ ਸਕਦੀਆਂ।
English meaningthe praises of his glory cannot be recounted.
ਕਾਂਖੀ; ਏਕੈ ਦਰਸ ਤੁਹਾਰੋ ॥
kaankhee; ekai daras tuhaaro |
ਪੰਜਾਬੀ ਅਰਥਜਿਹੜੇ ਕੇਵਲ ਤੇਰੇ ਦੀਦਾਰ ਦੇ ਚਾਹਵਾਨ ਹਨ,
English meaningThose who yearn only for the blessing of Your Darshan
ਨਾਨਕ. ਉਨ ਸੰਗਿ; ਮੋਹਿ ਉਧਾਰੋ ॥੧॥
naanak. un sang; mohi udhaaro |1|
ਪੰਜਾਬੀ ਅਰਥਹੇ ਸੁਆਮੀ! ਉਨ੍ਹਾਂ ਦੇ ਨਾਲ ਨਾਨਕ ਦਾ ਪਾਰ-ਉਤਾਰਾ ਕਰ ਦੇ।
English meaning- Nanak: save me along with them! ||1||
ਸੁਖਮਨੀ ਸੁਖ; ਅੰਮਿ੍ਰਤ ਪ੍ਰਭ ਨਾਮੁ ॥
sukhamanee sukh; amrit prabh naam |
ਪੰਜਾਬੀ ਅਰਥਇਸ ਸੁਖਮਨੀ ਵਿੱਚ ਖੁਸ਼ੀ ਬਰਸਾਉਣ ਵਾਲਾ ਸੁਆਮੀ ਦਾ ਸੁਧਾ-ਸਰੂਪ ਨਾਮ ਹੈ।
English meaningSukhmani: Peace of Mind, the Nectar of the Name of God.
ਭਗਤ ਜਨਾ ਕੈ; ਮਨਿ ਬਿਸ੍ਰਾਮ ॥ ਰਹਾਉ ॥
bhagat janaa kai; man bisraam | rahaau |
ਪੰਜਾਬੀ ਅਰਥਸਾਈਂ ਦੇ ਗੋਲਿਆਂ ਦੇ ਚਿੱਤ ਅੰਦਰ ਅਮਨ-ਚੈਨ ਹੈ। ਠਹਿਰਾਉ।
English meaningThe minds of the devotees abide in a joyful peace. ||Pause||
ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥
prabh kai simaran; garabh na basai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਬੰਦਾ ਰਹਿਮ ਵਿੱਚ ਨਹੀਂ ਪੈਦਾ।
English meaningRemembering God, one does not have to enter into the womb again.
ਪ੍ਰਭ ਕੈ ਸਿਮਰਨਿ; ਦੂਖੁ ਜਮੁ ਨਸੈ ॥
prabh kai simaran; dookh jam nasai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਮੌਤ ਦਾ ਕਸ਼ਟ ਦੌੜ ਜਾਂਦਾ ਹੈ।
English meaningRemembering God, the pain of death is dispelled.
ਪ੍ਰਭ ਕੈ ਸਿਮਰਨਿ; ਕਾਲੁ ਪਰਹਰੈ ॥
prabh kai simaran; kaal paraharai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਮੌਤ ਦੂਰ ਹੋ ਜਾਂਦੀ ਹੈ।
English meaningRemembering God, death is eliminated.
ਪ੍ਰਭ ਕੈ ਸਿਮਰਨਿ; ਦੁਸਮਨੁ ਟਰੈ ॥
prabh kai simaran; dusaman ttarai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਵੈਰੀ ਟਲ ਜਾਂਦਾ ਹੈ।
English meaningRemembering God, one's enemies are repelled.
ਪ੍ਰਭ ਸਿਮਰਤ; ਕਛੁ ਬਿਘਨੁ. ਨ ਲਾਗੈ ॥
prabh simarat; kachh bighan. na laagai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਕੋਈ ਰੁਕਾਵਟ ਨਹੀਂ ਵਾਪਰਦੀ।
English meaningRemembering God, no obstacles are met.
ਪ੍ਰਭ ਕੈ ਸਿਮਰਨਿ; ਅਨਦਿਨੁ ਜਾਗੈ ॥
prabh kai simaran; anadin jaagai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ, ਆਦਮੀ ਰਾਤ ਦਿਨ ਖਬਰਦਾਰ ਰਹਿੰਦਾ ਹੈ।
English meaningRemembering God, one remains awake and aware, night and day.
ਪ੍ਰਭ ਕੈ ਸਿਮਰਨਿ; ਭਉ ਨ ਬਿਆਪੈ ॥
prabh kai simaran; bhau na biaapai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਡਰ ਨਹੀਂ ਲਗਦਾ।
English meaningRemembering God, one is not touched by fear.
ਪ੍ਰਭ ਕੈ ਸਿਮਰਨਿ; ਦੁਖੁ ਨ ਸੰਤਾਪੈ ॥
prabh kai simaran; dukh na santaapai |
ਪੰਜਾਬੀ ਅਰਥਸੁਆਮੀ ਦੀ ਬੰਦਗੀ ਦੁਆਰਾ ਗ਼ਮ ਦੁਖਾਤ੍ਰ ਨਹੀਂ ਕਰਦਾ।
English meaningRemembering God, one does not suffer sorrow.
ਪ੍ਰਭ ਕਾ ਸਿਮਰਨੁ; ਸਾਧ ਕੈ ਸੰਗਿ ॥
prabh kaa simaran; saadh kai sang |
ਪੰਜਾਬੀ ਅਰਥਸੁਆਮੀ ਦੀ ਬੰਦਗੀ ਸਾਧ ਸੰਗਤ ਅੰਦਰ ਪ੍ਰਾਪਤ ਹੁੰਦੀ ਹੈ।
English meaningThe meditative remembrance of God is in the Company of the Holy.
ਸਰਬ ਨਿਧਾਨ; ਨਾਨਕ. ਹਰਿ ਰੰਗਿ ॥੨॥
sarab nidhaan; naanak. har rang |2|
ਪੰਜਾਬੀ ਅਰਥਸਾਰੀਆਂ ਦੌਲਤਾਂ ਹੇ ਨਾਨਕ! ਵਾਹਿਗੁਰੂ ਦੀ ਪ੍ਰੀਤ ਵਿੱਚ ਹਨ।
English meaningAll treasures, O Nanak, are in the Love of the Lord. ||2||
ਪ੍ਰਭ ਕੈ ਸਿਮਰਨਿ; ਰਿਧਿ ਸਿਧਿ ਨਉ ਨਿਧਿ ॥
prabh kai simaran; ridh sidh nau nidh |
ਪੰਜਾਬੀ ਅਰਥਸੁਆਮੀ ਦੇ ਭਜਨ ਵਿੱਚ ਦੌਲਤ, ਕਰਾਮਾਤ ਅਤੇ ਨੌ-ਖ਼ਜ਼ਾਨੇ ਹਨ।
English meaningIn the remembrance of God are wealth, miraculous spiritual powers and the nine treasures.
ਪ੍ਰਭ ਕੈ ਸਿਮਰਨਿ; ਗਿਆਨੁ ਧਿਆਨੁ ਤਤੁ ਬੁਧਿ ॥
prabh kai simaran; giaan dhiaan tat budh |
ਪੰਜਾਬੀ ਅਰਥਸੁਆਮੀ ਦੇ ਭਜਨ ਦੁਆਰਾ ਬੰਦਾ ਬ੍ਰਹਿਮਬੋਧ ਦਿਭਦ੍ਰਿਸ਼ਟੀ ਅਤੇ ਸਿਆਣਪ ਦਾ ਨਚੋੜ ਪ੍ਰਾਪਤ ਕਰ ਲੈਦਾ ਹੈ।
English meaningIn the remembrance of God are knowledge, meditation and the essence of wisdom.
ਪ੍ਰਭ ਕੈ ਸਿਮਰਨਿ; ਜਪ ਤਪ ਪੂਜਾ ॥
prabh kai simaran; jap tap poojaa |
ਪੰਜਾਬੀ ਅਰਥਸੁਆਮੀ ਦੇ ਭਜਨ ਦੁਆਰਾ ਬੰਦਾ ਅਨੁਰਾਗ, ਘਾਲ ਮੁਸ਼ੱਕਤ ਅਤੇ ਉਪਾਸ਼ਨਾ ਪ੍ਰਾਪਤ ਕਰ ਲੈਦਾ ਹੈ।
English meaningIn the remembrance of God are chanting, intense meditation and devotional worship.
ਪ੍ਰਭ ਕੈ ਸਿਮਰਨਿ; ਬਿਨਸੈ ਦੂਜਾ ॥
prabh kai simaran; binasai doojaa |
ਪੰਜਾਬੀ ਅਰਥਸਾਹਿਬ ਨੂੰ ਚੇਤੇ ਕਰਨ ਦੁਆਰਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
English meaningIn the remembrance of God, duality is removed.
ਪ੍ਰਭ ਕੈ ਸਿਮਰਨਿ; ਤੀਰਥ ਇਸਨਾਨੀ ॥
prabh kai simaran; teerath isanaanee |
ਪੰਜਾਬੀ ਅਰਥਸਾਹਿਬ ਨੂੰ ਚੇਤੇ ਕਰਨ ਦੁਆਰਾ ਯਾਤ੍ਰਾ ਅਸਥਾਨ ਤੇ ਨ੍ਹਾਉਣ ਦਾ ਫਲ ਪਾ ਲਈਦਾ ਹੈ।
English meaningIn the remembrance of God are purifying baths at sacred shrines of pilgrimage.
ਪ੍ਰਭ ਕੈ ਸਿਮਰਨਿ; ਦਰਗਹ ਮਾਨੀ ॥
prabh kai simaran; daragah maanee |
ਪੰਜਾਬੀ ਅਰਥਸਾਹਿਬ ਨੂੰ ਚੇਤੇ ਕਰਨ ਦੁਆਰਾ, ਪ੍ਰਾਣੀ ਉਸ ਦਰਬਾਰ ਅੰਦਰ ਪੱਤ-ਆਬਰੂ ਪਾਉਂਦਾ ਹੈ।
English meaningIn the remembrance of God, one attains honor in the Court of the Lord.
ਪ੍ਰਭ ਕੈ ਸਿਮਰਨਿ; ਹੋਇ ਸੁ ਭਲਾ ॥
prabh kai simaran; hoe su bhalaa |
ਪੰਜਾਬੀ ਅਰਥਸਾਹਿਬ ਨੂੰ ਚੇਤੇ ਕਰਨ ਦੁਆਰਾ ਜੀਵ ਉਸ ਦੀ ਰਜ਼ਾਂ ਨੂੰ ਮਿੱਠੀ ਕਰਕੇ ਮੰਨਦਾ ਹੈ।
English meaningIn the remembrance of God, one becomes good.
ਪ੍ਰਭ ਕੈ ਸਿਮਰਨਿ; ਸੁਫਲ ਫਲਾ ॥
prabh kai simaran; sufal falaa |
ਪੰਜਾਬੀ ਅਰਥਸਾਹਿਬ ਨੂੰ ਚੇਤੇ ਕਰਨ ਦੁਆਰਾ ਇਨਸਾਨ ਸੁਹਣਾ ਫੁਲਦਾ ਫਲਦਾ ਹੈ।
English meaningIn the remembrance of God, one flowers in fruition.
ਸੇ ਸਿਮਰਹਿ; ਜਿਨ ਆਪਿ ਸਿਮਰਾਏ ॥
se simareh; jin aap simaraae |
ਪੰਜਾਬੀ ਅਰਥਕੇਵਲ ਓਹੀ ਉਸ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੂੰ ਉਹ ਖੁਦ ਯਾਦ ਕਰਾਉਂਦਾ ਹੈ।
English meaningThey alone remember Him in meditation, whom He inspires to meditate.